ਬਹੁਵਿਕਲਪੀ ਪ੍ਰਸ਼ਨ : ਕਾਲਿਆ ਹਰਨਾ
ਕਾਲਿਆ ਹਰਨਾ : ਲੰਮੀ ਬੋਲੀ
ਪ੍ਰਸ਼ਨ : ਠੀਕ ਉੱਤਰ ਚੁਣੋ :
ਪ੍ਰਸ਼ਨ 1. ‘ਕਾਲਿਆ ਹਰਨਾ’ ਦਾ ਕਾਵਿ-ਰੂਪ ਕਿਹੜਾ ਹੈ?
(ੳ) ਲੰਮੀ ਬੋਲੀ
(ਅ) ਘੋੜੀ
(ੲ) ਸੁਹਾਗ
(ਸ) ਢੋਲਾ
ਪ੍ਰਸ਼ਨ 2. ਖ਼ਾਲੀ ਥਾਂ ਭਰੋ :
ਕਾਲਿਆ ਹਰਨਾ ……….. ਫਿਰਨਾ।
(ੳ) ਜੰਗਲ
(ਅ) ਪਰਬਤ
(ੲ) ਰੋਹੀਏ
(ਸ) ਸੜਕੇ
ਪ੍ਰਸ਼ਨ 3. ‘ਕਾਲੇ ਹਰਨ’ ਦੇ ਪੈਰੀਂ ਕੀ ਪਾਇਆ ਹੋਇਆ ਸੀ?
(ੳ) ਲੀਰਾਂ
(ਅ) ਰੱਸੇ
(ੲ) ਝਾਂਜਰਾਂ
(ਸ) ਕੁੰਡੇ
ਪ੍ਰਸ਼ਨ 4. ‘ਕਾਲਿਆ ਹਰਨਾ’ ਬੋਲੀ ਵਿੱਚ ਕਿਹੜੇ ਹੋਰ ਜਾਨਵਰ ਦਾ ਨਾਂ ਆਇਆ ਹੈ?
(ੳ) ਘੋੜੇ ਦਾ
(ਅ) ਕੁੱਤੇ ਦਾ
(ੲ) ਹਾਥੀ ਦਾ
(ਸ) ਬਲਦ ਦਾ
ਪ੍ਰਸ਼ਨ 5. ‘ਕਾਲਿਆ ਹਰਨਾ’ ਬੋਲੀ ਵਿੱਚ ਕਿਹੜੇ ਪੰਛੀਆਂ ਦਾ ਜ਼ਿਕਰ ਆਇਆ ਹੈ?
(ੳ) ਤਿੱਤਰ ਤੇ ਮੁਰਗਾਈਆਂ ਦਾ
(ਅ) ਤਿੱਤਰ ਤੇ ਤੋਤੇ ਦਾ
(ੲ) ਮੁਰਗਾਈਆਂ ਤੇ ਬਗਲੇ ਦਾ
(ਸ) ਮੋਰ ਤੇ ਮੁਰਗਾਈਆਂ ਦਾ
ਪ੍ਰਸ਼ਨ 6. ‘ਕਾਲੇ ਹਰਨ’ ਦੇ ਚੱਬਣ ਲਈ ਕੀ-ਕੀ ਸੀ?
(ੳ) ਕਣਕ ਤੇ ਜੋ
(ਅ) ਚੌਲ ਤੇ ਬਾਜਰਾ
(ੲ) ਛੋਲੇ ਤੇ ਕਣਕ
(ਸ) ਮੋਠ ਤੇ ਬਾਜਰਾ
ਪ੍ਰਸ਼ਨ 7. ਪਹਿਲਾਂ ‘ਕਾਲ਼ਾ ਹਰਨ’ ਕਿੰਨੇ ਕੋਠੇ ਟੱਪ ਜਾਂਦਾ ਸੀ?
(ੳ) ਛੇ-ਛੇ
(ਅ) ਨੌਂ-ਨੌਂ
(ੲ) ਚਾਰ-ਪੰਜ
(ਸ) ਪੰਜ-ਪੰਜ
ਪ੍ਰਸ਼ਨ 8. ਖਾਈ ਟੱਪਦਿਆਂ ਹਰਨ ਦੇ ਪੈਰ ਵਿੱਚ ਕੀ ਵੱਜਾ ਸੀ?
(ੳ) ਕੱਚ
(ਅ) ਸੋਟਾ
(ੲ) ਕੰਡਾ
(ਸ) ਪੱਥਰ
ਪ੍ਰਸ਼ਨ 9. ਰਾਮ-ਦੁਹਾਈਆਂ ਕੌਣ ਦਿੰਦਾ ਸੀ?
(ੳ) ਕੁੱਤਾ
(ਅ) ਕਾਲਾ ਹਰਨ
(ੲ) ਹਾਥੀ
(ਸ) ਜਿਊਣਾ ਮੌੜ
ਪ੍ਰਸ਼ਨ 10. ਕਾਲੇ ਹਰਨ ਦਾ ਮਾਸ ਖਾਣ ਵਾਲੇ ਕੌਣ ਸਨ?
(ੳ) ਕੁੱਤੇ
(ਅ) ਕਾਂ
(ੲ) ਗਿਰਝਾਂ
(ਸ) ਪੰਛੀ
ਉੱਤਰ:- 1. (ੳ) ਲੰਮੀ ਬੋਲੀ, 2. (ੲ) ਰੋਹੀਏ, 3. (ੲ) ਝਾਂਜਰਾਂ, 4. (ਅ) ਕੁੱਤੇ ਦਾ, 5. (ੳ) ਤਿੱਤਰ ਤੇ ਮੁਰਗਾਈਆਂ ਦਾ, 6. (ਸ) ਮੋਠ ਤੇ ਬਾਜਰਾ, 7. (ਅ) ਨੌਂ-ਨੌਂ, 8. (ੲ) ਕੰਡਾ, 9. (ਅ) ਕਾਲਾ ਹਰਨ, 10. (ੳ) ਕੁੱਤੇ।