CBSEclass 11 PunjabiClass 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammar

ਕਾਰਜ ਦੇ ਅਧਾਰ ‘ਤੇ ਵਾਕਾਂ ਦੀਆਂ ਕਿਸਮਾਂ

ਵਿਸਮੈ ਵਾਚਕ ਵਾਕ (Exclamatory Sentences)

ਵਿਸਮੈ ਵਾਚਕ ਵਾਕ (Exclamatory Sentences): ਜਿਸ ਵਾਕ ਵਿੱਚ ਮਨ ਦੀ ਖੁਸ਼ੀ, ਗ਼ਮੀ, ਹੈਰਾਨੀ ਜਾਂ ਵਿਸਮੈ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ਵਿਸਮੈ ਵਾਚਕ ਵਾਕ ਕਿਹਾ ਜਾਂਦਾ ਹੈ; ਜਿਵੇਂ :

(1) ਵਾਹ! ਕਿੰਨਾ ਸੁੰਦਰ ਫੁੱਲ ਹੈ!
(2) ਹਾਏ! ਮੈਂ ਕੀ ਕਰਾਂ!
(3) ਬੱਲੇ – ਬੱਲੇ! ਧੰਨ ਭਾਗ! ਤੁਸੀਂ ਆਏ।
(4) ਲੱਖ ਲਾਹਨਤ ਤੇਰੇ!

ਇਸ ਤਰ੍ਹਾਂ ਉਪਰੋਕਤ ਵਾਕਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਵਿਸਮੈ ਦਾ ਭਾਵ ਇੱਕ ਸ਼ਬਦ ਤੋਂ ਪ੍ਰਗਟ ਹੋਵੇ ਤਾਂ ਵਿਸਮਿਕ ਚਿੰਨ੍ਹ ਉਸ ਦੇ ਪਿੱਛੇ ਲੱਗਦਾ ਹੈ, ਪਰ ਜੇਕਰ ਭਾਵ ਸਾਰੇ ਵਾਕ ਵਿੱਚੋਂ ਪ੍ਰਗਟ ਹੁੰਦਾ ਹੋਵੇ ਤਾਂ ਵਿਸਮਿਕ ਚਿੰਨ੍ਹ ਵਾਕ ਦੇ ਅੰਤ ਵਿੱਚ ਲੱਗਦਾ ਹੈ।


Exclamatory Sentences: A sentence that expresses the feeling of happiness, sadness, surprise, or amazement of the mind, is called an exclamatory sentence; Such as:

(1) Wow! What a beautiful flower!
(2) Alas! What can I do!
(3) Rocks – rocks! Good luck! You came!
(4) Woe to you!

Thus the above sentences show that if the meaning of amazement is manifested in a word then the amazement appears after it, but if the meaning appears in the whole sentence then the amazement appears at the end of the sentence.