ਕਾਰਜ ਦੇ ਅਧਾਰ ‘ਤੇ ਵਾਕਾਂ ਦੀਆਂ ਕਿਸਮਾਂ

ਪ੍ਰਸ਼ਨ ਵਾਚਕ ਵਾਕ (Interrogative Sentence)

ਪ੍ਰਸ਼ਨ ਵਾਚਕ ਵਾਕ(Interrogative Sentences) : ਜਿੰਨਾਂ ਵਾਕਾਂ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਜਾਂਦਾ ਹੈ ਅਤੇ ਵਾਕ ਦੇ ਅੰਤ ਵਿੱਚ ਪ੍ਰਸ਼ਨ – ਸੂਚਕ ਚਿੰਨ੍ਹ (?) ਲਾਇਆ ਜਾਂਦਾ ਹੈ, ਉਹਨਾਂ ਨੂੰ ਪ੍ਰਸ਼ਨ ਵਾਚਕ ਵਾਕ ਆਖਦੇ ਹਨ। ਅਜਿਹੇ ਵਾਕਾਂ ਵਿੱਚ ਆਮਤੌਰ ‘ਤੇ ‘ਕੀ’, ‘ਕਿਉਂ’, ‘ਕਿੱਧਰ’, ‘ਕਿੱਥੇ’, ‘ਕਿਹੜਾ’, ‘ਕਿਵੇਂ’, ‘ਕਿਸ ਤਰ੍ਹਾਂ’ ਆਦਿ ਸ਼ਬਦਾਂ ਦੀ ਵਰਤੋਂ ਕਰਕੇ ਵਾਕ ਪੂਰਾ ਕੀਤਾ ਜਾਂਦਾ ਹੈ; ਜਿਵੇਂ :

(1) ਭਾਰਤ ਕਿਵੇਂ ਆਜ਼ਾਦ ਹੋਇਆ?
(2) ਤੇਰੇ ਭਰਾ ਦਾ ਕੀ ਨਾਂ ਹੈ?


Interrogative Sentences: Sentences in which a question is asked and a question mark (?) Is inserted at the end of the sentence are called interrogative sentences. Such sentences are usually completed by using the words ‘what’, ‘why’, ‘where’, ‘where’, ‘what’, ‘how’, ‘how’, etc.; Examples are :

(1) How did India become independent?
(2) What is your brother’s name?