CBSEClass 9th NCERT PunjabiEducationPunjab School Education Board(PSEB)

ਕਹਾਣੀ : ਜਨਮ ਦਿਨ


ਬਹੁ ਵਿਕਲਪੀ ਪ੍ਰਸ਼ਨ ਉੱਤਰ

ਪ੍ਰਸ਼ਨ . ‘ਜਨਮ ਦਿਨ’ ਕਹਾਣੀ ਦਾ ਲੇਖਕ ਕੌਣ ਹੈ?

ਉੱਤਰ :  ਪ੍ਰੋ. ਸਵਿੰਦਰ ਸਿੰਘ ਉੱਪਲ

ਪ੍ਰਸ਼ਨ 2. ਪ੍ਰੋ. ਸਵਿੰਦਰ ਸਿੰਘ ਉੱਪਲ ਦੇ ਕਹਾਣੀ ਸੰਗ੍ਰਹਿ ਦੇ ਨਾਂਅ ਦੱਸੋ।

ਉੱਤਰ: ਦੁੱਧ ਤੇ ਬੁੱਧ, ਆਪਣਾ ਦੇਸ ਪਰਾਇਆ ਦੇਸ, ਭਰਾ ਭਰਾਵਾਂ ਦੇ।

ਪ੍ਰਸ਼ਨ 3. ਪ੍ਰੋ. ਸਵਿੰਦਰ ਸਿੰਘ ਉੱਪਲ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ, ਜਲੰਧਰ ਵੱਲੋਂ ਕਿਹੜੀ ਪੁਸਤਕ ਤੇ ਪੁਰਸਕ੍ਰਿਤ ਕੀਤਾ ਗਿਆ?

ਉੱਤਰ : ਲਛਮਣ ਰੇਖਾ

ਪ੍ਰਸ਼ਨ 4. ਪ੍ਰੋ. ਸਵਿੰਦਰ ਸਿੰਘ ਉੱਪਲ ਦਾ ਜਨਮ ਕਿੱਥੇ ਹੋਇਆ?

ਉੱਤਰ : ਧਮਿਆਲ (ਰਾਵਲਪਿੰਡੀ)

ਪ੍ਰਸ਼ਨ 5. ‘ਜਨਮ ਦਿਨ’ ਕਹਾਣੀ ਦੇ ਪਾਤਰਾਂ ਦੇ ਨਾਂਅ ਦੱਸੋ।

ਉੱਤਰ : ਜੁਗਲ ਪ੍ਰਸ਼ਾਦ, ਜੋਤੀ ਅਤੇ ਦੇਵਕੀ

ਪ੍ਰਸ਼ਨ 6. ਜੁਗਲ ਪ੍ਰਸ਼ਾਦ ਦੀ ਕਿੰਨੀ ਤਨਖ਼ਾਹ ਵਧੀ ਸੀ?

ਉੱਤਰ : ਪੰਜ ਰੁਪਏ

ਪ੍ਰਸ਼ਨ 7. ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ-ਦਿਨ ਕੌਣ ਮਨਾ ਰਿਹਾ ਸੀ?

ਉੱਤਰ : ਨਾਗਰਿਕ ਸਭਾ

ਪ੍ਰਸ਼ਨ 8. ‘ਜਨਮ ਦਿਨ’ ਕਹਾਣੀ ਦਾ ਅੰਤ ਕਿਹੋ ਜਿਹਾ ਸੀ?

ਉੱਤਰ : ਦੁੱਖ ਭਰਿਆ

ਪ੍ਰਸ਼ਨ 9. ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ?

ਉੱਤਰ :  ਕੇ. ਜੀ. ਵਿੱਚ

ਪ੍ਰਸ਼ਨ 10. ਜੋਤੀ ਕਿਸ ਕਾਰਨ ਮੰਤਰੀ ਦੇ ਗਲ ਹਾਰ ਪਾਉਣ ਲਈ ਚੁਣਿਆ ਗਿਆ ਸੀ?

ਉੱਤਰ : ਲਾਇਕ ਹੋਣ ਕਰਕੇ

ਪ੍ਰਸ਼ਨ 11. ਕਿਸ ਵਸਤ ਦੀ ਕਮੀ ਜੁਗਲ ਪ੍ਰਸ਼ਾਦ ਨੂੰ ਸਦਾ ਗੁੱਸਾ ਚੜ੍ਹਾ ਦਿੰਦੀ ਸੀ?

ਉੱਤਰ : ਪੈਸਿਆਂ ਦੀ

ਪ੍ਰਸ਼ਨ 12. ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਕਿਸ ਕੱਪੜੇ ਦੀ ਬਣਾਈ?

ਉੱਤਰ : ਪੁਰਾਣੀ ਚਿੱਟੀ ਚਾਦਰ ਦੀ

ਪ੍ਰਸ਼ਨ 13. ਜੋਤੀ ਵੱਲੋਂ ਮੰਤਰੀ ਨੂੰ ਹਾਰ ਪਾਉਣ ਵਾਲਾ ਸਮਾਗਮ ਕਿਹੜੇ ਦਿਨ ਸੀ?

ਉੱਤਰ : ਐਤਵਾਰ

ਪ੍ਰਸ਼ਨ 14. ਕਿਸ ਨੇ ਮੰਤਰੀ ਦੇ ਗਲ ਹਾਰ ਪਾਉਣ ਲਈ ਜੋਤੀ ਦੀ ਬਜਾਏ ਆਪਣੇ ਪੁੱਤਰ ਦਾ ਨਾਂ ਦਿੱਤਾ ਸੀ?

ਉੱਤਰ : ਸੇਠ ਲਖਪਤ ਰਾਏ ਨੇ

ਪ੍ਰਸ਼ਨ 15. ਜੋਤੀ ਘਰ ਕਿਸ ਨਾਲ ਵਾਪਸ ਆਇਆ ਸੀ?

ਉੱਤਰ : ਪ੍ਰਿੰਸੀਪਲ ਨਾਲ਼

ਪ੍ਰਸ਼ਨ 16. ਜੁਗਲ ਪ੍ਰਸ਼ਾਦ ਦੀ ਪਤਨੀ ਦਾ ਕੀ ਨਾਂ ਸੀ?

ਉੱਤਰ : ਦੇਵਕੀ

ਪ੍ਰਸ਼ਨ 17. ਜੋਤੀ ਹੋਰੀਂ ਕਿੰਨੇ ਭੈਣ-ਭਰਾ ਸਨ?

ਉੱਤਰ : ਪੰਜ

ਪ੍ਰਸ਼ਨ 18. ਜੁਗਲ ਕਿਸ਼ੋਰ ਨੇ ਮਿੱਤਰ ਕੋਲੋਂ ਕਿੰਨੇ ਰੁਪਏ ਲਏ ਸਨ?

ਉੱਤਰ : ਤਿੰਨ

ਪ੍ਰਸ਼ਨ 19. ਗੁੱਡੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ ਸਨ?

ਉੱਤਰ : ਸਾਢੇ ਸੱਤ ਆਨੇ

ਪ੍ਰਸ਼ਨ 20. ਜੋਤੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ ਸਨ?

ਉੱਤਰ : ਬਾਰਾਂ ਆਨੇ

ਪ੍ਰਸ਼ਨ 21. ਨਾਗਰਿਕ ਸਭਾ ਵੱਲੋਂ ਕਿਹੜੇ ਮੰਤਰੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ?

ਉੱਤਰ : ਜਵਾਲਾ ਪ੍ਰਸ਼ਾਦ ਜੀ ਦਾ

ਪ੍ਰਸ਼ਨ 22. ‘ਇਰਾਦਾ’ ਸ਼ਬਦ ਤੋਂ ਕੀ ਭਾਵ ਹੁੰਦਾ ਹੈ?

ਉੱਤਰ : ਇੱਛਾ

ਪ੍ਰਸ਼ਨ 23. ਨਾਗਰਿਕ ਸਭਾ ਵੱਲੋਂ ਮੰਤਰੀ ਜੀ ਦਾ ਜਨਮ ਦਿਨ ਕਿਸ ਵਾਰ/ਦਿਨ ਨੂੰ ਮਨਾਇਆ ਗਿਆ ਸੀ?

ਉੱਤਰ : ਐਤਵਾਰ

ਪ੍ਰਸ਼ਨ 24. ‘ਲਿਆਕਤ’ ਸ਼ਬਦ ਤੋਂ ਕੀ ਭਾਵ ਹੁੰਦਾ ਹੈ?

ਉੱਤਰ : ਕਾਬਲੀਅਤ

ਪ੍ਰਸ਼ਨ 25. ਜੁਗਲ ਪ੍ਰਸ਼ਾਦ ਨੇ ਦੇਵਕੀ ਨੂੰ ਕਿੱਥੇ ਬੈਠਣ ਲਈ ਕਿਹਾ ਸੀ?

ਉੱਤਰ : ਮੰਜੇ ‘ਤੇ