ਕਹਾਣੀ : ਚੂਹੇ ਅਤੇ ਬਿੱਲੀ
ਇਕ ਘਰ ਵਿਚ ਬਹੁਤ ਸਾਰੇ ਚੂਹੇ ਰਹਿੰਦੇ ਸਨ। ਘਰ ਦੇ ਮਾਲਕ ਨੇ ਬਿੱਲੀ ਰੱਖੀ ਹੋਈ ਸੀ, ਜੋ ਬਹੁਤ ਸਾਰੇ ਚੂਹੇ ਮਾਰ ਕੇ ਖਾ ਚੁੱਕੀ ਸੀ। ਚੂਹੇ ਇਸ ਗੱਲ ਤੋਂ ਬਹੁਤ ਤੰਗ ਸਨ। ਉਨ੍ਹਾਂ ਨੂੰ ਕਈ-ਕਈ ਦਿਨ ਭੁੱਖਣ-ਭਾਣੇ ਖੁੱਡਾਂ ਦੇ ਅੰਦਰ ਹੀ ਰਹਿਣਾ ਪੈਂਦਾ ਸੀ। ਇਕ ਦਿਨ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਣੀ ਮੀਟਿੰਗ ਕੀਤੀ। ਉਨ੍ਹਾਂ ਦੀ ਮੀਟਿੰਗ ਵਿਚ ਬਿੱਲੀ ਤੋਂ ਬਚਣ ਲਈ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ, ਪਰ ਉਹ ਕੋਈ ਫ਼ੈਸਲਾ ਨਾ ਕਰ ਸਕੇ।
ਅੰਤ ਇਕ ਨੌਜਵਾਨ ਚੂਹੇ ਨੇ ਇਕ ਨਵਾਂ ਢੰਗ ਕੱਢਿਆ। ਉਸ ਨੇ ਕਿਹਾ ਕਿ ਸਾਨੂੰ ਬਿੱਲੀ ਦੇ ਗਲ ਵਿਚ ਟੱਲੀ ਬੰਨ੍ਹ ਦੇਣੀ ਖੀ ਚਾਹੀਦੀ ਹੈ। ਜਦੋਂ ਬਿੱਲੀ ਸਾਡੇ ਵਲ ਆਇਆ ਕਰੇਗੀ, ਤਾਂ ਸਾਨੂੰ ਟੱਲੀ ਦੇ ਖੜਕਣ ਨਾਲ ਉਸ ਦੇ ਆਉਣ ਦਾ ਪਤਾ ਲੱਗ ਗਿ ਜਾਇਆ ਕਰੇਗਾ। ਸਾਰਿਆਂ ਨੇ ਇਸ ਤਰੀਕੇ ਦੀ ਪ੍ਰਸੰਸਾ ਕੀਤੀ। ਇਸੇ ਸਮੇਂ ਹੀ ਉਨ੍ਹਾਂ ਵਿਚੋਂ ਇਕ ਬੁੱਢਾ ਚੂਹਾ ਬੋਲਿਆ, “ਪਰ ਬਿੱਲੀ ਦੇ ਗਲ ਵਿਚ ਟੱਲੀ ਕੌਣ ਬੰਨ੍ਹੇਗਾ?”
ਇਹ ਸੁਣ ਕੇ ਸਾਰੇ ਚੂਹੇ ਚੁੱਪ ਹੋ ਗਏ। ਉਹ ਇਕ ਦੂਜੇ ਦੇ ਮੂੰਹ ਵਲ ਵੇਖਣ ਲੱਗ ਪਏ। ਕੋਈ ਵੀ ਬਿੱਲੀ ਦੇ ਗਲ ਵਿਚ ਟੱਲੀ ਬੰਨ੍ਹਣ ਲਈ ਅੱਗੇ ਨਾ ਆਇਆ।
ਸਿੱਖਿਆ– “ਕਹਿਣਾ ਸੌਖਾ, ਪਰ ਕਰਨਾ ਔਖਾ।”