ਕਵਿਤਾ


ਖਜੂਰ


ਪੋਸ਼ਕ ਤੱਤਾਂ ਨਾਲ ਭਰਪੂਰ,

ਪਾਪਾ ਜੀ ਖਵਾਓ ਖਜੂਰ।

ਰੇਤਲੇ ਇਲਾਕੇ ਵਿਚ ਹੋਵੇ,

ਤੇਜ਼ ਧੁੱਪ ‘ਚ ਪੱਕ-ਪੱਕ ਚੋਵੇ।

ਦੇਖਣੀ ਹੈ ਬਣਾਓ ਟੂਰ,

ਪਾਪਾ ਜੀ ਖਵਾਓ ਖਜੂਰ।

ਖੂਨ ਦੀ ਕਮੀ ਦੂਰ ਕਰਦੀ,

ਕਫ, ਥਕਾਵਟ ਕੋਲ ਨਾ ਖੜ੍ਹਦੀ।

ਚਿਹਰੇ ਉੱਤੇ ਲਿਆਵੇ ਨੂਰ,

ਪਾਪਾ ਜੀ ਖਵਾਓ ਖਜੂਰ।

ਸਰੀਰ ਨੂੰ ਦਿੰਦੀ ਗਰਮਾਇਸ਼,

ਹੈ ਠੰਢ ਤਾਂ ਕਰਾਂ ਫਰਮਾਇਸ਼।

ਵੱਧ ਨ੍ਹੀਂ ਖਾਂਦਾ, ਹੈ ਮਨਜ਼ੂਰ,

ਪਾਪਾ ਜੀ ਖਵਾਓ ਖਜੂਰ।

ਛੁਹਾਰਾ ਵੀ ਇਸ ਦਾ ਭਾਈ,

‘ਲੱਡਾ’ ਸਰ ਨੇ ਗੱਲ ਸਮਝਾਈ।

ਕਹਿਣ ਦੋ ਚਾਰ ਖਾਓ ਜ਼ਰੂਰ,

ਪਾਪਾ ਜੀ ਖਵਾਓ ਖਜੂਰ।

ਜਗਜੀਤ ਸਿੰਘ ਲੱਡਾ