ਕਵਿਤਾ : ਹਰ ਚਿਹਰੇ ‘ਤੇ ਖੁਸ਼ਹਾਲੀ ਆਵੇ


ਕਵਿਤਾ : ਹਰ ਚਿਹਰੇ ‘ਤੇ ਖੁਸ਼ਹਾਲੀ ਆਵੇ


ਹਰ ਚਿਹਰੇ ‘ਤੇ ਖੁਸ਼ਹਾਲੀ ਹੋਵੇ

ਸੋਏ ਨਾ ਕੋਈ ਫੁਟਪਾਥ ‘ਤੇ

ਸਭ ਦਾ ਆਪਣਾ ਘਰ ਹੋਵੇ।

ਹਰ ਹੱਥ ਕੰਮ ਵਿੱਚ ਲੱਗਾ ਰਹੇ,

ਵਿਹਲਾ ਹੱਥ ਕੋਈ ਨਜ਼ਰ ਨਾ ਆਵੇ।

ਹਰ ਚਿਹਰੇ ‘ਤੇ ਖੁਸ਼ਹਾਲੀ ਹੋਵੇ,

ਖੇਤਾਂ ਵਿੱਚ ਹਰਿਆਲੀ ਹੋਵੇ।

ਸਭ ਮਿਲ ਕੇ ਮਨਾਉਣ ਹਰ ਤਿਉਹਾਰ,

ਈਦ ਹੋਵੇ ਜਾਂ ਹੋਵੇ ਦਿਵਾਲੀ।

ਹਰ ਬੱਚਾ ਸਿੱਖਿਆ ਲੈਂਦਾ ਹੋਵੇ,

ਹਰ ਅਧਿਆਪਕ ਸਿੱਖਿਆ ਦਿੰਦਾ ਹੋਵੇ।

ਹਰ ਪਿੰਡ ਵਿੱਚ ਇੱਕ ਸਕੂਲ ਹੋਵੇ,

ਹਰ ਕੋਈ ਦੇਸ਼ ਨੂੰ ਪਿਆਰ ਕਰੇ।

ਹਰ ਘਰ ਵਿੱਚ ਇੱਕ ਸ਼ੌਚਾਲਿਆ ਹੋਵੇ।

ਹਰ ਔਰਤ ਨੂੰ ਸਨਮਾਨ ਮਿਲੇ,

ਇਨਸਾਨ, ਇਨਸਾਨ ਹੀ ਬਣਿਆ ਰਹੇ।

ਸ਼ੈਤਾਨ ਬਣ ਕੇ ਨਾ ਲਹੂ ਪੀਵੇ,

ਦੇਸ਼ ਦੀ ਉੱਨਤੀ ਲਈ,

ਆਪਣੇ ਆਪ ਨੂੰ ਕੁਰਬਾਨ ਕਰੇ,

ਦੇਸ਼ ‘ਤੇ ਭੀੜਾ ਜਦ ਵੀ ਆਵੇ,

ਜਾਨ ਵਾਰਨ ਲਈ ਤਿਆਰ ਰਹੇ।