BloggingKavita/ਕਵਿਤਾ/ कविताMother's dayPoetry

ਕਵਿਤਾ : ਮਾਂ ਦਾ ਦਰਦ ਕੀ ਕੋਈ ਸਮਝ ਸਕਦਾ ਹੈ?


ਮਾਂ ਦਾ ਦਰਦ, ਅੱਥਰੂਆਂ ਦੀ ਜ਼ੁਬਾਨੀ ਕੀ ਕੋਈ ਸਮਝ ਸਕਦਾ ਏ

ਧਰਤੀ ਦਾ ਦਰਦ, ਰੂਹ ਦੀ ਰਵਾਨੀ, ਕੀ ਕੋਈ ਸਮਝ ਸਕਦਾ ਏ

ਕੰਧ ਸ਼ਰਮ ਦੀ, ਹੱਦ ਹਿਯਾ ਦੀ ਟੁੱਟ ਜਾਣੀ

ਹਨੇਰਿਆਂ ਵਿੱਚ ਸੁੱਤੀ ਜੋਤ ਜਗਾਉਣੀ

ਸਿਲਵਟਾਂ ਭੁੱਲ ਗਈਆਂ ਢਿੱਡ ਦੀਆਂ, ਸੁਣ ਕਿਲਕਾਰੀਆਂ

ਧਰਤੀ ਦਾ ਕਰਜ਼, ਮਾਂ ਦਾ ਫਰਜ਼ ਕੀ ਕੋਈ ਸਮਝ ਸਕਦਾ ਏ।

ਧਰਤੀ ਦੇ ਰੁੱਖ ਤੇ ਮਾਂ ਦੀ ਕੁੱਖ, ਕੀ ਕੋਈ ਸਮਝ ਸਕਦਾ ਏ

ਜਵਾਬ ਦਿੱਤਿਆਂ ਨਹੀਂ ਬਣਦਾ, ਜੇ ਕੋਈ ਸਮਝ ਲਵੇ ਤਾਂ ਬਸ ਉਹ ਮਾਂ ਹੈ, ਮਾਂ ਹੈ, ਮਾਂ ਹੈ।