ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਿਆਣਨਾ : ਪਛਾਨਣਾ, ਸਿੰਞਾਨਤਾ, ਜਾਣਨਾ

ਸਿਆਣਪ : ਸਮਝ, ਸੋਚ, ਬੁੱਧੀ, ਅਕਲਮੰਦੀ, ਦਾਨਾਈ, ਵਿਵੇਕ

ਸਿਆਣਾ : ਸਮਝਦਾਰ, ਸੁਜਾਨ, ਬੁੱਧੀਮਾਨ, ਅਕਲਮੰਦ, ਦਾਨਾ, ਵਿਵੇਕਸ਼ੀਲ

ਸਿਆਪਾ : ਔਰਤਾਂ ਦਾ ਆਪਣੀਆਂ ਛਾਤੀਆਂ ਨੂੰ ਪਿੱਟ ਕੇ ਰੋਣ ਦਾ ਇਕ ਤਰੀਕਾ, ਮੁਸ਼ਕਲ, ਬਿਪਤਾ, ਅਣਹੋਣੀ

ਸਿਆਪਾ ਖੜਾ ਕਰਨਾ : ਕੋਈ ਵੱਡੀ ਮੁਸ਼ਕਲ ਖੜੀ ਕਰ ਦੇਣੀ, ਬਿਪਦਾ ‘ਚ ਫਸਾ ਦੇਣਾ

ਸਿਆਲ : ਸਰਦੀ, ਸਰਦ-ਰੁੱਤ, ਸ਼ੀਤਕਾਲ, ਠੰਡ, ਖੱਤਰੀਆਂ ਦਾ ਇਕ ਗੋਤ੍ਰ, ਮੁਸਲਮਾਨਾਂ ਦੀ ਇਕ ਜ਼ਾਤ ਜੋ ਜ਼ਿਲ੍ਹੇ ਝੰਗ ਵਿਚ ਬਹੁਤ ਹੈ

ਸਿਆਲੀ : ਸਿਆਲ ਨੂੰ, ਸਰਦੀਆਂ ‘ਚ, ਠੰਡ ‘ਚ

ਸਿਆੜ : ਹਲ ਨਾਲ ਜ਼ਮੀਨ ਵਿਚ ਕਢਿਆ ਉਰਾ, ਉਰਾ, ਆਡ, ਲੀਹ, ਵੱਟ

ਸਿਸਕਣਾ : ਹੌਲੀ-ਹੌਲੀ ਮੂੰਹ ‘ਚ ਰੋਣਾ, ਵਿਲਕਣਾ, ਡੁਸਕਣਾ, ਬੁਸਕਣਾ, ਭੁੱਬ ਮਾਰਨਾ

ਸਿਸਕੀ : ਵਿਲਕਣੀ, ਡੁਸਕੀ, ਹੌਂਕਣਾ, ਹੱਫਣਾ

ਸਿਹਤ : ਤੰਦਰੁਸਤੀ, ਅਰੋਗਤਾ, ਦਰੁਸਤੀ, ਸਰੀਰਕ ਅਵਸਥਾ

ਸਿਹਤ ਅਫ਼ਜ਼ਾ : ਸਿਹਤ ਵਧਾਉਣ ਵਾਲਾ, ਸਿਹਤ ਲਈ ਗੁਣਕਾਰੀ

ਸਿਹਤ ਮੰਦ : ਚੰਗੀ ਸਿਹਤ ਵਾਲਾ, ਸਿਹਤਯਾਬ, ਨਰੋਆ, ਤਕੜਾ

ਸਿਹਰ : ਸਵੇਰ

ਸਿਹਰਾ : ਮਾਣ, ਇਜ਼ਤ, ਦੇਣ, ਹਾਰ, ਫੁੱਲਾਂ ਦਾ ਗਜਰਾ, ਮਾਲਾ

ਸਿਹਰਾ ਬੰਨ੍ਹਣਾ : ਲਾੜੇ ਦੇ ਸਿਰ ਤੇ ਫੁੱਲਾਂ ਦਾ ਹਾਰ ਬੰਨ੍ਹਣਾ

ਸਿਹਰਾ ਵਧਾਉਣਾ : ਸਿਹਰਾ ਲਾਹੁਣਾ, (ਸਿਰ ਤੇ ਬੰਨ੍ਹਿਆ) ਫੁੱਲਾਂ ਦਾ ਹਾਰ ਉਤਾਰਨਾ

ਸਿਹਰਾਬੰਦੀ : (ਸ਼ਾਦੀ ਵੇਲੇ ਲਾੜੇ ਦੇ ਸਿਰ ਤੋਂ) ਸਿਹਰਾ ਬੰਨ੍ਹਣ ਦੀ ਰਸਮ

ਸਿਹਾਰੀ : ਗੁਰਮੁਖੀ ਲਿਪੀ ‘ਚ ਛੋਟੀ ‘ਇ’ ਦੀ ਮਾਤ੍ਰਾ ਦਾ ਉਚਾਰਣ ਬੋਲ

ਸਿੱਕ : ਤੜਫ, ਖਿੱਚ, ਕਸ਼ਿਸ਼, ਚਾਅ

ਸਿਕਦਾਰ : ਸਿੱਕਾ ਚਲਾਉਣ ਵਾਲਾ, ਰਾਜਾ, ਪਿੰਡ ਦਾ ਮੁਖੀਆ, ਚੌਧਰੀ, ਹਾਕਮ, ਸਰਦਾਰ, ਅਧਿਕਾਰੀ

ਸਿੱਕਰੀ : ਪਪੜੀ

ਸਿਕਲ : ਪਾਲਸ਼, ਵਾਰਨਸ਼, ਧਾਤ ਤੇ ਕੀਤਾ ਜਾਂਦਾ ਲੇਪ, ਰੋਗਨ

ਸਿਕਲੀਗਰ : ਸਿਕਲ ਕਰਨ ਵਾਲਾ, ਜੰਗ ਉਤਾਰਨ ਵਾਲਾ, ਇਕ ਜਾਤੀ ਜੋ ਚਾਕੂ-ਹਥੌੜੇ ਬਣਾਉਣ ਦਾ ਕੰਮ ਕਰਦੀ ਹੈ

ਸਿੱਕੜ : ਸੱਕ, ਛਿੱਲ, ਲਪਰਾ, ਛੱਡਾ

ਸਿੱਕਾ : ਰੁਪਿਆ-ਪੈਸਾ, ਮੋਹਰ, ਚਾਲੂ ਸਿੱਕਾ, ਇਕ ਧਾਤ

ਸਿੱਕਾ ਚਲਾਉਣਾ : ਆਪਣਾ ਹੁਕਮ ਚਲਾਉਣਾ, ਵਰਤਾਰਾ, ਰਵਾਜ਼

ਸਿੱਕਾ ਜਮਾਉਣਾ : ਆਪਣੇ ਆਪ ਨੂੰ ਸਥਾਪਿਤ ਕਰਨਾ, ਕਬਜ਼ਾ ਕਰਨਾ, ਆਪਣਾ ਦਾਬਾ ਕਾਇਮ ਕਰਨਾ

ਸਿੱਕੇਬੰਦ : ਮਿਆਰ, ਮਿਆਰੀ, ਟਕਸਾਲੀ, ਟਿਕਾਉ

ਸਿੱਖ : ਸ਼ਿਸ਼, ਚੇਲਾ, ਵਿਦਿਆਰਥੀ, ਮੁਰੀਦ, ਸਿੱਖਣ ਲਾਇਕ, ਸਿੱਖ ਧਰਮ ਨੂੰ ਮੰਨਣ ਵਾਲਾ, ਸਿੱਖ ਧਰਮ ਦਾ ਪੈਰੋਕਾਰ, ਦਾੜ੍ਹੀ-ਮੁੱਛਾਂ-ਪੱਗ ਦਾ ਧਾਰਨੀ, ਸਿੱਖਾਂ ਦੇ ਘਰ ਪੈਦਾ ਹੋਇਆ

ਸਿੱਖ ਧਰਮ : ਸਿੱਖ ਮੱਤ, ਸਿੱਖ ਸੰਪ੍ਰਦਾਇ, ਗੁਰੂ ਨਾਨਕ ਤੇ ਉਹਨਾਂ ਦੇ ਉਤਰਾਧਿਕਾਰੀਆਂ ਵਲੋਂ ਚਲਾਇਆ ਧਰਮ

ਸਿੱਖਣਾ : ਸਿੱਖਣ ਲਈ ਤਿਆਰ ਹੋਣਾ, ਗ੍ਰਹਿਣ ਕਰਨਾ, ਤਜਰਬਾ ਲੈਣਾ, ਮੱਤ ਗ੍ਰਹਿਣ ਕਰਨਾ, ਅਪਨਾਉਣਾ