ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਪੁਰਦ : ਹਵਾਲੇ ਕਰਨ ਦਾ ਭਾਵ, ਦੇਣਾ, ਸੌਂਪਣਾ
ਸਪੂਤ : ਸਪੁੱਤਰ
ਸੰਪੂਰਨ : ਪੂਰਨ, ਪੂਰਾ, ਮੁਕੰਮਲ, ਲਬਾਲਬ ਭਰਿਆ, ਸਾਰਾ, ਸਮੁੱਚਾ
ਸੰਪੂਰਨਤਾ : ਮੁਕੰਮਲਤਾ, ਖਾਤਮਾ, ਪੂਰਣਤਾ
ਸਪੇਰਾ : ਸੱਪ ਦਾ ਖੇਡ ਖਿਡਾਉਣ ਵਾਲਾ, ਸੱਪ ਰਖਣ ਵਾਲਾ
ਸਪੋਲੀਆ : ਛੋਟਾ ਸੱਪ, ਸੱਪ ਦਾ ਬੱਚਾ
ਸਫ਼ : ਪੰਗਤ, ਸ਼੍ਰੇਣੀ, ਕਤਾਰ, ਚਟਾਈ, ਵਿਛਾਈ
ਸਫ਼ਰ : ਯਾਤਰਾ, ਮੁਸਾਫ਼ਿਰੀ, ਦੂਰੀ, ਪੈਂਡਾ, ਵਾਟ
ਸਫਰੀ : ਸਫ਼ਰ ਕਰਨ ਵਾਲਾ, ਯਾਤਰੀ, ਮੁਸਾਫ਼ਰ
ਸਫਲ : ਫਲਯੁਕਤ, ਫਲਪੂਰਣ, ਕਬੂਲ, ਕਾਮਯਾਬ, ਪੂਰਣ
ਸਫਲਤਾ : ਕਾਮਯਾਬੀ, ਪੂਰਣਤਾ
ਸਫ਼ਲਤਾਪੂਰਬਕ : ਸਫਲਤਾ ਪੂਰਣ, ਕਾਮਯਾਬ, ਮੁਕੰਮਲ
ਸਫਲਾ : ਸਫਲ
ਸਫ਼ਾ : ਵਰਕਾ, ਪੇਜ, ਪੰਨਾ, ਸਾਫ਼, ਨਿਰਮਲ, ਖਾਤਮਾ
ਸਫਾਇਆ : ਖਾਤਮਾ, ਕਟੌਤੀ, ਅਭਾਵ, ਨਾਸ, ਫਨਾਹ, ਸਫਾਈ
ਸਫਾਈ : ਸਾਫ਼ ਕਰਨ ਦਾ ਭਾਵ, ਨਿਰਮਲਤਾ
ਸਫਾਚੱਟ : ਬਹੁਤ ਸਾਫ਼, ਬਿਲਕੁਲ ਸਾਫ਼, ਖਾਲੀ, ਪੂਰੀ ਤਰ੍ਹਾਂ ਮਾਂਜਿਆ
ਸਫਾਰਸ਼ : ਤਰਫ਼ਦਾਰੀ, ਸਲਾਹੁਣ ਦਾ ਭਾਵ, ਪ੍ਰਸੰਸਾ
ਸ਼ਫਾਰਤ : ਦੂਤਾਵਾਸ, ਦੂਤਘਰ, ਐਂਮਬੈਸੀ
ਸਫ਼ੀਰ : ਦੂਤ, ਰਾਜਦੂਤ, ਏਲਚੀ
ਸਫੂਰਤੀ : ਫੁਰਤੀ, ਚੁਸਤੀ, ਤੇਜ਼ੀ
ਸਫੈਦ : ਚਿੱਟਾ, ਸਾਫ਼, ਗੋਰਾ
ਸਫ਼ੈਦਝੂਠ : ਕੋਰਾ ਝੂਠ, ਬਿਲਕੁਲ ਝੂਠ
ਸਫ਼ੈਦਪੋਸ਼ : ਸਾਫ਼ ਚਿੱਟੀ ਵਰਦੀ ਜਾਂ ਲਿਬਾਸ ਪਾਉਣ ਵਾਲਾ, ਸਾਊ ਮਨੁੱਖ
ਸਫ਼ੈਦਾ : ਇਕ ਉੱਚਾ-ਲੰਮਾ ਦਰਖ਼ਤ
ਸਫ਼ੈਦੀ : ਕਲੀ, ਪੋਚਾ, ਪੇਚਾ-ਪੋਚੀ
ਸਬਕ : ਪਾਠ, ਨਸੀਹਤ, ਸਿੱਖਿਆ,
ਸਬਕ ਸਿਖਾਉਣਾ : ਮੱਤ ਦੇਣੀ, ਸਿੱਧਾ ਕਰਨਾ, ਰਾਹੇ ਪਾਉਣਾ
ਸਬਜ਼ : ਹਰਾ, ਤਾਜ਼ਾ, ਹਰਿਆਵਲਾ
ਸਬਜ਼ਬਾਗ ਵਿਖਾਉਣਾ : ਝੂਠੀਆਂ ਉਮੀਦਾਂ ਬਨ੍ਹਾਉਣੀਆਂ, ਉੱਚੀਆਂ ਉਡਾਨਾਂ ‘ਚ ਲੈ ਜਾਣਾ
ਸਬਜ਼ਾ : ਹਰਿਆਵਲ, ਪੰਨਾ, ਹਰਾ ਰੰਗ
ਸਬਜ਼ੀ : ਹਰਿਆਲੀ, ਤਰਕਾਰੀ, ਸਾਗ-ਭਾਜੀ, ਭਾਜੀ
ਸਬਜ਼ੀ ਮੰਡੀ : ਸਬਜ਼ੀ ਦੀਆਂ ਦੁਕਾਨਾਂ ਦੀ ਮੰਡੀ
ਸੰਬੰਧ : ਰਿਸ਼ਤਾ, ਮੇਲ, ਜੋੜ, ਸਾਕ, ਨਾਤਾ, ਭਾਈਬੰਧੀ, ਵਾਸਤਾ
ਸਬੰਧਕ : ਵਿਆਕਰਣ ‘ਚ ਨਾਂਵ-ਪੜਨਾਂਵ ਦਾ ਵਾਕ, ਦੂਜੇ ਸ਼ਬਦਾਂ ਨਾਲ ਸਬੰਧ ਪ੍ਰਗਟ ਕਰਨ ਵਾਲੇ ਸ਼ਬਦ ਜਿਵੇਂ : ਰਾਮ ਨੇ ਰੋਟੀ ਖਾਧੀ ਵਿਚ ‘ਨੇ’ ਸਬੰਧਕ ਹੈ
ਸਬੰਧਿਤ : ਸਬੰਧੀ, ਵਰਣਿਤ, ਜੁੜੀ ਹੋਈ
ਸਬੰਧੀ : ਰਿਸ਼ਤੇਦਾਰ, ਸਾਕ, ਮੇਲੀ, ਸਾਰੇ ‘ਚ ਮੁਤੱਲਕ
ਸਬੱਬ : ਕਾਰਣ, ਵਜ੍ਹਾ, ਦਲੀਲ, ਉਕਤੀ
ਸਬਰ : ਸੰਤੋਖ, ਜੇਰਾ, ਜਿਗਰਾ, ਧੀਰਜ
ਸਬਰ ਦਾ ਘੁੱਟ ਭਰਨਾ : ਸਬਰ ਕਰਨਾ, ਜੇਰਾ ਕਰਨਾ
ਸੰਵਾਰਨਾ : ਸਾਫ਼ ਕਰਨਾ, ਸੁਆਰਨਾ
ਸਬਲ : ਬਲ-ਪੂਰਵਕ, ਸ਼ਕਤੀਸ਼ਾਲੀ, ਤਾਕਤਵਰ, ਮਜ਼ਬੂਤ
ਸਬਾਇਆ : ਸਾਰਾ, ਸਮੁੱਚਾ, ਕੁੱਲ, ਪੂਰਾ
ਸਬੂਤ : ਪ੍ਰਮਾਣ, ਕਿਸੇ ਚੀਜ਼ ਨੂੰ ਸਾਬਤ ਕਰਨ ਦੇ ਸਾਧਨ
ਸਬੂਤਾ : ਸਾਬਤ, ਸਾਰੇ ਦਾ ਸਾਰਾ, ਅਟੁੱਟਵਾਂ, ਪੂਰਾ