ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸੱਜੀ : ਸੱਜਾ, ਸਿੱਧਾ, ਦਾਹਿਨਾ
ਸੰਜੀਦਗੀ : ਚੇਤੰਨਤਾ, ਸੂਝ, ਸ਼ਾਂਤੀ, ਠਰੰਮਾ, ਗੰਭੀਰਤਾ, ਸੰਜਮ, ਨਿਖਾਰ, ਪਵਿੱਤਰਤਾ
ਸੰਜੀਦਾ : ਚੇਤੰਨ, ਸੂਝਵਾਨ, ਸ਼ਾਂਤ, ਪਵਿੱਤਰ, ਗੰਭੀਰ, ਸੁਹਿਰਦ
ਸਜੀਲਾ : ਦਿਲਕਸ਼, ਲੁਭਾਉਣਾ, ਮਨਮੋਹਣਾ, ਸੋਹਣਾ, ਸੁਣੱਖਾ, ਸੁੰਦਰ, ਜਵਾਨ, ਖਿੱਚ ਭਰਪੂਰ, ਰੂਪਵੰਤ
ਸਜੀਵ : ਜੀਵ ਸਹਿਤ, ਜ਼ਿੰਦਾ, ਜੀਉਂਦਾ, ਪ੍ਰਾਣਧਾਰੀ, ਚੇਤੰਨ, ਚੁਸਤ
ਸੰਜੀਵਨੀ : ਮਿਰਤਕ ਨੂੰ ਜਿੰਦਾ ਕਰਨ ਵਾਲੀ ਵਸਤੂ, ਜੀਵਨਦਾਇਨੀ, ਅਨਮੋਲ
ਸੰਜੁਗਤ : ਜੁੜਿਆ ਹੋਇਆ, ਮਿਲਿਆ, ਜੋੜ, ਗੰਢ
ਸੱਜੂ : ਸੱਜੇ ਹੱਥਾ, ਕੰਮ ‘ਚ ਬਹੁਤਾ ਸੱਜੇ ਹੱਥ ਦੀ ਵਰਤੋਂ ਕਰਨ ਵਾਲਾ
ਸੱਜੇ : ਸਿੱਧੇ ਪਾਸੇ, ਦਾਹਿਨੇ
ਸੰਜੋਅ : ਕਵਚ, ਬਖ਼ਤਰ, ਜਿਰਹ, ਖੋਲ, ਲੋਹੇ ਦੀ ਵਰਦੀ, (ਰੱਖਿਆ ਲਈ)
ਸੰਜੋਗ : ਮਿਲਾਪ, ਮੇਲ, ਜੋੜ, ਸੰਬੰਧ, ਵਿਆਹ-ਸੰਬੰਧ (ਪੂਰਬ ਨਿਸ਼ਚਿਤ)
ਸੰਜੋਗੀ ਮੇਲਾ : ਇਤਫਾਕੀਆ ਮੇਲ, ਵਿਧੀ ਅਨੁਸਾਰ ਨਿਸ਼ਚਿਤ ਮੇਲ, ਦੇਵਨੇਤ ਮੇਲ, ਸੁਤੇ ਸਿੱਧ ਮੇਲ
ਸੰਭ : ਸ਼ਾਮ, ਲੌਢਾ ਵੇਲਾ, ਤਿਰਕਾਲਾਂ
ਸੰਭ-ਸਵੇਰਾ : ਸਵੇਰ ਤੇ ਸ਼ਾਮ
ਸੱਟ : ਚੋਟ, ਜ਼ਖਮ, ਘਾਉ, ਫੱਟ, ਮਾਨਸਿਕ ਧੱਕਾ
ਸੱਟ ਮਾਰਨੀ : ਜ਼ੋਰ ਦੀ ਮਾਰਨਾ
ਸੱਟ ਲੱਗਣੀ : ਚੋਟ ਪਹੁੰਚਣੀ, ਜ਼ਖ਼ਮ ਹੋਣਾ
ਸਟਕਾ : ਲਹੂ ਦੀ ਕਮੀ
ਸਟਪਟਾਉਣਾ : ਛਟਪਟਾਉਣਾ, ਖਿੱਝਣਾ, ਤੜਫਣਾ, ਹੈਰਾਨ ਹੋਣਾ
ਸੱਟਾ : ਜੂਆ, ਅਨੁਮਾਨ, ਕਿਆਸ, ਖ਼ਿਆਲ
ਸੱਟਾ ਖੇਡਣਾ : ਜੂਆ ਖੇਡਣਾ
ਸੱਟਾ ਬਾਜ਼ਾਰ : ਜੂਆ ਖੇਡਣ ਦੀ ਥਾਂ ਜਾਂ ਮਾਰਕਿਟ
ਸਟੀਕ : ਮੂਲ ਪਾਠ ਵਿਆਖਿਆ ਸਹਿਤ, ਟੀਕਾ ਸਹਿਤ, ਢੁਕਵਾਂ
ਸਟੀਲ : ਫੌਲਾਦ, ਅਸਪਾਤ
ਸਟੇਸ਼ਨ : ਵਾਹਨਾਂ ਦੇ ਠਹਿਰਨ ਦੀ ਥਾਂ, ਅੱਡਾ, ਰੇਲਵੇ-ਸਟੇਸ਼ਨ
ਸਟੇਜ : ਮੰਚ, ਥੜ੍ਹਾ, ਅਖਾੜਾ, ਪਿੜ
ਸੱਟੇਬਾਜ਼ : ਜੁਆਰੀ
ਸੱਟੇਬਾਜ਼ੀ : ਸੱਟਾ, ਜੂਆ, ਜੂਆ ਖੇਡਣਾ
ਸੱਠ : 60, ਪੰਜਾਹ ਜਮ੍ਹਾਂ ਦਸ
ਸਡੌਲ : ਗੱਠਿਆ ਹੋਇਆ, ਭਰਿਆ, ਤਕੜਾ, ਮਾਂਸਲ, ਮੋਟਾ-ਤਾਜ਼ਾ
ਸੰਢਾ : ਝੋਟਾ, ਭੈਂਸਾ
ਸੰਢੀ : ਝੋਟੀ, ਕੱਟੀ
ਸਣ : ਸਾਥ, ਸੰਗ, ਸਮੇਤ, ਸਹਿਤ, ਨਾਲ, ਸਣੀ, ਜਿਸ ਦੇ ਰੱਸੇ ਵਟੀਂਦੇ ਹਨ
ਸਣੇ : ਨਾਲ, ਸੰਗ, ਸਮੇਤ
ਸਣੇ ਦੇਹੀ : ਸਰੀਰ ਸਹਿਤ
ਸੱਤ : ਸੱਚ, ਅਸਲ, ਠੀਕ, ਸ਼ਕਤੀ, ਈਸ਼ਵਰ, ਛੇ ਜਮ੍ਹਾਂ ਇਕ, 7
ਸੱਤਸੰਗੀ : ਸੰਗੀ, ਪ੍ਰੇਮੀ, ਈਸ਼ਵਰ ਭਗਤ
ਸੱਤ ਕੱਢਣਾ : ਸਾਰ ਲੈਣਾ, ਨਿਚੋੜਨਾ
ਸੱਤਜੁਗ : ਭਾਰਤੀ ਦਰਸ਼ਨ ਅਨੁਸਾਰ ਚਾਰ ਜੁਗਾਂ ਦੀ ਚੌਂਕੜੀ ‘ਚੋਂ ਪਹਿਲਾ, ਉਹ ਸਮਾਂ ਅਤੇ ਜਗ੍ਹਾ ਜਿਥੇ ਸੱਚ ਪ੍ਰਧਾਨ ਹੋਵੇ
ਸੱਤਨਾਜਾ : ਸੱਤ ਤਰ੍ਹਾਂ ਦੇ ਅਨਾਜਾਂ ਦਾ ਇਕੱਠ
ਸੱਤ ਪਰਾਇਆ : ਦੂਰ ਦਾ ਸਬੰਧੀ, ਅਜਨਬੀ
ਸੱਤ ਪੁਰਖ : ਮਹਾਂਪੁਰਖ, ਗੁਰੂ, ਸੰਤ
ਸੱਤਬਚਨ : ਹਾਂ ਕਹਿਣਾ, ਕਹਿਣਾ ਮੰਨਣਾ
ਸੱਤਮਾਹਾਂ : ਸਤਵੇਂ ਮਹੀਨੇ ਪੈਦਾ ਹੋਣ ਵਾਲਾ ਬੱਚਾ
ਸੱਤਰੰਗਾ : ਸੱਤ ਰੰਗਾਂ ਦਾ, ਇੰਦਰਧਣੁਖ ਵਰਗਾ
ਸੰਤ : ਸਿੰਧ ਪੁਰਸ਼, ਬ੍ਰਹਮ ਨਾਲ ਏਕਾਕਾਰ ਵਿਅਕਤੀ, ਬ੍ਰਹਮ ਲੀਨ, ਰੂਹਾਨੀ ਪੁਰਸ਼, ਭਗਤ, ਰਿਖੀ