ੲ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ੲ : ਪੰਜਾਬੀ ਵਰਣਮਾਲਾ ਦਾ ਤੀਜਾ ਸ੍ਵਰ ਅੱਖਰ ਜਿਸਦਾ ਉੱਚਾਰਣ ਸਥਾਨ ਤਾਲੂ ਹੈ। ਇਸ ਤੋਂ ਿ,ੀ ਅਤੇ ੈ ਮਾਤ੍ਰਾਵਾਂ ਬਣਦੀਆਂ ਹਨ।
ਇ : ਉਦੈ ਹੋਣਾ, ਜਾਣਾ, ਅੰਗੀਕਾਰ ਕਰਨਾ, ਸਵੀਕਾਰ ਕਰਨਾ
ਇਉਂ : ਇਸ ਤਰ੍ਹਾਂ, ਇਸ ਪ੍ਰਕਾਰ, ਇੰਞ, ਇੰਜ
ਇਆਣਾ : ਅਣਜਾਣ, ਬੇਸਮਝ, ਨਿਆਣ- ਬੁੱਧ, ਨਿਆਣਾ, ਬੱਚਾ
ਇਆਲੀ : ਅਯਾਲੀ, ਆਜੜੀ, ਭੇਡਾਂ ਬੱਕਰੀਆਂ ਚਾਰਨ ਵਾਲਾ
ਇਸ : ਇਹ, ਇਹਦਾ
ਇਸ਼ਕ : ਪ੍ਰੇਮ, ਪਿਆਰ, ਮੁਹੱਬਤ, ਔਰਤ-ਮਰਦ ਦੀ ਆਪਸੀ ਖਿੱਚ
ਇਸ਼ਕ-ਹਕੀਕੀ : ਪਰਮਾਤਮਾ ਨਾਲ ਪ੍ਰੇਮ, ਆਤਮਿਕ-ਪਿਆਰ, ਰੂਹਾਨੀ ਪ੍ਰੇਮ, ਸੱਚ ਨਾਲ ਪਿਆਰ
ਇਸ਼ਕ-ਮਿਜਾਜ਼ੀ : ਔਰਤ-ਮਰਦ ਦਾ ਆਪਸੀ ਪਿਆਰ, ਸਰੀਰਕ ਪਿਆਰ, ਕਿਸੇ ਨੂੰ ਸਰੀਰ ਤੇ ਮਨ ਕਰਕੇ ਪਿਆਰ ਕਰਨਾ
ਇਸ਼ਟ : ਪੂਜਯ ਦੇਵ, ਉਹ ਦੇਵਤਾ ਜਾਂ ਸ਼ਕਤੀ ਜਿਸਦੀ ਇਨਸਾਨ ਪੂਜਾ-ਉਪਾਸ਼ਨਾ ਕਰਦਾ ਹੈ ਤੇ ਉਸਨੂੰ ਆਪਣਾ ਰਹਿਬਰ ਮੰਨਦਾ ਹੈ, ਮਿੱਤਰ, (ਵਿ) ਚਾਹਿਆ, ਲੋੜੀਂਦਾ
ਇਸਤਕਬਾਲ : ਸੁਆਗਤ, ਅਭਿਨੰਦਨ
ਇਸਤਮਾਲ : ਇਸਤੇਮਾਲ, ਵਰਤੋਂ, ਉਪਯੋਗ, ਪ੍ਰਯੋਗ,
ਇਸਤ੍ਰੀ : ਔਰਤ, ਜ਼ਨਾਨੀ, ਤੀਵੀਂ, ਘਰ ਵਾਲੀ, ਧਰਮ ਪਤਨੀ, ਕਪੜੇ ਤਹਿ ਕਰਨ ਦਾ ਇਕ ਸੰਦ (ਪ੍ਰੈਸ)
ਇਸਤ੍ਰੀਤਵ : ਔਰਤਪੁਣਾ, ਨਾਰੀਤਵ, ਪਤਨੀਤਵ, ਔਰਤਾਂ ਵਰਗਾ ਸੁਭਾਅ
ਇਸਤ੍ਰੀ-ਲਿੰਗ : ਵਿਆਕਰਣ ‘ਚ ਇਕ ਲਿੰਗ, ਇਸਤ੍ਰੀ ਹੋਣ ਦਾ ਭਾਵ
ਇਸਤ੍ਰੀ-ਧਨ : ਦਾਜ, ਪਤੀ ਜਾਂ ਮਾਤਾ-ਪਿਤਾ ਵਲੋਂ ਖੁਸ਼ੀ ਦੇ ਮੌਕਿਆਂ ਤੇ ਇਸਤ੍ਰੀ ਨੂੰ ਦਿੱਤਾ ਧਨ-ਪਦਾਰਥ
ਇਸ਼ਤਿਹਾਰ : ਸ਼ੁਹਰਤ ਦੀ ਕ੍ਰਿਆ, ਵਿਗਿਆਪਨ, ਮਸ਼ਹੂਰੀ, ਨੋਟਸ
ਇਸ਼ਤਿਹਾਰ-ਬਾਜ਼ੀ : ਮਸ਼ਹੂਰੀ, ਨੋਟਸ ਲਾਉਣਾ, ਸਸਤੀ ਮਸ਼ਹੂਰੀ
ਇਸਤੇਮਾਲ : ਕਿਸੇ ਵਸਤੂ ਦੇ ਕੰਮ ਆਉਣ ਦਾ ਭਾਵ
ਇਸ਼ਨਾਨ : ਸਾਫ਼ ਕਰਨਾ, ਮੈਲ ਉਤਾਰਨਾ, ਨਹਾਉਣ ਦਾ ਭਾਵ, ਸਰੀਰ ਧੋਣਾ
ਇਸ਼ਨਾਨ ਕਰਨਾ : ਨਹਾਉਣਾ, ਸਰੀਰ ਦੀ ਮੈਲ ਲਾਹੁਣਾ
ਇਸਪਾਤ : ਅਸਪਾਤ, ਸਟੀਲ, ਲੋਹੇ ਦਾ ਪੱਤਰਾ, ਲੋਹਾ
ਇਸਰਾਰ : ਹੱਠ, ਭੇਦ, (ਕ੍ਰਿ. ਵਿ.) ਲਗਾਤਾਰ, ਨਿਰੰਤਰ
ਇਸ਼ਾਰਾ : ਸੈਨਤ, ਸੰਨਤ, ਸੈਨ, ਸੰਕੇਤ, ਸੰਖੇਪ ਕਥਨ
ਇਸ਼ਾਰੀਆ : ਇਸ਼ਾਰੇ ਦੇ ਤੌਰ ‘ਤੇ, ਸੰਕੇਤਕ, ਸੰਖੇਪਕ
ਇਹ : ਇਸ, ਐਹ
ਇਹਸਾਸ : ਮਹਿਸੂਸਤਾ, ਅਨੁਭਵ, ਪਛਤਾਵਾ
ਇਹਸਾਨ : ਭਲਾ ਕਰਨਾ, ਉਪਕਾਰ ਕਰਨ ਦੀ ਕ੍ਰਿਆ
ਇਹਸਾਨ-ਫਰਾਮੋਸ਼ : ਕਿਸੇ ਦਾ ਕੀਤਾ ਨਾ ਜਾਣਨ ਵਾਲਾ, ਅਕ੍ਰਿਤਘਣ
ਇਹਸਾਨਮੰਦ : ਕਿਸੇ ਦਾ ਕੀਤਾ ਜਾਣਨ ਵਾਲਾ
ਇਹਤਿਆਤ : ਪਰਹੇਜ਼, ਬਚਣ ਦਾ ਭਾਵ, ਸੰਜਮ
ਇਹਨਾਂ : ਇਹ ਦਾ ਬਹੁਵਚਨ, ਬੁਲਾਉਣ ਦਾ ਇਕ ਆਦਰ-ਸੂਚਕ ਸ਼ਬਦ ਇਹ
ਇਹੋ : ਇਹ ਹੀ, ਸਿਰਫ ਇਹੋ ਹੀ, ਇਹ
ਇੱਕ : 1, ਗਿਣਤੀ ਦਾ ਪਹਿਲਾ ਅੱਖਰ ਅਤੇ ਚਿੰਨ੍ਹ, ਪਹਿਲਾ, ਅੱਵਲ, ਇੱਕ ਵਿਚਾਰਧਾਰਾ ‘ਚ ਬੱਝਣ ਦਾ ਭਾਵ, ਇਕਮੁੱਠ
ਇੱਕ-ਅੱਧ : ਕੋਈ ਇਕ, ਵਿਰਲਾ
ਇੱਕ-ਸਾਰ : ਇਕੋ ਜਿਹਾ, ਸਾਮਾਨ, ਲਗਾਤਾਰ
ਇੱਕ-ਸੁਰ : ਇਕੋ ਆਵਾਜ਼ ‘ਚ, ਸੁਰ ‘ਚ
ਇੱਕ-ਜੁਟ : ਇਕੱਠੇ, ਕੱਠੇ, ਜਥੇਬੰਦ
ਇੱਕ-ਤਰਫ਼ਾ : ਇਕ ਪਾਸੇ ਦਾ, ਅੰਸ਼ਕ, ਇਕ ਪਾਸੜ
ਇੱਕ-ਤਾਰਾ : ਇੱਕ ਤਾਰ ਵਾਲਾ ਇੱਕ ਸੰਗੀਤਕ ਸਾਜ਼
ਇੱਕ-ਦਮ : ਫਟਾਫਟ, ਛੇਤੀ, ਕਾਹਲੀ ਨਾਲ
ਇੱਕ-ਪੱਖੀ : ਇਕਤਰਫ਼ਾ
ਇੱਕ-ਮਿੱਕ : ਅਭੇਦ, ਇਕਰੂਪ
ਇੱਕ-ਰੂਪ : ਇਕਮਿਕ, ਅਭੇਦ
ਇੱਕਵਚਨ : ਵਿਆਕਰਣ ‘ਚ ਵਚਨ ਦਾ ਇਕ ਪ੍ਰਕਾਰ ਜਿਹੜਾ ‘ਇਕ’ ਵਸਤੂ ਜਾਂ ਵਿਅਕਤੀ ਦਾ ਹੀ ਬੋਧ ਕਰਾਉਂਦਾ ਹੈ
ਇੱਕਈਸ਼ਵਰਵਾਦ : ਇੱਕ ਈਸ਼ਵਰ ਦਾ ਸਿਧਾਂਤ, ਇੱਕ ਈਸ਼ਵਰ ਨੂੰ ਹੀ ਸਰਵਉੱਚ ਸੱਤਾ ਸਵੀਕਾਰ ਕਰ ਲੈਣ ਵਾਲਾ ਸਿੱਧਾਂਤ