ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਆਪਣਾ : ਸਾਡਾ, ਨਿਜੀ, ਵਿਅਕਤੀਗਤ, ਆਪਣੇ ਨਾਲ ਸੰਬੰਧਿਤ
ਆਪੱਤੀ : ਇਤਰਾਜ਼, ਤਕਲੀਫ਼, ਮੁਸੀਬਤ, ਬਿਪਦਾ
ਆਪਾ : ਆਪਣਾ ਆਪ, ਸ੍ਵੈ, ਹਉਮੈ, ਅਸਲੀਅਤ
ਆਪਾ ਕੁਰਬਾਨ ਕਰਨਾ : ਆਪਣੇ ਆਪ ਨੂੰ ਕੁਰਬਾਨ ਕਰਨਾ, ਆਪਣੀ ਹਉਮੈ ਦਾ ਨਾਸ ਕਰਨਾ, ਸ਼ਰਣ ‘ਚ ਜਾ ਪੈਣਾ
ਆਪਾਂ : ਅਸੀਂ, ਅਸੀਂ ਸਭ
ਆਪੇ : ਆਪ ਹੀ
ਆਪੇ ਤੋਂ ਬਾਹਰ ਹੋਣਾ : ਆਪਣੀ ਸੀਮਾਂ ਜਾਂ ਉਕਾਤ ਤੋਂ ਬਾਹਰ ਹੋਣਾ, ਬਹੁਤ ਗੁੱਸੇ ਵਿਚ ਆਉਣਾ
ਆਪੋਧਾਪੀ : ਮਤਲਬਪ੍ਰਸਤੀ, ਹਾਏ- ਤੋਬਾ, ਖੁਦਮੁਖ਼ਤਾਰੀ, ਬਦਖ੍ਵਹੀ
ਆਫ਼ਤ : ਮੁਸੀਬਤ, ਬਿਪਦਾ, ਦੁੱਖ, ਕਲੇਸ਼
ਆਫ਼ਤਾਬ : ਪਾਣੀ ਸੁਕਾਉਣ ਵਾਲਾ, ਸੂਰਜ
ਆਫਰਨਾ : ਫੁੱਲਣਾ, ਆਕੜਨਾ, ਧੰਨ-ਧੰਨ, ਵਾਹ-ਵਾਹ
ਆਫਰੀਨ : ਕੁਰਬਾਨ, ਸਦਕੇ, ਵਾਰੇ ਜਾਣ ਦਾ ਭਾਵ
ਆਬ : ਪਾਣੀ, ਜਲ, ਚਮਕ-ਦਮਕ, ਮੁੱਲ, ਕੀਮਤ, ਮਾਣ, ਪ੍ਰਤਿਸ਼ਠਾ
ਆਬਦਾਰ : ਚਮਕੀਲਾ, ਸੁਰਾਹੀ ਬਰਦਾਰ
ਆਬਨੂਸ : ਇਕ ਦਰਖ਼ਤ ਦਾ ਨਾਂ
ਆਬਰੂ : ਇੱਜ਼ਤ, ਮਾਣ, ਪ੍ਰਤਿਸ਼ਠਾ, ਕਿਰਦਾਰ
ਆਬਾਦ : ਅਬਾਦ
ਆਬੋਹਣਾ : ਵਾਤਾਵਰਣ, ਜਲਵਾਯੂ, ਹਵਾ, ਪੌਣਪਾਣੀ
ਆਭਾ : ਚਮਕ, ਤੇਜ਼, ਸੁੰਦਰਤਾ, ਸੋਭਾ
ਆਭਾਸ : ਝਲਕ, ਛਾਇਆ, ਮਹਿਸੂਸਣ ਦਾ ਭਾਵ, ਪ੍ਰਤੀਤੀ
ਆਭਾਰ : ਇਹਸਾਨ, ਕ੍ਰਿਪਾ, ਅਭਾਰ
ਆਭੂਖਣ / ਆਭੂਸ਼ਣ : ਜ਼ੇਵਰ, ਗਹਿਣਾ, ਅਲੰਕਾਰ
ਆਮ : ਅੰਬ, ਸਾਦਾ, ਸਧਾਰਣ, ਮਾਮੂਲੀ, ਵਿਆਪਕ, ਆਸਾਨੀ ਨਾਲ ਉਪਲਬਧ ਹੋ ਜਾਣ ਵਾਲਾ।
ਆਮ ਆਦਮੀ : ਹਰ ਇਕ, ਹਰ ਬੰਦਾ, ਕੋਈ ਵੀ ਬੰਦਾ, ਜਨ-ਸਾਧਾਰਣ, ਜਣਾ-ਖਣਾ
ਆਸ-ਨਾਂਵ : ਨਾਂਵ ਦਾ ਇਕ ਭੇਦ
ਆਮੰਤ੍ਰਣ : ਬੁਲਾਵਾ, ਸੱਦਾ
ਆਮਦ : ਆਮਦਨੀ, ਖੱਟੀ, ਪਹੁੰਚ, ਆਉਣਾ, ਆਯਾਤ
ਆਮਦਨੀ : ਲਾਭ, ਪ੍ਰਾਪਤੀ, ਕਿਰਤ-ਫਲ, ਖੱਟੀ
ਆਯਤ : ਆਇਤ
ਆਯਾਤ : ਦਰਾਮਦ, ਮਾਲ ਆਦਿ ਦਾ (ਬਾਹਰਲੇ) ਦੇਸ਼ਾਂ ‘ਚੋਂ ਆਉਣਾ, ਮਾਲ-ਅਸਬਾਬ, ਆਉਣਾ
ਆਯੁਰਵੇਦ : ਇਕ ਉਪਵੇਦ, ਸਿਹਤ, ਰੋਗਾਂ ਤੇ ਉਹਨਾਂ ਦੇ ਉਪਚਾਰਾਂ ਸੰਬੰਧੀ ਇਕ ਪੁਰਾਤਨ ਗ੍ਰੰਥ, ਦਵਾਈਆਂ ਦੀ ਇਕ ਭਾਰਤੀ ਪਰੰਪਰਾ
ਆਯੁਰਵੈਦਿਕ : ਆਯੁਰਵੈਦ ਨਾਲ ਸੰਬੰਧਿਤ
ਆਯੂ : ਉਮਰ
ਆਯੋਗ : ਬੈਠਕ, (ਕਿਸੇ ਖਾਸ ਮਕਸਦ ਜਾਂ ਫੈਸਲੇ ਲਈ ਬੁਲਾਈ ਗਈ) ਦਫ਼ਤਰੀ ਬੈਠਕ
ਆਯੋਜਨ : ਪ੍ਰਬੰਧ, ਕਾਰਵਾਈ, ਤਿਆਰੀ
ਆਰ : ਉਰਲਾ ਪਾਸਾ, ਚਕ੍ਰ-ਆਰੇ ਆਦਿ ਦਾ ਦੰਦਾ, ਪਹੀਏ ਦਾ ਗਜ਼, ਕੱਚੀ ਧਾਤ
ਆਰ-ਪਾਰ : ਪੂਰੀ ਤਰ੍ਹਾਂ, ਦੋਵੇਂ ਪਾਸਿਓਂ
ਆਰਸੀ : ਸ਼ੀਸ਼ਾ, ਦਰਪਣ, ਇਸਤ੍ਰੀਆਂ ਦਾ ਇੱਕ ਗਹਿਣਾ ਜਿਸ ਵਿਚ ਦਰਪਣ ਜੜ੍ਹਿਆ ਹੁੰਦਾ ਹੈ