ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਆਤਮਾ : ਰੂਹ, ਜੀਵਆਤਮਾ, ਸਰੀਰ ਦਾ ਸੂਖਮ ਅਦ੍ਰਿਸ਼ਟ ਰੂਪ, ਪਰਮਾਤਮਾ ਦਾ ਅੰਸ਼, ਅੰਤਹਕਰਣ, ਲਿੰਗ-ਸਰੀਰ
ਆਤਮਾ ਦੀ ਆਵਾਜ਼ : ਅੰਦਰ ਦੀ ਆਵਾਜ਼, ਸੱਚ ਦੀ ਆਵਾਜ਼
ਆਤਮਿਕ : ਆਤਮਾ ਨਾਲ ਸੰਬੰਧਿਤ, ਸ੍ਵੈ-ਸੰਬੰਧਿਤ
ਆਤਰ : ਇਛੁੱਕ ਵਿਆਕੁਲ, ਬੇਚੈਨ, ਘਾਬਰਿਆ, ਨਿਮ੍ਰ, ਛੇਤੀ, ਜਲਦ, ਫੌਰਨ
ਆਂਤਰਿਕ : ਅੰਦਰ ਦਾ, ਅੰਦਰੂਨੀ, ਭੀਤਰੀ
ਆਥਣ : ਸ਼ਾਮ ਦਾ ਵੇਲਾ, ਲੌਢਾ ਵੇਲਾ, ਛਿਪਣਾ, ਅਸਤ ਹੋਣਾ, ਪੱਛਮ ਦਿਸ਼ਾ
ਆਦਤ : ਸੁਭਾਅ, ਵਾਦੀ, ਰੁਚੀ, ਅਭਿਆਸ
ਆਦਮ : ਆਦਮੀ, ਕਣਕ ਰੰਗਾ, ਕਣਕ ਭਿੰਨਾ, ਸਾਮੀ ਮੱਤਾਂ ਅਨੁਸਾਰ ਸ੍ਰਿਸ਼ਟੀ ਤੇ ਮੰਨਿਆਂ ਜਾਂਦਾ ਪਹਿਲਾ ਮਰਦ
ਆਦਮ-ਖੋਰ : ਆਦਮੀ ਖਾਣ ਵਾਲਾ
ਆਦਮੀ : ਮਨੁੱਖ, ਇਨਸਾਨ, ਬੰਦਾ, ਮਰਦ, ਆਦਮ ਦੀ ਸੰਤਾਨ
ਆਦਮੀਅਤ : ਮਨੁੱਖਤਾ, ਇਨਸਾਨੀਅਤ, ਭਲਮਾਣਸਤਾਈ
ਆਦਰ : ਮਾਣ, ਸਤਿਕਾਰ, ਖਾਤਰ, ਇਜ਼ਤ
ਆਦਰ ਮਾਣ ਕਰਨਾ : ਸਤਿਕਾਰ ਕਰਨਾ, ਖਾਤਰਦਾਰੀ ਕਰਨੀ, ਸੇਵਾ ਕਰਨੀ, ਇਜ਼ਤ ਕਰਨੀ, ਆਉ-ਭਗਤ ਕਰਨੀ
ਆਦਰ ਯੋਗ : ਸਤਿਕਾਰਯੋਗ, ਮਾਣਯੋਗ
ਆਂਦਰ : ਆਂਦ, ਅੰਤੜੀ
ਆਦਰਸ਼ : ਨਮੂਨਾ, ਮਿਸਾਲ, ਟੀਕਾ, ਵਿਆਖਿਆ, ਸ਼ੀਸ਼ਾ, ਸਿਧਾਂਤ
ਆਦਰਸ਼ਕ : ਆਦਰਸ਼ ਭਰਿਆ, ਆਦਰਸ਼ ਪੂਰਣ, ਵਧੀਆ, ਦ੍ਰਿਸ਼ਟਾਂਤਕ, ਸਿਧਾਂਤਕ
ਆਂਦਰਾਂ : ਆਂਦਰ ਦਾ ਬਹੁਵਚਨ,
ਆਦਲ : ਨਿਆਂਕਾਰੀ, ਨਿਰਪੱਖ, ਨਿਆਂਪੂਰਣ, ਠੀਕ
ਆਦਿ : ਸ਼ੁਰੂ, ਮੁੱਢ, ਪਹਿਲਾ, ਬ੍ਰਹਮ, ਕਰਤਾਰ
ਆਦਿ-ਕਾਲ : ਸ਼ੁਰੂ ਤੋਂ, ਮੁੱਢ ਤੋਂ, ਪੁਰਾਤਨ ਸਮੇਂ ਤੋਂ
ਆਦਿ-ਜੁਗਾਦਿ : ਸ਼ੁਰੂ ਤੋਂ ਹੀ, ਜੁਗਾਂ ਤੋਂ ਵੀ ਪਹਿਲਾਂ, ਮੁੱਢੋਂ
ਆਦਿਕ / ਆਦਿ : ਵਗੈਰਾ, ਆਈ, ਇਹ ਸਭ, ਹੋਰ ਕਈ
ਆਦੀ : ਆਦਤਨ, ਅਭਿਆਸੀ, ਅਮਲੀ
ਆਦੇਸ : ਆਗਿਆ, ਹੁਕਮ, ਖ਼ਬਰ, ਸੁਧ, ਸਿੱਖਿਆ, ਨਸੀਹਤ, ਯੋਗੀਆਂ ਦਾ ਪਰਸਪਰ ਮਿਲਣ ਸਮੇਂ ਇਕ-ਦੂਜੇ ਨੂੰ ਬੁਲਾਉਣ ਦਾ ਸ਼ਬਦ
ਆਦੇਸ਼ : ਹੁਕਮ, ਮੰਜ਼ੂਰੀ, ਵਿਸ਼ਾ, ਤਾੜਨਾ
ਆਧਾਰ : ਅਧਾਰ
ਆਧੁਨਿਕ : ਇਸ ਸਮੇਂ ਦਾ, ਹਾਲ ਦਾ, ਅਜੋਕਾ, ਨਵਾਂ
ਆਨ : ਸ਼ਾਨ, ਇੱਜ਼ਤ, ਪ੍ਰਸਿੱਧੀ, ਮਾਣ, ਸ੍ਵੈ-ਸਤਿਕਾਰ, ਪ੍ਰਤਿਸ਼ਠਾ
ਆਨੰਦ : ਅਨੰਦ
ਆਨਾ : ਇਕ ਪੁਰਾਤਨ ਸਿੱਕਾ, ਰੁਪਈਏ ਦਾ ਸੋਲ੍ਹਵਾਂ ਹਿੱਸਾ, ਅੱਖ ਦਾ ਡੇਲਾ , ਆਉਣਾ, ਆਰਾਮ
ਆਨਾਕਾਨੀ : ਮਨ੍ਹਾਂ ਕਰਨ ਦਾ ਭਾਵ, ਟਾਲ ਮਟੋਲ, ਮਨਾਹੀ, ਪਿਛਾਂਹ ਹਟਣ ਦਾ ਭਾਵ
ਆਪ : ਤੁਸੀਂ, ਦੂਜੇ ਨੂੰ ਬੁਲਾਉਣ ਦਾ ਇਕ ਆਦਰ ਸੂਚਕ ਸ਼ਬਦ
ਆਪ-ਹੁਦਰਾ : ਮੂੰਹ ਜ਼ੋਰ, ਹਠੀ, ਲਹਿਰੀ, ਤਰੰਗੀ, ਬਣਾਉਟੀ
ਆਪ-ਬੀਤੀ : ਆਪਣੇ ਨਾਲ ਬੀਤੀ, ਸ੍ਵੈ-ਜੀਵਨੀ
ਆਪ-ਮੁਹਾਰੇ : ਆਪਣੇ ਆਪ, ਸਹਿਜੇ ਹੀ
ਆਪਸ : ਆਪਣੇ ਆਪ ਨੂੰ
ਆਪਸੀ : ਆਪੋ ਵਿਚ, ਅੰਦਰੂਨੀ, ਦੋ ਜੀਆਂ ਦੇ ਵਿਚਾਲੇ, ਨਿਜੀ