ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਜਾਤ : ਜਾਤ ਰਹਿਤ, ਅਜਨਮਾ
ਅਜਾਦ : ਸੁਤੰਤਰ, ਮੁਕਤ, ਨਿਰੰਕੁਸ਼, ਬੇਪਰਵਾਹ
ਅਜ਼ਾਦੀ : ਆਜ਼ਾਦ ਹੋਣ ਦਾ ਭਾਵ, ਸੁਤੰਤਰਤਾ, ਨਿਰੰਕੁਸ਼ਤਾ
ਅਜਾਨ : ਜਾਨ ਰਹਿਤ, ਕਮਜ਼ੋਰ, ਮਰਿਆ ਹੋਇਆ
ਅਜਾਨ : ਨਮਾਜ਼ ਲਈ ਕੀਤੀ ਗਈ ਪੁਕਾਰ, ਬਾਂਗ
ਅਜਾਬ : ਦੁੱਖ, ਮੁਸੀਬਤ, ਨਰਕ ਦੀ ਤਾੜਨਾ
ਅੰਜਾਮ : ਨਤੀਜਾ, ਫਲ, ਪਰਿਣਾਮ, ਸਿੱਟਾ
ਅਜਿਹਾ : ਇਸ ਤਰ੍ਹਾਂ ਦਾ, ਐਸਾ, ਇਵੇਂ ਦਾ
ਅਜਿੱਤ : ਜੋ ਜਿੱਤਿਆ ਨਾ ਜਾ ਸਕੇ, ਬਹਾਦਰ
ਅਜ਼ੀਜ਼ : ਪਿਆਰਾ, ਮਿੱਤਰ
ਅਜੀਤ : ਜੋ ਜਿੱਤਿਆ ਨਾ ਜਾ ਸਕੇ।
ਅਜੀਤ ਸਿੰਘ : ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵਿਚੋਂ ਇੱਕ
ਅਜੀਬ : ਅਦਭੁੱਤ ਅਨੋਖਾ, ਨਿਆਰਾ, ਅਲੌਕਿਕ
ਅੰਜੀਰ : ਗੂਲਰ ਦਾ ਦਰਖ਼ਤ
ਅਜੀਰਣ : ਜੋ ਪੁਰਾਣਾ ਨਾ ਹੋਵੇ, ਬਦਹਜ਼ਮੀ, ਅਪਚਨ
ਅੰਜੀਲ : ਬਾਈਬਲ, ਇਸਾਈਆਂ ਦੀ ਪਵਿੱਤਰ ਧਰਮ-ਪੁਸਤਕ
ਅਜੀਵ : ਜੀਵਨ ਰਹਿਤ, ਜੜ੍ਹ
ਅਜੀਵਕਾ : ਗੁਜ਼ਾਰਾ, ਕੰਮਕਾਰ, ਉਪਜੀਵਕਾ, ਧੰਦਾ
ਅਜੂਨੀ : ਜੂਨਾਂ ਤੋਂ ਰਹਿਤ, ਜਨਮ- ਮਰਨ ਤੋਂ ਰਹਿਤ, ਪਰਮਾਤਮਾ
ਅਜੂਬਾ : ਅਜੀਬ ਵਸਤੂ, ਅਨੋਖਾ, ਅਦਭੁਤ
ਅਜੇ : ਅਭੀ, ਹਾਲਾਂ, ਹੁਣੇ, ਹਾਲੇ
ਅਜੋਕਾ : ਹੁਣ ਦਾ, ਅੱਜਕਲ੍ਹ ਦਾ, ਆਧੁਨਿਕ
ਅਜੋੜ : ਬੇਮੇਚ, ਇਕ ਰੂਪ ਨਾ ਹੋਣਾ, ਜੋੜ ਤੋਂ ਰਹਿਤ
ਅਝੱਕ : ਨਿਝੱਕ
ਅੰਞਾਣ : ਅਣਜਾਣ, ਨਾਸਮਝ, ਬੁੱਧੀਹੀਣ, ਭੋਲਾ
ਅੰਞਾਣਾ : ਬੇਸਮਝ, ਮੂਰਖ, ਨਿਆਣਾ
ਅੱਟ : ਜ਼ਿਆਦਾ ਹੋਣਾ, ਦੁੱਖ ਦੇਣਾ, ਸੂਖਮ ਹੋਣਾ
ਅਟਕ : ਰੁਕਾਵਟ, ਰੋਕ, ਵਿਘਨ, ਇਕ ਦਰਿਆ ਅਤੇ ਸ਼ਹਿਰ ਦਾ ਨਾਂ, ਸਿੰਧੂ ਨਦੀ
ਅਟੰਕ : ਨਿਰਲੇਪ, ਅੱਡ, ਵਿਮੋਹਿਤ, ਬੇਪਰਵਾਹ
ਅਟਕਣਾ : ਰੁਕਣਾ, ਰੁਕਾਵਟ ਪੇਸ਼ ਆਉਣਾ, ਠਹਿਰਨਾ, ਆਸ਼ਕ ਹੋਣਾ, ਮੋਹਤ ਹੋਣਾ
ਅਟਕਲ : ਅਨੁਮਾਨ, ਅੰਦਾਜ਼ਾ, ਵਿਉਂਤ, ਵਿਚਾਰ
ਅਟਕਾ : ਰੋਕ, ਰੁਕਾਵਟ, ਵਿਘਨ, ਠਹਿਰਾ
ਅਟਕਾਉਣਾ : ਰੋਕਣਾ, ਠਹਿਰਾਉਣਾ ਅੱਟਣ, ਘਾਸਾ, ਰਗੜ, ਫਿਰਨਾ, ਘੁੰਮਣਾ, ਭਰਨਾ, ਪੂਰਨ ਕਰਨਾ
ਅਟੱਲ : ਜੋ ਟਾਲਿਆ ਨਾ ਜਾ ਸਕੇ, ਅਚੱਲ, ਕਾਇਮ, ਦ੍ਰਿੜ੍ਹ
ਅਟਾ-ਸਟਾ : ਮੋਟਾ ਹਿਸਾਬ ਕਿਤਾਬ, ਅੰਦਾਜ਼ਨ
ਅਟਾਰੀ : ਅਟੇਰਨ ਉਤੇ ਲਪੇਟਿਆ ਸੂਤ ਦਾ ਗੁੱਛਾ ਤਮਖੀਨਾ, ਅੰਦਾਜ਼ਾ, ਅੱਟਾਲਿਕਾ, ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਨਗਰ
ਅੱਟੀ : ਭਰੀ, ਪੂਰੀ, ਸੂਤ ਦਾ ਗੁੱਛਾ, ਪੇਟੋ, ਮੌਲੀ ਦਾ ਧਾਗਾ
ਅਟੁੱਟ : ਨਾ ਟੁੱਟਣ ਯੋਗ, ਪੱਕਾ, ਮਜ਼ਬੂਤ
ਅਟੇਰਨ : ਅਟਨ ਕਰਨ ਵਾਲਾ ਇਕ ਜੰਤਰ, ਇਕ ਜੰਤਰ ਜਿਸ ਉੱਪਰ ਅੱਟੀ ਬਣਾਈ ਜਾਂਦੀ ਹੈ, ਇਕ ਜੀਵ