ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਹਿਨਿਸਿ : ਦਿਨ-ਰਾਤ, ਨਿਰੰਤਰ

ਅਹਿਮ : ਜ਼ਰੂਰੀ, ਖਾਸ, ਵਿਸ਼ੇਸ਼, ਕਠਨ, ਔਖਾ

ਅਹਿਮੀਅਤ : ਵਿਸ਼ੇਸ਼ਤਾ, ਖਾਸੀਅਤ, ਮਹੱਤਤਾ

ਅਹਿਰਨ : ਉਹ ਲੋਹਪਿੰਡ ਜਿਸ ਉੱਪਰ ਲੁਹਾਰ ਗਰਮ ਲੋਹਾ ਰੱਖ ਕੇ ਘੜਦਾ ਹੈ, ਆਹਨੀ, ਨਿਹਾਈ

ਅਹਿੱਲ : ਨਾ ਹਿੱਲਣ ਯੋਗ, ਕਾਇਮ, ਜੜ੍ਹ, ਸਥਿਰ

ਅਹਿਲਕਾਰ : ਕਰਮਚਾਰੀ, ਨੌਕਰ, ਅਹੁਦੇਦਾਰ

ਅਹਿਲਾਂ : ਦੁਰਲੱਭ, ਅਲੱਭ, ਬਿਨਾਂ ਲਾਭ

ਅਹਲੇਨਜ਼ਰ : ਅਕਲਮੰਦ, ਸਿਆਣਾ, ਬੁੱਧੀਮਾਨ, ਦਾਨਾ

ਅਹੀ ਤੇਹੀ : ਨਿਰਾਦਰੀ, ਬੇਇਜ਼ਤੀ

ਅਹੀ ਤੇਹੀ ਫੇਰਨੀ : ਬੇਇਜ਼ਤੀ ਕਰਨੀ, ਨੁਕਸਾਨ ਪੁਚਾਉਣਾ, ਹਾਲਤ ਖ਼ਰਾਬ ਕਰ ਦੇਣੀ

ਅਹੁਦਾ : ਪਦ, ਸਥਾਨ, ਸੀਟ, ਅਧਿਕਾਰ

ਅਹੁਦੇਦਾਰ : ਅਫਸਰ, ਕਰਮਚਾਰੀ, ਅਧਿਕਾਰੀ

ਅਹੂਤੀ : ਦੇਵਤਾ ਨੂੰ ਸੱਦਣ ਦੀ ਕ੍ਰਿਆ, ਦੇਵਤਾ ਨੂੰ ਬੁਲਾਉਣਾ, ਦੇਵਤਾ ਨੂੰ ਸੰਬੋਧਨ ਕਰਕੇ ਅਗਨੀ ਵਿਚ ਘਿਓ ਆਦਿਕ ਪਾਉਣ ਦੀ ਕ੍ਰਿਆ, ਹੋਮ, ਹਵਨ, ਹਵਨ ਦੀ ਸਮੱਗਰੀ

ਅਹੂਤੀ ਦੇਣੀ : ਦੇਵਤਾ ਨਮਿਤ ਅੱਗ ਵਿਚ ਸਮੱਗਰੀ ਪਾਉਣੀ, ਕੁਰਬਾਨੀ ਕਰਨੀ

ਅਹੋ : ਇਕ ਅਨੰਦ, ਸ਼ੋਕ ਅਤੇ ਅਸਚਰਜ ਬੋਧਕ ਸ਼ਬਦ

ਅਹੋਭਾਗ : ਚੰਗੇ ਭਾਗ

ਅਹੋਈ : ਸਾਂਝੀ ਦੇਵੀ, ਅਹਿਵੰਸ਼ ਵਿਚ ਹੋਣ ਵਾਲੀ ਇਕ ਦੇਵੀ ਜਿਸਦਾ ਕਿ ਕੁਆਰੀਆਂ ਕੁੜੀਆਂ ਵਰਤ ਰਖਦੀਆਂ ਹਨ।

ਅੰਕ : ਜਾਣਾ, ਟੇਢਾ ਜਾਣਾ, (ਨਾ) ਸੋਗ, ਰੰਜ, ਦੁੱਖ

ਅਕਸ : ਛਾਇਆ, ਪ੍ਰਤੀਬਿੰਬ, ਮੂਰਤੀ, ਪ੍ਰਤਿਮਾ

ਅਕਸਮਾਤ : ਅਚਾਨਕ, ਅਚਨਚੇਤ, ਦੇਵਨੇਤ ਨਾਲ

ਅਕਸਰ : ਆਮ ਕਰਕੇ, ਅਨੇਕ ਵਾਰ, ਵਿਸ਼ੇਸ਼ ਕਰਕੇ

ਅਕਸ਼ਾਂਸ਼ : ਅੰਸ਼, ਤਾਪਮਾਨ ਦਾ ਅੰਸ਼, ਸਥਿਤੀ ਵਿਸਤਾਰ,ਅਕਸ ਰੇਖਾ

ਅਕਸੀਰ : ਰਸਾਇਣ, ਉਹ ਦਵਾਈ ਜਿਸਦਾ ਅਸਰ ਵਿਅਰਥ ਨਾ ਜਾਵੇ।

ਅਕਹਿ : ਕਥਨ ਤੋਂ ਪਰੇ, ਅਕੱਥ, ਬੇਅੰਤ

ਅੰਕਗਣਿਤ : ਅੰਕ ਵਿਦਿਆ, ਅੰਕਾਂ ਨਾਲ ਸੰਬੰਧਿਤ ਗਿਆਨ, ਹਿਸਾਬ

ਅਕਤੂਬਰ : ਅੰਗਰੇਜ਼ੀ ਕੈਲੰਡਰ ਅਨੁਸਾਰ ਸਾਲ ਦਾ 10ਵਾਂ ਮਹੀਨਾ

ਅਕੱਥ : ਦੇਖੋ ਅਕਹਿ

ਅਕੱਥਕਥਾ : ਉਹ ਕਥਾ ਜੋ ਕਥਨ ਨਾ ਕੀਤੀ ਜਾ ਸਕੇ, ਕਹਿਣ ਤੋਂ ਪਰੇ, ਕਰਤਾਰ ਦੀ ਕਥਾ

ਅਕਰਮਕ : ਕਿਰਿਆ ਦਾ ਇਕ ਭੇਦ

ਅਕਬਰ : ਇਕ ਉਦਾਰਚਿੱਤ ਤੇ ਪ੍ਰਤਾਪੀ ਮੁਗਲ ਸਾਸ਼ਕ, ਬਹੁਤ ਵੱਡਾ, ਵੱਡਾ ਪ੍ਰਧਾਨ

ਅਕਰਖਣ : ਖਿੱਚਣ ਦੀ ਸ਼ਕਤੀ, ਖਿਚਾਓ, ਕਸ਼ਸ਼, ਖਿੱਚ

ਅਕਲ : ਬੁੱਧੀ, ਨਿਰਣਾ-ਸ਼ਕਤੀ, ਸਮਝ, ਵਿਵੇਕ, ਜਾਣਕਾਰੀ, ਸਿਆਣਪ

ਅਕਲ ਦਾ ਅੰਨ੍ਹਾ : ਮੂਰਖ, ਗਿਆਨਹੀਣ, ਬੁੱਧੂ

ਅਕਲ ਮਾਰੀ ਜਾਣੀ : ਦਿਮਾਗ ਦਾ ਕੰਮ ਨਾ ਕਰਨਾ, ਬੁੱਧੀ ਤੋਂ ਕੰਮ ਨਾ ਲੈ ਸਕਣਾ, ਸੋਚ ਸ਼ਕਤੀ ਗੁਆ ਬੈਠਣਾ

ਅਕਲਮੰਦ : ਅਕਲ ਵਾਲਾ, ਸਮਝਦਾਰ, ਸਿਆਣਾ, ਦਾਨਾ

ਅਕਲਮੰਦੀ : ਸਮਝਦਾਰੀ, ਸਿਆਣਪ, ਦਾਨਾਈ

ਅੰਕੜਾ : ਸੰਖਿਆ, ਹਿੰਦਸਾ, ਅੰਕ