ਔਖੇ ਸ਼ਬਦਾਂ ਦੇ ਅਰਥ : ਸਾਂਝ
ਵਾਹਵਾ—ਕਾਫ਼ੀ, ਬਹੁਤ।
ਟੱਲੀ-ਘੰਟੀ।
ਵਿੰਗ-ਤੜਿੰਗਾਂ-ਟੇਢਾ-ਮੇਢਾ
ਆਦਤਨ-ਸੁਭਾਅ ਅਨੁਸਾਰ, ਆਦਤ ਅਨੁਸਾਰ।
ਘਰਾਲਾਂ-ਪਾਣੀ ਵਗਣ ਨਾਲ ਜ਼ਮੀਨ ਵਿੱਚ ਹੋਈਆਂ ਡੂੰਘੀਆਂ ਥਾਂਵਾਂ।
ਸਿਲਸਿਲਾ-ਲੜੀ।
ਪਲਾਕੀ—ਕੁੱਦ ਕੇ ਘੋੜੇ ਆਦਿ ‘ਤੇ ਬੈਠਣ ਦੀ ਕਿਰਿਆ।
ਖਿੰਗਰ-ਭੱਠੇ ਦੀ ਅੱਗ ਨਾਲ ਇੱਟਾਂ ਦਾ ਪੰਘਰ ਕੇ ਬਣਿਆ ਪੱਥਰ ਦੇ ਅਕਾਰ ਦਾ ਢੇਲਾ, ਡਲਾ।
ਥਿੜਕਦੇ-ਡੋਲਦੇ, ਕੰਬਦੇ, ਤਿਲਕਦੇ।
ਮੁਢਲੇ-ਸ਼ੁਰੂਆਤੀ।
ਮੁਸ਼ੱਕਤ—ਮਿਹਨਤ, ਖੇਚਲ।
ਜੋਬਨ-ਜਵਾਨੀ।
ਉੱਖੜੀ-ਪੱਖੜੀ—ਪੁੱਟੀ ਹੋਈ, ਆਪਣੀ ਥਾਂ ਤੋਂ ਹਿੱਲੀ ਹੋਈ।
ਫਰਲਾਂਗ —ਲੰਮਾਈ ਮਾਪਣ ਦੀ ਇੱਕ ਇਕਾਈ, 220 ਗਜ਼ ਦੇ ਬਰਾਬਰ ਫ਼ਾਸਲਾ/ਲੰਮਾਈ।
ਢਲਵਾਨ-ਨਿਵਾਣ, ਨੀਵਾਂ ਪਾਸਾ।
ਸਰ ਕਰਦਾ—ਜਿੱਤਦਾ, ਪਾਰ ਕਰਦਾ।
ਸ਼ੂਲ – ਸ਼ੂਕਰ, ਤੇਜ਼ ਵਗਦੀ ਹਵਾ ਦਾ ਰੁੱਖਾਂ ਵਿੱਚੋਂ ਲੰਘਦਿਆਂ ਅਵਾਜ਼ ਪੈਦਾ ਕਰਨਾ।
ਪੰਘਰੀ-ਪਿਘਲੀ ਹੋਈ।
ਪਕੇਰੀ-ਪੱਕੀ।
ਪੈਲੀਆਂ-ਖੇਤ।
ਅਗੇਤਰੇ-ਠੀਕ ਜਾਂ ਨਿਯਤ ਸਮੇਂ ਤੋਂ ਪਹਿਲਾਂ ਦੇ, ਅਗੇਤੇ।
ਅੱਕ-ਇੱਕ ਬੂਟਾ ਜਿਸ ਦਾ ਦੁੱਧ/ਰਸ ਜ਼ਹਿਰੀਲਾ ਹੁੰਦਾ ਹੈ।
ਹੋਂਦ—ਵਜੂਦ, ਅਸਤਿਤਵ।
ਲਾਗੋਂ-ਕੋਲੋਂ ਜਾਂ ਨੇੜਿਓਂ।
ਸੁਤੇ-ਸਿੱਧ—ਅਚਾਨਕ, ਅਚਨਚੇਤ, ਸੁਭਾਵਕ ਹੀ।
ਚੀਰਾ-ਪੱਗ, ਧਾਰੀਦਾਰ ਛਾਪੇ ਵਾਲੀ ਪੱਗ।
ਭਾਜੜ-ਡਰ ਨਾਲ ਦੌੜ ਜਾਣ ਦਾ ਭਾਵ, ਭੱਜ-ਦੌੜ।
ਤਕਰੀਰ-ਭਾਸ਼ਣ।
ਨਗੂਣੀ-ਮਾਮੂਲੀ, ਤੁੱਛ।
ਖ਼ੁਸ਼-ਫ਼ਹਿਮੀ- ਸ੍ਵੈ-ਭੁਲੇਖਾ।
ਸੂਚਕ-ਲਖਾਇਕ।
ਅਹਿਸਾਸ-ਅਨੁਭਵ, ਮਹਿਸੂਸ ਕਰਨ ਦਾ ਭਾਵ।
ਪ੍ਰਤੀਤ-ਮਹਿਸੂਸ।
ਪਤਲੂਨ-ਪੈਂਟ।
ਗਲੀਜ਼—ਗੰਦੀ, ਮੈਲੀ।
ਬੰਨਿਓਂ-ਪਾਸਿਓਂ।
ਚੀਰਾ-ਪੱਗ।
ਹੱਤਕ-ਬੇਇੱਜ਼ਤੀ।
ਤੀਵੀਂ-ਔਰਤ।
ਝੱਟ-ਛੇਤੀ।
ਪੈਂਡਾ-ਫ਼ਾਸਲਾ, ਦੂਰੀ।
ਕੰਨ ਖੜ੍ਹੇ ਹੋਣਾ—ਚੌਕੰਨੇ ਹੋਣਾ।
ਮਾਈ-ਬਜ਼ੁਰਗ ਔਰਤ।
ਪਿਛਾਂਹ-ਪਿੱਛੇ।
ਪੱਥਰ ਦਿਲ-ਕਠੋਰ ਦਿਲ।
ਮੁਹਤਾਜ-ਲਾਚਾਰ, ਕਿਸੇ ਦੇ ਆਸਰੇ ਹੋਣਾ।
ਗੈਲ—ਨਾਲ।
ਕੋਹ-ਹਜ਼ਾਰ ਗਜ਼ ਦਾ ਫ਼ਾਸਲਾ, ਸਵਾ ਕੁ ਮੀਲ ਦਾ ਪੈਂਡਾ।
ਭੁਗੜੀ-ਲਿੱਸੀ, ਕਮਜ਼ੋਰ।
ਭੁੱਬਲ-ਬਲੇ ਹੋਏ ਗੋਹੇ ਦੀ ਗਰਮ ਰਾਖ, ਤੱਤੀ ਸੁਆਹ।
ਧੂੜ-ਘੱਟਾ, ਗਰਦਾ।
ਬਟੇਰਾ-ਇੱਕ ਪੰਛੀ।
ਤੰਦੋ-ਤੰਦ—ਫਟੀ ਹੋਈ। ਹੱਤਕ-ਬੇਇਜ਼ਤੀ।
ਮਿਚਕਣਾ-ਗੰਦੀ ਚੀਜ਼ ਦੇਖ ਕੇ ਦਿਲ ਖ਼ਰਾਬ ਹੋਣਾ।
ਮਸੀਂ—ਮੁਸ਼ਕਲ ਨਾਲ।
ਹਾੜੇ-ਹਾੜੇ—ਤਰਲੇ, ਮਿੰਨਤਾਂ, ਬੇਨਤੀਆਂ।
ਤੀਕਣ—ਤੱਕ।
ਦੰਦਾਂ ਦੀ ਕਚੀਚੀ-ਦੰਦਾਂ ਨੂੰ ਘੁੱਟ ਕੇ।
ਨੀਅਤ-ਇਰਾਦਾ, ਮਨਸ਼ਾ।
ਝੱਟ-ਛੇਤੀ।
ਸੰਗ-ਸਾਕ-ਰਿਸ਼ਤੇਦਾਰ।
ਸੰਗਰਾਂਦ-ਦੇਸੀ ਮਹੀਨੇ ਦਾ ਪਹਿਲਾ ਦਿਨ।
ਸਿਵਾਏ-ਬਿਨਾਂ।
ਦਿਹਾੜੀ ਡੰਗ- ਇੱਕ-ਅੱਧਾ ਦਿਨ।
ਆਰਥਿਕ ਮੰਦਹਾਲੀ-ਪੈਸੇ ਪੱਖੋ ਕਮਜ਼ੋਰ ਹੋਣਾ।
ਮੰਦਹਾਲੀ—ਭੈੜੀ ਹਾਲਤ ।
ਬੇਵੱਸ-ਕੋਈ ਵੱਸ ਨਾ ਚੱਲਣਾ।
ਅਪੜਾ—ਪਹੁੰਚਾ।
ਰਣ ਲਾਉਣਾ-ਵਾਰ-ਵਾਰ ਕਿਸੇ ਗੱਲ ਨੂੰ ਕਹਿਣਾ।
ਸੁਗਾਤ—ਤੋਹਫ਼ਾ।
ਅਹਿਸਾਸ-ਅਨੁਭਵ।
ਤਸੱਲੀ-ਸੰਤੁਸ਼ਟੀ।
ਉਲੇਲ-ਤੀਬਰ ਇੱਛਾ, ਤਾਂਘ।
ਚੇਤਾ-ਯਾਦ।
ਤਗਾਦਾ – ਝਗੜਾ, ਔਖਾ।
ਘਿਰਨਾ-ਨਫ਼ਰਤ।
ਖਲੋਤੀ-ਖੜ੍ਹੀ ਹੋਈ।
ਨੇਕੀ -ਚੰਗਾ ਕੰਮ ਕਰਨਾ।
ਮੁੱਕਣਾ-ਖ਼ਤਮ ਹੋਣਾ।
ਤੀਕ-ਤੱਕ।
ਗਾਂਹ-ਅੱਗੇ।
ਤੱਕਣੀ-ਦੇਖਣ ਦਾ ਢੰਗ, ਦੇਖਣੀ।
ਤੱਕਿਆ-ਦੇਖਿਆ।
ਓਪਰਾ-ਬੇਗਾਨਾ।
ਪ੍ਰਤੀਤ-ਮਹਿਸੂਸ