ਸਤਿਗੁਰ ਨਾਨਕ ਪ੍ਰਗਟਿਆ : ਭਾਈ ਗੁਰਦਾਸ
ਧੁੰਧ-ਗ਼ੁਬਾਰ, ਹਨੇਰਾ, ਅਗਿਆਨਤਾ ।
ਪਲੋਆ-ਨੱਸਿਆ ।
ਬੁਕੇ-ਭਬਕੇ ।
ਮਿਰਗਾਵਲੀ-ਹਿਰਨਾਂ ਦੀ ਡਾਰ ।
ਧੀਰ ਧਰੋਆ-ਧੀਰਜ ਨਹੀਂ ਸੀ ਰੱਖ ਹੁੰਦਾ ।
ਵਸੋਆ-ਵਿਸਾਖੀ ।
ਨਉਖੰਡਿ-ਨੌਂ ਖੰਡਾਂ ਵਾਲੀ ਧਰਤੀ ।
ਢੋਆ-ਮੇਲ ।
ਗੁਰਮੁਖਿ-ਸ਼੍ਰੋਮਣੀ ਗੁਰੂ ।
ਕਲਿ-ਕਲਯੁਗ ।
ਸਤਿਗੁਰ ਨਾਨਕ ਪ੍ਰਗਟਿਆ : ਕੇਂਦਰੀ ਭਾਵ
ਪ੍ਰਸ਼ਨ. ‘ਸਤਿਗੁਰ ਨਾਨਕ ਪ੍ਰਗਟਿਆ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਕੁ ਸ਼ਬਦਾਂ ਵਿੱਚ ਲਿਖੋ।
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰੇ ਅਗਿਆਨਤਾ ਦੇ ਹਨੇਰੇ ਤੇ ਪਾਪਾਂ ਦਾ ਨਾਸ਼ ਹੋ ਗਿਆ। ਗੁਰੂ ਜੀ ਨੇ ਥਾਂ-ਥਾਂ ਸੱਚ ਤੇ ਧਰਮ ਦਾ ਪਰਚਾਰ ਕੀਤਾ ਤੇ ਇਸ ਪ੍ਰਕਾਰ ਚਾਰੇ ਦਿਸ਼ਾਵਾਂ ਅਤੇ ਨੌਂ-ਖੰਡ ਪ੍ਰਿਥਵੀ ਨੂੰ ਤਾਰ ਦਿੱਤਾ।