ਔਖੇ ਸ਼ਬਦਾਂ ਦੇ ਅਰਥ : ਵਹਿਮੀ ਤਾਇਆ


ਨੱਪਿਆ : ਦਬਾਇਆ, ਫੜਿਆ।

ਓਹੜ-ਪੋਹੜ : ਜਤਨ, ਉਪਾਅ, ਇਲਾਜ ।

ਖਹਿੜਾ : ਪਿੱਛਾ, ਜ਼ਿਦ, ਹੱਠ ।

ਗਲੇਡੂ : ਅੱਖਾਂ ਵਿਚਲੇ ਹੰਝੂ ।

ਧਨੰਤਰ : ਦੇਵਤਿਆਂ ਦਾ ਵੈਦ, ਜੋ ਪੁਰਾਣਾਂ ਅਨੁਸਾਰ ਦੇਵਤਿਆਂ ਅਤੇ ਦੈਂਤਾਂ ਦੇ ਸਮੁੰਦਰ ਰਿੜਕਣ ਸਮੇਂ ਨਿਕਲਿਆ ਸੀ।

ਨਬਜ਼ : ਗੁੱਟ ਦੀ ਉਹ ਨਾੜ ਜਿਹੜੀ ਹਰ ਵਕਤ ਹਰਕਤ ਵਿੱਚ ਰਹਿੰਦੀ ਹੈ, ਜਿਸ ਨੂੰ ਵੇਖ ਕੇ ਡਾਕਟਰ ਬਿਮਾਰੀ ਦਾ ਪਤਾ ਲਾਉਂਦੇ ਹਨ ।

ਜੁਆਕ : ਮੁੰਡਾ, ਬਾਲਕ ।

ਚਾਂਗਰਾਂ : ਚੀਕਾਂ, ਕੂਕਾਂ ।

ਜਰਾਸੀਮ : ਕੀਟਾਣੂ, ਛੋਟੇ-ਛੋਟੇ ਕੀੜੇ ।

ਚਾਰਾ : ਢੰਗ, ਹੀਲਾ, ਉਪਾਅ ।

ਨਿਹੋਰੇ : ਮਿਹਣੇ, ਗਿਲਾ, ਬੋਲੀ ਮਾਰਨੀ ।

ਜ਼ਾਹਰਾ : ਪ੍ਰਗਟ ਤੌਰ ‘ਤੇ ਸਾਹਮਣੇ ।

ਬਾਉਂਕੇ ਦਿਹਾੜੇ : ਬੌਂਕੇ ਦਿਹਾੜੇ, ਬੁਰੇ ਦਿਨ ।

ਹਰਕਤ : ਹਿੱਲਣ ਦੀ ਕਿਰਿਆ, ਹਿਲ-ਜੁਲ ।

ਧਰਵਾਸ : ਧੀਰਜ, ਤਸੱਲੀ, ਭਰੋਸਾ ।

ਝਾੜ-ਝਪਾੜਾ : ਜਾਦੂ-ਟੂਣਾ ।

ਮਾਂਦਰੀ : ਮੰਤਰ ਪੜ੍ਹਨ ਵਾਲਾ, ਟੂਣਾ-ਟਾਮਣ ਕਰਨ ਵਾਲਾ ਆਦਮੀ ।

ਮਾਰ-ਖੰਢੀ : ਸਿੰਗ ਮਾਰਨ ਵਾਲੀ ।