ਔਖੇ ਸ਼ਬਦਾਂ ਦੇ ਅਰਥ : ਦੇਸ ਭਗਤ
ਦੇਸ ਭਗਤ : ਡਾ. ਗੁਰਦਿਆਲ ਸਿੰਘ ਫੁੱਲ
ਔਖੇ ਸ਼ਬਦਾਂ ਦੇ ਅਰਥ
ਗੱਦਾਰ – ਜਿਹੜਾ ਧੋਖਾ ਕਰੇ, ਬੇਵਫ਼ਾਈ ਕਰੇ
ਜੁਝਾਰੂ – ਹਿੰਮਤੀ, ਤਕੜਾ
ਘਰਾਣੇ – ਖਾਨਦਾਨ
ਮਾਣ – ਗਰਵ
ਕੜਕ ਕੇ – ਜ਼ੋਰ ਨਾਲ, ਗੁੱਸੇ ਨਾਲ
ਕਾਰਾ ਕਰ ਬੈਠਣਾ – ਮਾੜਾ ਕੰਮ ਕਰ ਜਾਣਾ
ਸੁਰਤ – ਹੋਸ਼
ਪੀਤੀ ਹੋਈ – ਸ਼ਰਾਬ ਪੀਤੀ ਹੋਈ
ਨਾਮਣਾ ਖੱਟਣਾ – ਨਾਂ ਬਣਾਉਣਾ, ਪ੍ਰਸਿੱਧੀ ਖੱਟਣੀ
ਕਈ ਭਾਂਤ ਦੇ – ਕਈ ਕਿਸਮ ਦੇ
ਸੁੰਨ ਹੋ ਜਾਣਾ – ਬੁੱਤ ਜਿਹਾ ਬਣ ਜਾਣਾ
ਧੁਲ ਸਕੇ – ਮਿਟ ਸਕੇ
ਪਹਿਰਾਵਾ – ਲਿਬਾਸ
ਰਾਜ਼ – ਭੇਤ
ਢੇਰੀ ਕਰਨਾ – ਮਾਰ ਸੁੱਟਣਾ
ਅਰਜ਼ – ਬੇਨਤੀ
ਸਹਿਣ – ਬਰਦਾਸ਼ਤ
ਕਲੰਕਿਤ – ਬਦਨਾਮ