ਔਖੇ ਸ਼ਬਦਾਂ ਦੇ ਅਰਥ : ‘ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ’
ਸਾਈ : ਸੀ।
ਹਮੇਲ : ਗਲ਼ ਦਾ ਗਹਿਣਾ ।
ਬੀੜੇ : ਬਟਨ ।
ਖ਼ਾਕ : ਮਿੱਟੀ ।
ਘਾਓ : ਜ਼ਖ਼ਮ ।
ਜੂਹੇ : ਜੰਗਲ ਵਿੱਚ ।
ਦਸਤ : ਹੱਥ ।
ਸਹਿਕਾਏ ਕੇ : ਤੜਫਾ-ਤੜਫਾ ਕੇ ।
ਵਹਾਂਵਦੇ : ਸੁੱਟ ਦਿੰਦੇ।
ਖੂਹੇ : ਖੂਹ ਵਿੱਚ ।
ਰੱਤੂ : ਲਹੂ ।
‘ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ’ ਕਵਿਤਾ ਦਾ ਕੇਂਦਰੀ ਭਾਵ ਜਾਂ ਸਾਰ
ਪ੍ਰਸ਼ਨ. ‘ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ ।
ਉੱਤਰ : ਲੂਣਾ ਦੀ ਝੂਠੀ ਤੋਹਮਤ ਕਾਰਨ ਰਾਜੇ ਦੇ ਪੂਰਨ ਵਿਰੁੱਧ ਗੁੱਸੇ ਬਾਰੇ ਸੁਣ ਕੇ ਉਸ ਦੀ ਮਾਤਾ ਇੱਛਰਾਂ ਦੀ ਹਾਲਤ ਬਹੁਤ ਬੁਰੀ ਹੋਈ ਤੇ ਉਹ ਉਸ ਦੇ ਵਿਛੋੜੇ ਵਿੱਚ ਰੋ-ਰੋ ਕੇ ਅੰਨ੍ਹੀ ਹੋ ਗਈ। ਜੱਲਾਦਾਂ ਨੇ ਪੂਰਨ ਨੂੰ ਜੰਗਲ ਵਿੱਚ ਲਿਜਾ ਕੇ ਉਸ ਦੇ ਹੱਥ-ਪੈਰ ਵੱਢ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ।