ਏਥੇ ਖੇਡ ਰਿਹਾ ਹਰ ਕੋਈ
ਜੋ ਆਇਆ ਏਥੇ ਹੀ ਆਇਆ, ਏਥੋਂ ਹੀ ਡਿੱਠਾ ਜਾਂਦਾ,
ਏਥੇ ਖੇਡ ਰਿਹਾ ਹਰ ਕੋਈ, ਬੀਜ – ਬੀਜ ਫਲ ਖਾਂਦਾ।
ਦੂਰ – ਦੁਰਾਡੀ ਗੱਲ ਜਿ ਤੈਨੂੰ ਚੇਤੇ ਹੈ ਤਾਂ ਦੱਸ ਦੇ,
ਮੈਂ ਤੇ ਨਾ ਡਿੱਠਾ ਨਾ ਸੁਣਿਆ, ਗਿਆ ਪਰਤ ਕੇ ਆਂਦਾ।
ਪ੍ਰਸ਼ਨ 1 . ਇਸ ਕਾਵਿ ਟੁਕੜੀ ਵਿੱਚ ਕਿਸ ਵਿਸ਼ੇ ਨੂੰ ਪੇਸ਼ ਕੀਤਾ ਗਿਆ ਹੈ?
(ੳ) ਜੀਵਾਂ ਦੀ ਮੁਕਤੀ
(ਅ) ਰੱਬ ਦੀ ਪ੍ਰਾਪਤੀ
(ੲ) ਜੀਵਾਂ ਦੇ ਆਵਾਗਮਨ ਦਾ ਚੱਕਰ
(ਸ) ਅਦ੍ਰਿਸ਼ ਵਰਨਣ
ਪ੍ਰਸ਼ਨ 2 . ਇਸ ਕਾਵਿ ਟੁਕੜੀ ਵਿੱਚ ਕਿਹੜੀ ਅਟੱਲ ਸਚਾਈ ਨੂੰ ਪੇਸ਼ ਕੀਤਾ ਗਿਆ ਹੈ ?
(ੳ) ਜ਼ਿੰਦਗੀ ਦੀ
(ਅ) ਮੌਤ ਦੀ
(ੲ) ਕੰਮ – ਕਾਰ ਦੀ
(ਸ) ਇਮਾਨਦਾਰੀ
ਪ੍ਰਸ਼ਨ 3 . ‘ਏਥੇ ਖੇਡ ਰਿਹਾ ਹਰ ਕੋਈ, ਬੀਜ – ਬੀਜ ਫਲ ਖਾਂਦਾ’ ਤੋਂ ਕੀ ਭਾਵ ਹੈ?
(ੳ) ਦੂਜੇ ਦੇ ਕਰਮਾਂ ਦੇ ਫਲ
(ਅ) ਸਾਕ – ਸੰਬੰਧੀ ਕਰਮਾਂ ਦਾ ਫ਼ਲ
(ੲ) ਆਪਣੇ ਕੀਤੇ ਕਰਮਾਂ ਦਾ ਫਲ
(ਸ) ਬਾਗ਼ਾਂ ਦੇ ਫਲ
ਪ੍ਰਸ਼ਨ 4 . ‘ਡਿੱਠਾ’ ਸ਼ਬਦ ਤੋਂ ਕੀ ਭਾਵ ਹੈ?
(ੳ) ਸੁਣਿਆ
(ਅ) ਕੰਮ – ਕਾਜ
(ੲ) ਵੇਖਿਆ
(ਸ) ਮਹਿਸੂਸ ਕੀਤਾ
ਪ੍ਰਸ਼ਨ 5 . ‘ਪਰਤ’ ਸ਼ਬਦ ਦਾ ਅਰਥ ਲਿਖੋ।
(ੳ) ਢੱਕਿਆ
(ਅ) ਵਾਪਸ
(ੲ) ਜਾਣਕਾਰ
(ਸ) ਧਾਂਤ ਦਾ ਨਾਂ