CBSEclass 11 PunjabiClass 12 PunjabiClass 9th NCERT PunjabiEducationGurmukhi/Punjabi DictionaryNCERT class 10thPunjab School Education Board(PSEB)Punjabi Viakaran/ Punjabi Grammar

ਉ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਉਰ੍ਹਾਂ (ਕ੍ਰਿਆ ਵਿਸ਼ੇਸ਼ਣ) – ਇੱਥੇ, ਏਧਰ, ਕੋਲ, ਇਸ ਪਾਸੇ (on this side, hither, here)

ਉਰ੍ਹਾਂ-ਪਰ੍ਹਾਂ ਜਾਣਾ—ਏਧਰ-ਉਧਰ ਜਾਣਾ, ਅੱਗੇ-ਪਿੱਛੇ ਹੋ ਜਾਣਾ, ਗੁੰਮ ਹੋ ਜਾਣਾ (going here and there, lost)

ਉਰ੍ਹਾਂ-ਪਰ੍ਹਾਂ ਕਰਨਾ–ਛੁਪਾਉਣਾ, ਲੁਕਾਣਾ, ਇੱਕ ਪਾਸੇ ਕਰਨਾ (hide)

ਉਰਾ-ਪਰਾ (ਨਾਂਵ) – ਨਿਕਸੁਕ, ਬੇਕਾਰ / ਫਾਲਤੂ ਚੀਜ਼ਾਂ, ਕੂੜਾ-ਕਰਕਟ (miscellaneous things or articles, odds and ends)

ਉਰਾਰ (ਨਾਂਵ) – ਆਪਣੇ ਵੱਲ ਦਾ ਪਾਸਾ, ਇਹ ਲੋਕ (on this side of (bank of river or stream))

ਉਰਿਉਂ (ਕ੍ਰਿਆ ਵਿਸ਼ੇਸ਼ਣ) – ਨੇੜਿਉਂ, ਨਜ਼ਦੀਕ ਤੋਂ ਹੀ, ਲਾਗਿਉਂ, ਏਧਰੋਂ (from a nearer place, from close by)

ਉਰੂਜ (ਨਾਂਵ, ਅਰਬੀ ਭਾਸ਼ਾ ਵਿਚ) – ਤਰੱਕੀ, ਵਾਧਾ, ਛੰਦ ਵਿਦਿਆ (rising, exaltation, ascent)

ਉਰੇ (ਕ੍ਰਿਆ ਵਿਸ਼ੇਸ਼ਣ) – ਉਰਲੇ ਪਾਸੇ, ਇਸ ਪਾਸੇ, ਨੇੜੇ (here, to this side, near)

ਉਰੋਜ (ਨਾਂਵ, ਸੰਸਕ੍ਰਿਤ ਭਾਸ਼ਾ ਵਿਚ) – ਥਣ, ਮੰਮਾ (breast)

ਉਲ (ਨਾਂਵ, ਅਰਬੀ ਭਾਸ਼ਾ ਵਿਚ) – ਅੱਖਾਂ ਦੀ ਤਕਲੀਫ਼
ਕਰਕੇ ਸਿਰ-ਦਰਦ ਹੋਣਾ, ਜਲਨ (headache with pain in eye – balls)

ਉਲਕਾ (ਨਾਂਵ, (ਸੰਸਕ੍ਰਿਤ ਭਾਸ਼ਾ ਵਿਚ) – ਪ੍ਰਕਾਸ਼ ਦੀ ਰੇਖਾ, ਚੁਆਤੀ, ਆਕਾਸ਼ ਤੋਂ ਡਿਗਦੇ ਤਾਰੇ ਦਾ ਪ੍ਰਕਾਸ਼ (meteor)

ਉਲਕਾਪਾਤ (ਨਾਂਵ) – ਆਕਾਸ਼ ਤੋਂ ਅੰਗਾਰਿਆਂ ਦਾ ਡਿਗਣਾ ਜੋ ਪੁਰਾਣਾ ਅਨੁਸਾਰ ਅਪਸ਼ਗਨ ਮੰਨਿਆ ਗਿਆ ਹੈ (meteor)

ਉਲੰਘਨਾ (ਕ੍ਰਿਆ ਸਕਰਮਕ) – ਲੰਘਣ ਦੀ ਕ੍ਰਿਆ, ਕਿਸੇ ਤੋਂ ਅੱਗੇ ਵਧਣਾ, ਪਾਰ ਹੋਣਾ, ਨਿਯਮ ਤੋੜਨਾ, ਹੁਕਮਅਦੂਲੀ ਕਰਨੀ (tresspassing, transgression, violation, infringement)

ਉਲਝਨ (ਨਾਂਵ) – ਗੁੰਝਲ, ਅੜਚਨ, ਮੁਸੀਬਤ (maze, tangle, entanglement, problem, riddle)

ਉਲਝਣਾ (ਕ੍ਰਿਆ ਅਕਰਮਕ) – ਫਸਣਾ, ਮੁਸੀਬਤ ਵਿਚ ਪੈਣਾ (to be entangled or puzzled, to get confused, to be in a fix)

ਉਲਝਾਉਣਾ (ਕ੍ਰਿਆ ਅਕਰਮਕ) – ਕਿਸੇ ਨੂੰ ਫਸਾਉਣਾ, ਮੁਸੀਬਤ ਵਿਚ ਪਾਉਣਾ, ਤੰਗ ਕਰਨਾ (to entangle, to confuse, to puzzle, to complicate)

ਉਲਟ (ਵਿਸ਼ੇਸ਼ਣ) – ਵਿਰੁੱਧ, ਬਿਪਰੀਤ, ਪੁੱਠਾ, (ਕ੍ਰਿਆ ਵਿਸ਼ੇਸ਼ਣ) ਪਲਟ ਕੇ, ਮੁੜ ਕੇ (inversion, reversion, the opposite, the wrong side)

ਉਲਟਣਾ (ਕ੍ਰਿਆ ਅਕਰਮਕ) – ਮੂਧਾ ਕਰਨਾ, ਉਲਟਾ
ਕਰਨਾ, ਪੁੱਠਾ ਪਾਉਣਾ, ਮੋੜਨਾ, ਪਰਤਣਾ (to invert, to reverse, to turn upside down, to overthrow)

ਉਲਟਾ (ਵਿਸ਼ੇਸ਼ਣ) – ਮੂਧਾ, ਪੁੱਠਾ, ਬਿਪਰੀਤ (reversed, inverse, perverse, opposite, on the contrary)

ਉਲਟਾਉਣਾ (ਕ੍ਰਿਆ ਸਕਰਮਕ) – ਪੁੱਠਾ ਕਰਨਾ, ਉਲਟਾ ਕਰਨਾ, ਮੂਧਾ ਪਾ ਦੇਣਾ, ਵਿਗਾੜ ਦੇਣਾ (to upset, to reverse, to invert, to thwart, to return)

ਉਲਟੀ (ਨਾਂਵ) – ਬਿਪਰੀਤ, ਪੁੱਠੀ, ਕੈਂ, ਵਮਨ, ਛਰਦਿ (contrary, overturned, upside down)

ਉਲਟੀ ਗੰਗਾ ਵਗਾਉਣੀ—ਕਿਸੇ ਸਥਾਪਤ ਮਰਯਾਦਾ ਤੋਂ ਉਲਟ ਕੰਮ ਕਰ ਦੇਣਾ, ਨਵੀਂ ਗੱਲ ਕਰ ਦੇਣੀ (to do the opposite)

ਉਲਥਨਾ (ਕ੍ਰਿਆ ਸਕਰਮਕ) – ਉਤਰਨਾ, ਦੂਰ ਹੋਣਾ, ਮਿਟਣਾ, ਹੇਠਾਂ ਲਹਿਣਾ, ਅਨੁਵਾਦ ਕਰਨਾ (translate)

ਉੱਲਥਾ (ਨਾਂਵ) – ਅਨੁਵਾਦ, ਤਰਜ਼ਮਾ (translation, conversion, transformation)

ਉੱਲਥਾਕਾਰ (ਨਾਂਵ) – ਅਨੁਵਾਦ ਕਰਨ ਵਾਲਾ, ਅਨੁਵਾਦਕ (translator)

ਉਲੱਦਣਾ (ਕ੍ਰਿਆ ਸਕਰਮਕ) – ਪਾਉਣਾ, ਡੋਗਣਾ, ਉੜੇਲਣਾ (to pour, to invert, to reverse)

ਉਲਫ਼ਤ (ਨਾਂਵ, ਅਰਬੀ ਭਾਸ਼ਾ ਵਿੱਚ) – ਪ੍ਰੇਮ, ਪਿਆਰ, ਮੁਹੱਬਤ, ਮਿੱਤਰਤਾ (friendship, intimacy, love, affection, kindness)

ਉੱਲਮਾ (ਵਿਸ਼ੇਸ਼ਣ, ਅਰਬੀ ਭਾਸ਼ਾ ਵਿੱਚ) – ਪੰਡਤ, ਵਿਦਵਾਨ, ਡਾਕਟਰ (the learned; doctors of law and religion)

ਉੱਲਰਨਾ (ਕ੍ਰਿਆ ਸਕਰਮਕ) – ਉਛੱਲਣਾ, ਪੈਰਾਂ ਦਾ ਪਿੱਛਲਾ ਹਿੱਸਾ ਨੀਵਾਂ ਕਰਕੇ ਅੱਗਲਾ ਚੁੱਕਣਾ (to tilt, to lean, to lurch, to slant, to incline, to turn over, to be off balance)

ਉਲਾਹਮਾ (ਨਾਂਵ) –  ਦੋਸ਼, ਸ਼ਿਕਾਇਤ, ਉਲਾਂਭਾ, ਤਾਨ੍ਹਾਂ (censure, rebuke, blame, complaint)

ਉਲਾਦ (ਨਾਂਵ, ਅਰਬੀ ਭਾਸ਼ਾ ਵਿੱਚ) – ਔਲਾਦ, ਸੰਤਾਨ, ਬੱਚੇ, ਬੰਸ, ਨਸਲ (children, descendants, progeny)

ਉਲਾਂਭਾ (ਨਾਂਵ) –  ਸ਼ਿਕਾਇਤ, ਤਾਨ੍ਹਾ, ਉਲਾਹਮਾ (to taunt, to complain, to reprimand)

ਉਲਾਰ (ਨਾਂਵ) – ਉਭਾਰ, ਉਠਾਉਣ ਦਾ ਭਾਵ, ਝੁਕਾਅ, ਰੁਚੀ (unbalanced, liable to tilt at back or upset being too heavily laden (a cart), leaning, tilt)

ਉਲਾਰਣਾ (ਕ੍ਰਿਆ ਸਕਰਮਕ) – ਉਭਾਰਨਾ, ਉਠਾਉਣਾ, ਝੁਕਾਅ (to cause to lie down, to tilt, to sway)

ਉੱਲੀ (ਨਾਂਵ) –  ਖੁੰਮੀ, ਖੁੰਮ ਛਤਰੀ (mould, fungus, mildew)

ਉਲੀਕਣਾ (ਕ੍ਰਿਆ ਸਕਰਮਕ) – ਖਿੱਚਣਾ, ਬਨਾਉਣਾ, ਤਿਆਰ ਕਰਨਾ, ਨਿਰਣਾ ਕਰਨਾ, ਰੇਖਾਂਕਿਤ ਕਰਨਾ (to outline, to trace, to portray, to mark the lay-out)