CBSEEducationHistoryHistory of Punjabਅਨੁਵਾਦ (Translation)

ਉਦਾਸੀਆਂ


ਪ੍ਰਸ਼ਨ. ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ?

ਉੱਤਰ : ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਸੀ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸ ਨੂੰ ਦੂਰ ਕਰਨਾ ਸੀ। ਉਹ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਆਮ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਸਨ। ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਕੇ ਆਪਣੇ ਮਾਰਗ ਤੋਂ ਭਟਕ ਚੁੱਕੇ ਸਨ।

ਪੁਜਾਰੀ ਵਰਗ ਜਿਸ ਦਾ ਪ੍ਰਮੁੱਖ ਕੰਮ ਭਟਕੇ ਹੋਏ ਲੋਕਾਂ ਨੂੰ ਠੀਕ ਮਾਰਗ ਵਿਖਾਉਣਾ ਸੀ, ਉਹ ਆਪ ਹੀ ਭ੍ਰਿਸ਼ਟ ਹੋ ਚੁੱਕਿਆ ਸੀ। ਜਦ ਧਰਮ ਦੇ ਠੇਕੇਦਾਰ ਆਪ ਹੀ ਹਨ੍ਹੇਰੇ ਵਿੱਚ ਭਟਕ ਰਹੇ ਹੋਣ ਤਾਂ ਆਮ ਲੋਕਾਂ ਦੀ ਸਥਿਤੀ ਬਾਰੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਲੋਕਾਂ ਨੇ ਅਣਗਿਣਤ ਦੇਵੀ-ਦੇਵਤਿਆਂ, ਕਬਰਾਂ, ਰੁੱਖਾਂ, ਸੱਪਾਂ ਅਤੇ ਪੱਥਰਾਂ ਆਦਿ ਦੀ ਪੂਜਾ ਸ਼ੁਰੂ ਕਰ ਦਿੱਤੀ ਸੀ। ਇਸ ਤਰ੍ਹਾਂ ਧਰਮ ਦੀ ਸੱਚੀ ਭਾਵਨਾ ਖ਼ਤਮ ਹੋ ਚੁੱਕੀ ਸੀ। ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ। ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ।

ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਹਨ੍ਹੇਰੇ ਵਿੱਚ ਭਟਕ ਰਹੇ ਇਨ੍ਹਾਂ ਲੋਕਾਂ ਨੂੰ ਰੌਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀਆਂ ਯਾਤਰਾਵਾਂ ਕੀਤੀਆਂ।


प्रश्न. उदासियां (यात्राएं) का क्या अर्थ है? गुरु नानक देव जी की उदासियां (यात्राएं) का उद्देश्य क्या था?

उत्तर: गुरु नानक देव जी उदासियां से भाव उनकी यात्राओं से था। गुरु नानक देव जी की उदासियां का मुख्य उद्देश्य लोगों में व्याप्त अज्ञानता और अंधविश्वास को दूर करना था। वे एक ईश्वर की पूजा और आपसी भाईचारे का संदेश आम लोगों तक पहुंचाना चाहते थे। उस समय हिन्दू और मुसलमान दोनों ही धर्म के सत्य सिद्धान्तों को भूलकर अपने पथ से भटक गए थे।

पुजारी वर्ग, जिसका मुख्य कार्य पथभ्रष्ट लोगों का मार्गदर्शन करना था, स्वयं भ्रष्ट हो गया था। जब धर्म के ठेकेदार स्वयं ही अंधेरे के गर्त में डूबे हुए हों तो आम जनता की हालत का अंदाजा आसानी से लगाया जा सकता है।

लोग असंख्य देवी-देवताओं, कब्रों, पेड़ों, साँपों और पत्थरों आदि की पूजा करने लगे। इस प्रकार धर्म की सच्ची भावना लुप्त हो गई। समाज अनेक जातियों एवं उपजातियों में विभाजित था। एक जाति के लोग दूसरी जाति के लोगों से नफरत करते थे।

समाज में महिलाओं की स्थिति अत्यंत दयनीय थी। उन्हें पुरुषों के बराबर नहीं माना जाता था। गुरु नानक साहब ने अज्ञानता के अंधकार में भटक रहे इन लोगों को रोशनी की नई राह दिखाने के लिए अपनी यात्राएँ कीं।


Question. What is the meaning of Udasis (travels)? What was the purpose of Guru Nanak Dev Ji’s Udasiyaan (journeys)?

Answer: Guru Nanak Dev Ji’s Udasiyan means His travels. The main purpose of Guru Nanak Dev ji’s Udasiyan was to remove the ignorance and superstition prevalent among the people. They wanted to spread the message of worship of one God and mutual brotherhood to common people. At that time both Hindus and Muslims had lost their way by forgetting the true principles of religion.

The priesthood, whose main function was to guide the wayward people, had itself become corrupt. When the contractors of religion themselves are immersed in darkness, the condition of the common people can be easily guessed.

People started worshiping numerous gods and goddesses, graves, trees, snakes and stones, etc. Thus the true spirit of religion was lost. The society was divided into several castes and sub-castes. People of one race used to hate people of another race.

The position of women in the society was very miserable. They were not considered equal to men. Guru Nanak Sahib made his journeys to show the new path of light to these people who were wandering in the darkness of ignorance.