ਇੱਕ ਲਾਇਨ ਵਾਲੇ ਉੱਤਰ – ਵਹਿਮੀ ਤਾਇਆ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਵਹਿਮੀ ਤਾਇਆ – ਸੂਬਾ ਸਿੰਘ
ਪ੍ਰਸ਼ਨ ਦਾ ਉੱਤਰ ਇੱਕ ਸ਼ਬਦ / ਇੱਕ ਲਾਈਨ ਵਿੱਚ ਦਿਓ :
ਪ੍ਰਸ਼ਨ 1. ਤਾਏ ਦਾ ਕੀ ਨਾਂ ਹੈ ?
ਉੱਤਰ : ਮਨਸਾ ਰਾਮ
ਪ੍ਰਸ਼ਨ 2 . ਵਾਰਤਕ ਲੇਖ ‘ਵਹਿਮੀ ਤਾਇਆ’ ਕਿਸ ਦੀ ਰਚਨਾ ਹੈ ?
ਉੱਤਰ : ਸੂਬਾ ਸਿੰਘ
ਪ੍ਰਸ਼ਨ 3 . ਸਾਰਾ ਮੁਹੱਲਾ ਤਾਇਆ ਮਨਸਾ ਰਾਮ ਨੂੰ ਕਿਸ ਤਰ੍ਹਾਂ ਦਾ ਸਮਝਦਾ ਹੈ ?
ਉੱਤਰ : ਵਹਿਮੀ
ਪ੍ਰਸ਼ਨ 4 . ਤਾਏ ਨੇ ਆਪਣੀ ਸਾਰੀ ਉਮਰ ਕਿਸ ਨਾਲ਼ ਨਿਭਾਈ ?
ਉੱਤਰ : ਵਹਿਮਾਂ ਨਾਲ਼
ਪ੍ਰਸ਼ਨ 5 . ਜਦੋਂ ਲੇਖਕ ਨੂੰ ਤਾਇਆ ਪਹਿਲੀ ਵਾਰ ਮਿਲਿਆ ਤਾਂ ਤਾਏ ਨੇ ਮੂੰਹ ਵਿੱਚ ਕਿਸ ਚੀਜ਼ ਨੂੰ ਨੱਪਿਆ ਹੋਇਆ ਸੀ ?
ਉੱਤਰ : ਥਰਮਾਮੀਟਰ ਨੂੰ
ਪ੍ਰਸ਼ਨ 6 . ਕਈ ਮਹੀਨੇ ਤਾਇਆ ਮਨਸਾ ਰਾਮ ਨੂੰ ਕੀਟਾਣੂੰਆਂ ਸੰਬੰਧੀ ਕਿਹੜਾ ਵਹਿਮ ਰਿਹਾ ?
ਉੱਤਰ : ਬਿਮਾਰੀ ਦੇ ਕੀਟਾਣੂੰ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ।
ਪ੍ਰਸ਼ਨ 7 . ਕੀਟਾਣੂੰ ਝਾੜਨ ਲਈ ਤਾਇਆ ਕੀ ਕਰਦਾ ਸੀ ?
ਉੱਤਰ : ਅੱਧਾ-ਅੱਧਾ ਘੰਟਾ ਸਾਬਣ ਨਾਲ਼ ਮਲ਼-ਮਲ਼ ਕੇ ਹੱਥ ਧੋਂਦਾ ਸੀ।
ਪ੍ਰਸ਼ਨ 8 . ਤਾਏ ਮਨਸਾ ਰਾਮ ਨੇ ਗੁਆਂਢੀਆਂ ਦੇ ਮੁੰਡੇ ਨੂੰ ਕੀਟਾਣੂੰ ਮੁਕਤ ਕਰਨ ਲਈ ਕੀ ਕੀਤਾ ?
ਉੱਤਰ : ਸਾਬਣ ਨਾਲ਼ ਘਰੋੜ – ਘਰੋੜ ਕੇ ਮੁੰਡੇ ਦੀਆਂ ਗੱਲ੍ਹਾਂ ਅਤੇ ਕੰਨਾਂ ‘ਚੋਂ ਲਹੂ ਕੱਢ ਸੁੱਟਿਆ।
ਪ੍ਰਸ਼ਨ 9 . ਕਿਸ਼ਨੇ ਹਲਵਾਈ ਦੀ ਹੱਟੀ ‘ਤੇ ਚਾਹ ਪੀਂਦਿਆਂ ਤਾਇਆ ਮਨਸਾ ਰਾਮ ਦਾ ਪੈਰ ਕਿੱਥੇ ਟਿੱਕ ਗਿਆ?
ਉੱਤਰ : ਕੁੱਤੇ ਦੀ ਪੂਛ ਉੱਤੇ
ਪ੍ਰਸ਼ਨ 10 . ਤਾਇਆ ਮਨਸਾ ਰਾਮ ਜਿੱਥੇ ਡਿੱਗਿਆ ਉੱਥੇ ਕੀ ਪਿਆ ਹੋਇਆ ਸੀ ?
ਉੱਤਰ : ਘੋੜਿਆਂ ਦੀ ਲਿੱਦ
ਪ੍ਰਸ਼ਨ 11 . ਡਾਕਟਰ ਨੇ ਤਾਏ ਕੋਲੋਂ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਮਿਲਾ ਕੇ ਕੁੱਲ ਕਿੰਨੇ ਰੁਪਏ ਲਏ ?
ਉੱਤਰ : ਸੱਠ ਰੁਪਏ
ਪ੍ਰਸ਼ਨ 12. ਮਾਂਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਕਿਸ ਵੱਲ ਇਸ਼ਾਰਾ ਕਰਕੇ ਗੱਲ ਆਖੀ?
ਉੱਤਰ : ਤਾਇਆ ਮਨਸਾ ਰਾਮ ਵੱਲ।
ਪ੍ਰਸ਼ਨ 13 . ਮਾਂਦਰੀ ਨੇ ਤਾਇਆ ਮਨਸਾ ਰਾਮ ਵੱਲ ਇਸ਼ਾਰਾ ਕਰਕੇ ਜੁੜੀ ਹੋਈ ਭੀੜ ਨੂੰ ਕੀ ਕਿਹਾ ?
ਉੱਤਰ – ਤੁਸੀਂ ਤਾਂ ਵੇਖਦੇ ਹੋ, ਪਰ ਇਸ ਆਦਮੀ ਦਾ ਸਿਰ ਨਹੀਂ।
ਪ੍ਰਸ਼ਨ 14. ਤਾਇਆ ਮਨਸਾ ਰਾਮ ਵਹਿਮੀ ਹੋਣ ਦੇ ਨਾਲ-ਨਾਲ ਹੋਰ ਕੀ ਕਰਦਾ ਸੀ?
ਉੱਤਰ : ਟੂਣੇ-ਟੋਟਕੇ।
ਪ੍ਰਸ਼ਨ 15. ਤਾਇਆ ਜਰਾਸੀਮਾਂ ਨੂੰ ਮਾਰਨ ਲਈ ਕੁਰਸੀ ਉੱਤੇ ਕੀ ਛਿੜਕਦਾ ਸੀ?
ਉੱਤਰ : ਕਿਰਮ-ਨਾਸ਼ਕ ਪਾਊਡਰ।
ਪ੍ਰਸ਼ਨ 16. ਤਾਇਆ ਜਵਾਕ ਦੇ ਮੂੰਹ ਨੂੰ ਕਿਉਂ ਰਗੜਨ ਲੱਗ ਪਿਆ?
ਉੱਤਰ : ਜਰਾਸੀਮਾਂ ਤੋਂ ਬਚਾਉਣ ਲਈ।
ਪ੍ਰਸ਼ਨ 17. ‘ਹਰਨ-ਚੌਕੜੀਆਂ ਭਰਨਾ’ ਦਾ ਕੀ ਮਤਲਬ ਹੈ?
ਉੱਤਰ : ਹਿਰਨ ਵਾਂਗ ਨੱਸਣਾ (ਭੱਜਣਾ)।
ਪ੍ਰਸ਼ਨ 18. ਤਾਏ ਦਾ ਸਿਰ ਨਾ ਹੋਣ ਦੀ ਗੱਲ ਕਿਸ ਨੇ ਕਹੀ?
ਉੱਤਰ : ਮਾਂਦਰੀ ਨੇ।
ਪ੍ਰਸ਼ਨ 19. ਕਿਸ ਨੇ ਆਪਣਾ ਸਿਰ ਨਾ ਹੋਣ ਦੀ ਗੱਲ ਮੰਨ ਲਈ?
ਉੱਤਰ : ਤਾਏ ਨੇ।
ਪ੍ਰਸ਼ਨ 20. ਕਿਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ?
ਉੱਤਰ : ਵਹਿਮ ਦਾ।
ਪ੍ਰਸ਼ਨ 21. ਤਾਏ ਨੇ ਕਿਸ ਵਹਿਮ ਵਿੱਚ ਦਰਜਨਾਂ ਥਰਮਾਮੀਟਰ ਭੰਨ ਦਿੱਤੇ?
ਉੱਤਰ : ਬੁਖਾਰ ਹੋਣ ਦੇ ਵਹਿਮ ਵਿੱਚ।
ਪ੍ਰਸ਼ਨ 22. ਕੀ ਤਾਏ ਨੇ ਕੁੱਤੇ ਦੇ ਕੱਟਣ ਕਾਰਨ ਚੌਦਾਂ ਟੀਕੇ ਲਗਵਾਏ?
ਉੱਤਰ : ਨਹੀਂ, ਆਪਣੇ ਵਹਿਮ ਕਾਰਨ।
ਪ੍ਰਸ਼ਨ 23. ਕੀ ਤਾਇਆ ਬਿਮਾਰ ਸੀ?
ਉੱਤਰ : ਨਹੀਂ।
ਪ੍ਰਸ਼ਨ 24. ਤਾਏ ਨੂੰ ਆਪਣਾ ਸਿਰ ਸਹੀ ਸਲਾਮਤ ਹੋਣ ਦਾ ਵਿਸ਼ਵਾਸ ਕਿਵੇਂ ਹੋਇਆ?
ਉੱਤਰ : ਪਗੜੀ ਬੰਨ੍ਹੀ ਹੋਣ ਕਰਕੇ।