CBSEEducationNCERT class 10thPunjab School Education Board(PSEB)

ਇਕ ਹੋਰ ਨਵਾਂ ਸਾਲ (1-120) : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਲੇਖਕ ਕੌਣ ਹੈ?

ਉੱਤਰ : ਨਰਿੰਜਨ ਤਸਨੀਮ।

ਪ੍ਰਸ਼ਨ 2. ‘ਇਕ ਹੋਰ ਨਵਾਂ ਸਾਲ’ ਨਾਵਲ ਕਿੰਨੇ ਭਾਗਾਂ ਵਿਚ ਵੰਡਿਆ ਹੋਇਆ ਹੈ?

ਜਾਂ

ਪ੍ਰਸ਼ਨ. ‘ਇਕ ਹੋਰ ਨਵਾਂ ਸਾਲ’ ਨਾਵਲ ਦੇ ਕਿੰਨੇ ਕਾਂਡ ਹਨ?

ਉੱਤਰ : ਤਿੰਨ ।

ਪ੍ਰਸ਼ਨ 3. ‘ਇਕ ਹੋਰ ਨਵਾਂ ਸਾਲ’ ਨਾਵਲ ਦੇ ਪਹਿਲੇ ਹਿੱਸੇ (ਕਾਂਡ) ਦਾ ਕੀ ਨਾਂ ਹੈ?

ਉੱਤਰ : ਸਵੇਰ ।

ਪ੍ਰਸ਼ਨ 4. ‘ਇਕ ਹੋਰ ਨਵਾਂ ਸਾਲ’ ਨਾਵਲ ਦੇ ਦੂਜੇ ਹਿੱਸੇ (ਕਾਂਡ) ਦਾ ਕੀ ਨਾਂ ਹੈ?

ਉੱਤਰ : ਦੁਪਹਿਰ ।

ਪ੍ਰਸ਼ਨ 5. ‘ਇਕ ਹੋਰ ਨਵਾਂ ਸਾਲ’ ਨਾਵਲ ਦੇ ਤੀਜੇ ਹਿੱਸੇ (ਅੰਤਮ ਕਾਂਡ) ਦਾ ਕੀ ਨਾਂ ਹੈ?

ਉੱਤਰ : ਸ਼ਾਮ ।

ਪ੍ਰਸ਼ਨ 6. ‘ਇਕ ਹੋਰ ਨਵਾਂ ਸਾਲ’ ਨਾਵਲ ਉੱਤਮ ਪੁਰਖੀ ਸ਼ੈਲੀ ਵਿਚ ਹੈ, ਜਾਂ ਮੱਧਮ ਪੁਰਖੀ?

ਉੱਤਰ : ਉੱਤਮ ਪੁਰਖੀ ।

ਪ੍ਰਸ਼ਨ 7. ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਨਾਇਕ (ਮੁੱਖ ਪਾਤਰ) ਕੌਣ ਹੈ?

ਉੱਤਰ : ਮੈਂ-ਪਾਤਰ (ਬੰਤਾ) ।

ਪ੍ਰਸ਼ਨ 8. ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਨਾਇਕ (ਮੁੱਖ ਪਾਤਰ) ਕੀ ਕੰਮ ਕਰਦਾ ਹੈ?

ਉੱਤਰ : ਰਿਕਸਾ ਚਲਾਉਣ ਦਾ।

ਪ੍ਰਸ਼ਨ 9. ਬੰਤਾ ਕਿਸ ਸ਼ਹਿਰ ਵਿਚ ਰਿਕਸ਼ਾ ਚਲਾਉਂਦਾ ਹੈ? ਇਕ ਦੋ ਸ਼ਬਦਾਂ ਵਿਚ ਉੱਤਰ ਲਿਖੋ

ਜਾਂ

ਪ੍ਰਸ਼ਨ. ‘ਇਕ ਹੋਰ ਨਵਾਂ ਸਾਲ’ ਨਾਵਲ ਦੀਆਂ ਘਟਨਾਵਾਂ ਦਾ ਸਥਾਨ ਕਿਹੜਾ ਸ਼ਹਿਰ ਹੈ?

ਜਾਂ

ਪ੍ਰਸ਼ਨ. ‘ਇਕ ਹੋਰ ਨਵਾਂ ਸਾਲ’ ਨਾਵਲ ਦੀਆਂ ਘਟਨਾਵਾਂ ਕਿਹੜੇ ਸ਼ਹਿਰ ਵਿਚ ਵਾਪਰਦੀਆਂ ਹਨ?

ਉੱਤਰ : ਅੰਮ੍ਰਿਤਸਰ ਵਿਚ ।

ਨੋਟ : ਇਸ ਪ੍ਰਸ਼ਨ ਦੇ ਹੋਰ ਰੂਪ :

ਪ੍ਰਸ਼ਨ (i) ਬੰਤਾ ਕਿਸ ਸ਼ਹਿਰ ਵਿਚ ਰਿਕਸ਼ਾ ਚਲਾਉਂਦਾ ਹੈ? ਸਹੀ ਉੱਤਰ ਚੁਣੋ-

(A) ਜਲੰਧਰ

(B) ਲੁਧਿਆਣਾ

(C) ਅੰਮ੍ਰਿਤਸਰ

(D) ਪਟਿਆਲਾ ।

ਬੰਤਾ …………ਸ਼ਹਿਰ ਵਿਚ ਰਿਕਸ਼ਾ ਚਲਾਉਂਦਾ ਹੈ। ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਢੁੱਕਵਾਂ ਸ਼ਬਦ ਭਰੋ।

ਉੱਤਰ : ਅੰਮ੍ਰਿਤਸਰ ।

(iii) ਹੇਠ ਲਿਖਿਆ ਕਥਨ/ਵਾਕ ਸਹੀ ਹੈ ਜਾਂ ਗਲਤ?

(ੳ) ਬੰਤਾ ਅੰਮ੍ਰਿਤਸਰ ਵਿਚ ਆਟੋ-ਰਿਕਸ਼ਾ ਚਲਾਉਂਦਾ ਹੈ।

(ਅ) ਬੰਤਾ ਹੁਸ਼ਿਆਰਪੁਰ ਵਿਚ ਰਿਕਸ਼ਾ ਚਲਾਉਂਦਾ ਹੈ।

(ੲ) ਬੰਤਾ ਅੰਮ੍ਰਿਤਸਰ ਵਿਚ ਰਿਕਸ਼ਾ ਚਲਾਉਂਦਾ ਹੈ।

ਉੱਤਰ : (ੳ) ਗ਼ਲਤ, (ਅ) ਗ਼ਲਤ, (ੲ) ਸਹੀ ।

ਪ੍ਰਸ਼ਨ 10. ‘ਇਕ ਹੋਰ ਨਵਾਂ ਸਾਲ ਨਾਵਲ ਦੀਆਂ ਘਟਨਾਵਾਂ ਕਿਸ ਦਿਨ ਵਾਪਰਦੀਆਂ ਹਨ?

ਉੱਤਰ : ਨਵੇਂ ਸਾਲ ਦੇ ਪਹਿਲੇ ਦਿਨ ।

ਪ੍ਰਸ਼ਨ 11. ਬੰਤੇ ਦੀ ਪਤਨੀ ਦਾ ਨਾਂ ਕੀ ਹੈ?

ਉੱਤਰ : ਤਾਰੋ ।

ਪ੍ਰਸ਼ਨ 12. ਤਾਰੋ ਬੰਤੇ ਦੀ ਕੀ ਲਗਦੀ ਹੈ?

ਉੱਤਰ : ਪਤਨੀ ।

ਪ੍ਰਸ਼ਨ 13. ਬੰਤਾ ਤਾਰੋ ਦਾ ਕੀ ਲਗਦਾ ਸੀ?

ਉੱਤਰ : ਪਤੀ ।

ਪ੍ਰਸ਼ਨ 14. ਬੰਤੇ ਤੇ ਤਾਰੋ ਦੇ ਪੁੱਤਰ ਦਾ ਨਾਂ ਕੀ ਹੈ?

ਉੱਤਰ : ਫੁੰਮਣ ।

ਪ੍ਰਸ਼ਨ 15. ਦਿਆਲਾ ਕੀ ਕੰਮ ਕਰਦਾ ਹੈ?

ਉੱਤਰ : ਰਿਕਸ਼ਾ ਚਲਾਉਣ ਦਾ ।

ਪ੍ਰਸ਼ਨ 16. ਦਿਆਲਾ ਬੰਤੇ ਦਾ ਕੀ ਲਗਦਾ ਹੈ?

ਉੱਤਰ : ਮਿੱਤਰ ।

ਪ੍ਰਸ਼ਨ 17. ਬੰਤੇ ਦੀ ਸਵੇਰੇ ਕਿੰਨੇ ਵਜੇ ਜਾਗ ਖੁੱਲ੍ਹੀ?

ਉੱਤਰ : ਪੰਜ ਵਜੇ ।

ਪ੍ਰਸ਼ਨ 18. ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ‘ਬੈਡ ਟੀ’ ਦੀ ਕਿਉਂ ਮੰਗ ਕਰਦਾ ਹੈ?

ਉੱਤਰ : ਨਵਾਂ ਸਾਲ ਚੜ੍ਹਿਆ ਹੋਣ ਕਰਕੇ ।

ਪ੍ਰਸਨ 19. ਸਵੇਰੇ ਛੇ ਵਜੇ ਕਿਹੜੀ ਗੱਡੀ ਸਟੇਸ਼ਨ ‘ਤੇ ਪਹੁੰਚਦੀ ਹੈ, ਜਿਸਦੀਆਂ ਸਵਾਰੀਆਂ ਚੁੱਕਣ ਲਈ ਬੰਤਾ ਸਟੇਸ਼ਨ ਉੱਤੇ ਪਹੁੰਚਦਾ ਸੀ?

ਜਾਂ

ਪ੍ਰਸ਼ਨ. ਬੰਤਾ ਕਿਹੜੀ ਗੱਡੀ ਦੀਆਂ ਸਵਾਰੀਆਂ ਚੁੱਕਣ ਲਈ ਸਵੇਰੇ ਛੇ ਵਜੇ ਸਟੇਸ਼ਨ ਉੱਤੇ ਪਹੁੰਚਦਾ ਸੀ?

ਉੱਤਰ : ਕਾਲਕਾ ਮੇਲ ।

ਪ੍ਰਸ਼ਨ 20. ਬੰਤੇ ਦਾ ਸਵੇਰੇ ਸਾਢੇ ਛੇ ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ?

ਉੱਤਰ : ਰੇਲਵੇ ਸਟੇਸ਼ਨ ਉੱਤੇ ।

ਪ੍ਰਸ਼ਨ 21. ਕਾਲਕਾ ਮੇਲ ਅੰਮ੍ਰਿਤਸਰ ਸਟੇਸ਼ਨ ਉੱਤੇ ਕਿੰਨੇ ਵਜੇ ਪਹੁੰਚਦੀ ਸੀ?

ਉੱਤਰ : ਸਵੇਰੇ ਛੇ ਵਜੇ ।

ਪ੍ਰਸ਼ਨ 22. ਬੰਤਾ ਤਾਰੋ ਨੂੰ ਸਵੇਰੇ-ਸਵੇਰੇ ਕਿਹੜੀ ਚਾਹ ਪੀਣ ਲਈ ਕਹਿੰਦਾ ਹੈ?

ਉੱਤਰ : ਬੈੱਡ-ਟੀ ।

ਪ੍ਰਸ਼ਨ 23. ਬੰਤੇ ਨੇ ਤਾਰੋ ਨੂੰ ਖ਼ਾਸ ਗੱਲ ਕਿਹੜੀ ਦੱਸੀ?

ਉੱਤਰ : ਨਵਾਂ ਸਾਲ ਚੜ੍ਹਨ ਦੀ ।

ਪ੍ਰਸ਼ਨ 24. ਬੰਤੇ ਦੀ ਉਮਰ ਕਿੰਨੀ ਕੁ ਸੀ?

ਉੱਤਰ : ਤੀਹ-ਪੈਂਤੀ ਸਾਲ ।

ਪ੍ਰਸ਼ਨ 25. ਬੰਤੇ ਦੇ ਕਿੰਨੇ ਬੱਚੇ (ਨਿਆਣੇ) ਸਨ?

ਉੱਤਰ : ਤਿੰਨ ।

ਪ੍ਰਸ਼ਨ 26. ਬੰਤੇ ਦੇ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਸਨ?

ਉੱਤਰ : ਇਕ ਮੁੰਡਾ ਤੇ ਦੋ ਕੁੜੀਆਂ ।

ਪ੍ਰਸ਼ਨ 27. ਬੰਤੇ ਦੀ ਸਭ ਤੋਂ ਛੋਟੀ ਕੁੜੀ ਕਿੰਨੀ ਉਮਰ ਦੀ ਸੀ?

ਉੱਤਰ : ਤਿੰਨ ਸਾਲ ਦੀ ।

ਪ੍ਰਸ਼ਨ 28. ਬੰਤੇ ਨੂੰ ਸਵੇਰੇ-ਸਵੇਰੇ ਪਹਿਲਾਂ (ਬੋਹਣੀ ਕਰਨ ਲਈ) ਕਿੱਥੇ ਜਾਣ ਵਾਲੀ ਸਵਾਰੀ ਮਿਲੀ?

ਉੱਤਰ : ਕਟੜਾ ਮੋਤੀ ਰਾਮ ।

ਪ੍ਰਸ਼ਨ 29. ਕਟੜਾ ਮੋਤੀ ਰਾਮ ਜਾਣ ਵਾਲੀ ਸਵਾਰੀ ਨੇ ਬੰਤੇ ਨੂੰ ਕਿੰਨੇ ਪੈਸੇ ਦੇਣੇ ਕੀਤੇ?

ਉੱਤਰ : ਇਕ ਰੁਪਇਆ ।

ਪ੍ਰਸ਼ਨ 30. ਬੰਤਾ ਸਿੰਘ ਨੂੰ ਲੱਕ-ਤੋੜਨ ਵਾਲੀ ਕਿਹੜੀ ਚੀਜ਼ ਜਾਪ ਰਹੀ ਸੀ?

ਉੱਤਰ : ਮਹਿੰਗਾਈ ।

ਪ੍ਰਸ਼ਨ 31. ਕਟੜਾ ਮੋਤੀ ਰਾਮ ਜਾਣ ਵਾਲੀ ਸਵਾਰੀ ਕਿੱਥੋਂ ਆਈ ਸੀ?

ਉੱਤਰ : ਚੰਡੀਗੜ੍ਹ ਤੋਂ ।

ਪ੍ਰਸ਼ਨ 32. ਕਟੜਾ ਮੋਤੀ ਰਾਮ ਜਾਣ ਵਾਲੀ ਸਵਾਰੀ ਚੰਡੀਗੜ੍ਹ ਤਿੰਨ ਵਾਰ ਕੀ ਕਰਨ ਗਈ ਸੀ?

ਉੱਤਰ : ਨੌਕਰੀ ਲੱਭਣ ।

ਪ੍ਰਸ਼ਨ 33. ਕਟੜਾ ਮੋਤੀ ਰਾਮ ਜਾਣ ਵਾਲਾ ਸਰਦਾਰ ਕਿੰਨਾ ਪੜ੍ਹਿਆ ਹੋਇਆ ਸੀ?

ਉੱਤਰ : ਬੀ.ਏ. ।

ਪ੍ਰਸ਼ਨ 34. ਬੰਤਾ ਕਿੰਨਾ ਪੜ੍ਹਿਆ ਹੋਇਆ ਸੀ?

ਉੱਤਰ : ਪੰਜਵੀਂ ਫੇਲ੍ਹ ।

ਪ੍ਰਸ਼ਨ 35. ਬੰਤੇ ਦਾ ਪਿਓ ਕੀ ਕੰਮ ਕਰਦਾ ਸੀ?

ਉੱਤਰ : ਖੇਤ-ਮਜ਼ਦੂਰ ।

ਪ੍ਰਸ਼ਨ 36. ਬੰਤਾ ਕਿਸ ਦੀ ਮੌਤ ਕਾਰਨ ਪੜ੍ਹਨੋਂ ਹਟ ਗਿਆ ਸੀ?

ਉੱਤਰ : ਪਿਤਾ ਦੀ ਮੌਤ ਕਾਰਨ ।

ਪ੍ਰਸ਼ਨ 37. ਬੰਤੇ ਦੇ ਪਿਓ ਦੀ ਮੌਤ ਕਿਹੜੇ ਫ਼ਿਕਰ ਕਰਕੇ ਹੋਈ?

ਉੱਤਰ : ਕਰਜ਼ੇ ਦੇ ।

ਪ੍ਰਸ਼ਨ 38. ਬੰਤੇ ਦੀਆਂ ਕਿੰਨੀਆਂ ਭੈਣਾਂ ਸਨ?

ਉੱਤਰ : ਤਿੰਨ ।

ਪ੍ਰਸ਼ਨ 39. ਬੰਤੇ ਦੇ ਪਿਓ ਦੇ ਮਰਨ ਤੋਂ ਪਹਿਲਾਂ ਕਿੰਨੀਆਂ ਭੈਣਾਂ ਵਿਆਹੀਆਂ ਜਾ ਚੁੱਕੀਆਂ ਸਨ?

ਉੱਤਰ : ਇਕ ਵੱਡੀ ।

ਪ੍ਰਸ਼ਨ 40. ਪਿਓ ਦੇ ਮਰਨ ਸਮੇਂ ਬੰਤਾ ਕਿਹੜੀ ਜਮਾਤ ਵਿਚ ਪੜ੍ਹਦਾ ਸੀ?

ਉੱਤਰ : ਪੰਜਵੀਂ ਵਿਚ ।

ਪ੍ਰਸ਼ਨ 41. ਪਿਓ ਦੇ ਮਰਨ ਪਿੱਛੋਂ ਬੰਤੇ ਨੇ ਸਭ ਤੋਂ ਪਹਿਲਾਂ ਕਿਹੜਾ ਕੰਮ ਆਰੰਭ ਕੀਤਾ ?

ਉੱਤਰ : ਖੇਤ ਮਜ਼ਦੂਰ ਦਾ ।

ਪ੍ਰਸ਼ਨ 42. ਸਰਦਾਰਾਂ ਦੇ ਮੁੰਡੇ ਨਾਲ ਲੜਾਈ ਤੋਂ ਬਾਅਦ ਬੰਤਾ ਕਿੱਥੇ ਗਿਆ ?

ਉੱਤਰ : ਅੰਮ੍ਰਿਤਸਰ ।

ਪ੍ਰਸ਼ਨ 43. ਬੰਤੇ ਦਾ ਪਿੰਡ ਸ਼ਹਿਰ ਤੋਂ ਕਿੰਨੀ ਦੂਰ ਸੀ ?

ਉੱਤਰ : ਸੱਤ-ਅੱਠ ਕੋਹ ।

ਪ੍ਰਸ਼ਨ 44. ਬੰਤੇ ਨੇ ਸ਼ਹਿਰ ਵਿਚ ਰਿਕਸ਼ਾ ਚਲਾਉਣ ਤੋਂ ਇਲਾਵਾ ਹੋਰ ਕਿਹੜਾ ਕੰਮ ਕੀਤਾ ਸੀ ?

ਉੱਤਰ : ਦਫ਼ਤਰ ਦੇ ਚਪੜਾਸੀ ਦਾ ।

ਪ੍ਰਸ਼ਨ 45. ਬੰਤਾ ਚੌਥੀ ਪਾਸ ਦੀ ਥਾਂ ਕੀ ਅਖਵਾਉਣਾ ਪਸੰਦ ਕਰਦਾ ਸੀ ?

ਉੱਤਰ : ਪੰਜਵੀਂ ਫੇਲ੍ਹ ।

ਪ੍ਰਸ਼ਨ 46. ਤਾਰੋ ਕਿੰਨਾ ਪੜ੍ਹੀ ਹੋਈ ਸੀ ?

ਉੱਤਰ : ਦੋ ਜਮਾਤਾਂ ।

ਪ੍ਰਸ਼ਨ 47. ਬੰਤੇ ਅਨੁਸਾਰ ਕਿੱਦਾਂ ਦੇ ਬੰਦੇ ਦੀ ਟੌਰ੍ਹ ਹੋਰ ਹੀ ਹੁੰਦੀ ਸੀ ?

ਉੱਤਰ : ਪੜ੍ਹੇ-ਲਿਖੇ ਦੀ ।

ਪ੍ਰਸ਼ਨ 48. ਬੰਤਾ ਸਹੁਰੇ ਜਾਣ ਸਮੇਂ ਟੌਰ ਬਣਾਉਣ ਲਈ ਹੱਥ ਵਿਚ ਕੀ ਫੜ ਕੇ ਜਾਂਦਾ ਸੀ ?

ਉੱਤਰ : ਪੰਜਾਬੀ ਦੀ ਅਖ਼ਬਾਰ ।

ਪ੍ਰਸ਼ਨ 49. ਛੋਟੀ ਸਾਲੀ ਨੇ ਖ਼ੁਸ਼ ਹੋ ਕੇ ਬੰਤੇ ਨੂੰ ਕੀ ਪਿਲਾਇਆ ਸੀ ?

ਉੱਤਰ : ਚਾਹ ।

ਪ੍ਰਸ਼ਨ 50. ਬਿੱਲੇ ਦੇ ਬਾਪੂ ਨੇ ਕੋਟ ਕਿੱਥੋਂ ਲਿਆ ਸੀ ?

ਉੱਤਰ : ਹਾਲ ਬਜ਼ਾਰੋਂ ।

ਪ੍ਰਸ਼ਨ 51. ਹਾਲ ਬਜ਼ਾਰ ਵਿਚ ਕਿਹੋ ਜਿਹੇ ਕੋਟ ਵਿਕਦੇ ਸਨ ?

ਉੱਤਰ : ਵਿਦੇਸ਼ੋਂ ਆਏ ਪੁਰਾਣੇ ।

ਪ੍ਰਸ਼ਨ 52. ਬੱਸਾਂ ਦੇ ਅੱਡੇ ‘ਤੇ ਜਾਣ ਵਾਲੀ ਕੁੜੀ ਦਾ ਮੁਹਾਂਦਰਾ ਕਿਹੋ ਜਿਹਾ ਸੀ ?

ਉੱਤਰ : ਮੂੰਹ ਗੋਲ ਤੇ ਅੱਖਾਂ ਮੋਟੀਆਂ ।

ਪ੍ਰਸ਼ਨ 53. ਜਦੋਂ ਬੰਤੇ ਦੇ ਰਿਕਸ਼ੇ ਵਿਚ ਸਕੂਲ ਵਾਲੀਆਂ ਕੁੜੀਆਂ ਬੈਠੀਆਂ ਸਨ, ਤਾਂ ਕਿੰਨੇ ਮੁੰਡਿਆਂ ਨੇ ਸਾਈਕਲ ਉਨ੍ਹਾਂ ਦੇ ਪਿੱਛੇ ਲਾ ਦਿੱਤੇ ?

ਉੱਤਰ : ਦੋ ।

ਪ੍ਰਸ਼ਨ 54. ਜਦੋਂ ਬੰਤੇ ਦੇ ਰਿਕਸ਼ੇ ਵਿਚ ਕੁੜੀਆਂ ਬੈਠੀਆਂ ਦੇ ਆਲੇ-ਦੁਆਲੇ ਸਾਈਕਲਾਂ ਵਾਲੇ ਮੁੰਡੇ ਹੋ ਗਏ ਸਨ, ਤਾਂ ਬੰਤੇ ਦੀ ਅਵਸਥਾ ਕੀ ਸੀ ?

ਉੱਤਰ : ਗੁੱਸੇ ਭਰੀ ।

ਪ੍ਰਸ਼ਨ 55. ਕੁੜੀਆਂ ਨੂੰ ਮਖੌਲ ਕਰਨ ਵਾਲੇ ਨੌਜਵਾਨਾਂ ਵਿਚੋਂ ਇਕ ਨੇ ਬੰਤੇ ਦੇ ਕਿੱਥੇ ਮੁੱਕਾ ਮਾਰਿਆ ਸੀ ?

ਉੱਤਰ : ਧੌਣ ਉੱਤੇ ।

ਪ੍ਰਸ਼ਨ 56. ਬੱਸਾਂ ਦੇ ਅੱਡੇ ਜਾਣ ਵਾਲੀ ਕੁੜੀ ਨੇ ਕਿਹੜੇ ਸ਼ਹਿਰ ਦੀ ਬੱਸ ਫੜਨੀ ਸੀ ?

ਉੱਤਰ : ਜਲੰਧਰ ਦੀ ।

ਪ੍ਰਸ਼ਨ 57. ਬੱਸਾਂ ਦੇ ਅੱਡੇ ‘ਤੇ ਜਾਣ ਵਾਲੀ ਕੁੜੀ ਨੇ ਇਕ
ਕੱਪੜੇ ਵਿਚ ਕੀ ਲਪੇਟਿਆ ਹੋਇਆ ਸੀ ?

ਉੱਤਰ : ਤਾਨਪੁਰਾ । 

ਪ੍ਰਸ਼ਨ 58. ਤਾਨਪੁਰੇ ਵਾਲੀ ਕੁੜੀ ਜਲੰਧਰ ਵਿਚ ਕਿੱਥੇ ਪ੍ਰੋਗਰਾਮ ਪੇਸ਼ ਕਰਨ ਗਈ ਸੀ ?

ਉੱਤਰ : ਰੇਡੀਓ ਸਟੇਸ਼ਨ ਉੱਤੇ ।

ਪ੍ਰਸ਼ਨ 59. ਬੱਸਾਂ ਦੇ ਅੱਡੇ ‘ਤੇ ਜਾਣ ਵਾਲੀ ਕੁੜੀ ਨੂੰ ਗਾਉਣ ਦਾ ਸ਼ੌਕ ਕਦੋਂ ਤੋਂ ਲੱਗਾ ਸੀ ?

ਉੱਤਰ : ਕਾਲਜ ਵਿਚ ਪੜ੍ਹਦੀ ਨੂੰ ।

ਪ੍ਰਸ਼ਨ 60. ਬੰਤਾ ਆਮ ਤੌਰ ‘ਤੇ ਸਵੇਰੇ ਚਾਹ ਨਾਲ ਕੀ ਖਾਂਦਾ ਸੀ ?

ਉੱਤਰ : ਬੇਹੀ ਰੋਟੀ/ਰਾਤ ਦੀ ਰੋਟੀ ।

ਪ੍ਰਸ਼ਨ 61. ਬੰਤੇ ਨੇ ਸਵੇਰੇ-ਸਵੇਰੇ ਬਜ਼ਾਰ ਵਿਚ ਚਾਹ ਨਾਲ ਕੀ ਖਾਧਾ ਸੀ ?

ਉੱਤਰ : ਗੋਲ ਕੇਕ ।

ਪ੍ਰਸ਼ਨ 62. ਬੰਤਾ ਆਪਣੀ ਪਤਨੀ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ ?

ਉੱਤਰ : ਭਲੀ ਲੋਕ ।

ਪ੍ਰਸ਼ਨ 63. ਅਖ਼ਬਾਰ ਵਿਚ ਕਿੰਨੇ ਭਾਰਤੀਆਂ ਦੇ ਚੋਰੀ ਛਿੱਪੇ ਵਲਾਇਤ ਜਾਣ ਦੀ ਖ਼ਬਰ ਛਪੀ ਹੋਈ ਸੀ ?

ਉੱਤਰ : ਇਕ ਸੌ ਤ੍ਰੇਹਠ ।

ਪ੍ਰਸ਼ਨ 64. ਅਖ਼ਬਾਰ ਦੀ ਖ਼ਬਰ ਅਨੁਸਾਰ ਅੰਮ੍ਰਿਤਸਰ ਵਿਚ ਠੰਢ ਨਾਲ ਕਿੰਨੇ ਹੋਰ ਆਦਮੀ ਮਰ ਗਏ ?

ਉੱਤਰ : ਚਾਰ ।

ਪ੍ਰਸ਼ਨ 65. ਕਟੜਾ ਦੂਲੋ (ਗਲੀ ਮਸਤ ਰਾਮ) ਜਾਣ ਵਾਲੀਆਂ ਸਵਾਰੀਆਂ ਕਿੰਨੀਆਂ ਸਨ?

ਉੱਤਰ : ਪਤੀ-ਪਤਨੀ ਤੇ ਤਿੰਨ ਬੱਚੇ ।

ਪਸ਼ਨ 66. ਕਟੜਾ ਦੂਲੋ (ਗਲੀ ਮਸਤ ਰਾਮ) ਜਾਣ ਵਾਲੀਆਂ ਸਵਾਰੀਆਂ ਤੋਂ ਬੰਤਾ ਕਿੰਨੇ ਪੈਸੇ ਮੰਗਦਾ ਹੈ ?

ਉੱਤਰ : ਦੋ ਰੁਪਏ ।

ਪ੍ਰਸ਼ਨ 67. ਜਿਸ ਮੁੰਡੇ ਨੂੰ ਬੰਤੇ ਨੇ ਰਿਕਸ਼ੇ ਦੇ ਅਗਲੇ ਡੰਡੇ ‘ਤੇ ਬਿਠਾਇਆ ਸੀ, ਉਸ ਦਾ ਨਾਂ ਕੀ ਸੀ ?

ਉੱਤਰ : ਰਮਨ ।

ਪ੍ਰਸ਼ਨ 68. ਬੰਤੇ ਨੂੰ ਰਮਨ ਦੀ ਉਮਰ ‘ਤੇ ਕੱਦ ਕਿਹੋ ਜਿਹਾ ਲੱਗਾ ਸੀ ?

ਉੱਤਰ : ਆਪਣੇ ਪੁੱਤਰ ਫੁੰਮਣ ਵਰਗਾ ।

ਪ੍ਰਸ਼ਨ 69. ਰਮਨ ਕਿਹੜੀ ਜਮਾਤ ਵਿਚ ਪੜ੍ਹਦਾ ਸੀ ?

ਜਾਂ

ਪ੍ਰਸ਼ਨ. ਬੰਤੇ ਦਾ ਲੜਕਾ ਫੁੰਮਣ ਕਿਹੜੀ ਕਲਾਸ ਵਿਚ ਪੜ੍ਹਦਾ ਸੀ ?

ਉੱਤਰ : ਤੀਸਰੀ ਵਿਚ ।

ਪ੍ਰਸ਼ਨ 70. ਕਟੜਾ ਦੂਲੋ ਗਲੀ ਵਿਚਲੇ ਹਲਵਾਈ ਦਾ ਕੀ ਨਾਂ ਸੀ ?

ਉੱਤਰ : ਘਣਸ਼ਾਮ ।

ਪ੍ਰਸ਼ਨ 71. ਗੁਰੂ ਰਾਮਦਾਸ ਸਰਾਂ ਜਾਣ ਵਾਲੀ ਸਵਾਰੀ ਬੰਤੇ ਨੂੰ ਕੀ ਦਿੰਦੀ ਹੈ ?

ਉੱਤਰ : ਇਕ ਰੁਪਇਆ ।

ਪ੍ਰਸ਼ਨ 72. ਗੁਰੂ ਰਾਮ ਦਾਸ ਸਰਾਂ ਜਾਣ ਵਾਲੇ ਸਵਾਰ ਕੌਣ ਸਨ ?

ਉੱਤਰ : ਨਵਾਂ ਵਿਆਹਿਆ ਜੋੜਾ ।

ਪ੍ਰਸ਼ਨ 73. ਨਵੇਂ ਸਾਲ ਦੇ ਦਿਨ ‘ਤੇ ਕਿਸ ਗੁਰੂ ਸਾਹਿਬ ਦਾ ਗੁਰਪੁਰਬ ਸੀ ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਦਾ ।

ਪ੍ਰਸ਼ਨ 74. ‘ਬਾਜਾਂ ਵਾਲਾ’ ਕਿਸ ਦਾ ਵਿਸ਼ੇਸ਼ਣੀ ਨਾਂ ਹੈ ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਦਾ ।

ਪ੍ਰਸ਼ਨ 75. ਬਜ਼ਾਰ ਵਿਚ ਮੁੱਢ ਕਿਨ੍ਹਾਂ ਨੇ ਸੁਟਵਾਏ ਸਨ ?

ਉੱਤਰ : ਸ਼ਾਹੂਕਾਰਾਂ ਨੇ ।

ਪ੍ਰਸ਼ਨ 76. ਬੰਤਾ ਕਿਹੋ ਜਿਹੀ ਕਿਰਤ ਖਾਣੀ ਪਸੰਦ ਕਰਦਾ ਹੈ ?

ਉੱਤਰ : ਦਸਾਂ ਨਹੁੰਆਂ ਦੀ ।

ਪ੍ਰਸ਼ਨ 77. ਨਵ-ਵਿਆਹੀ ਕੁੜੀ ਕਿਹੜੇ ਸੰਤਾਂ ਦੀ ਤਾਰੀਫ਼ ਕਰਦੀ ਹੈ ?

ਉੱਤਰ : ਭਿੰਡੀ ਵਾਲੇ ਸੰਤਾਂ ਦੀ ।

ਪ੍ਰਸ਼ਨ 78. ਬੰਤੇ (ਰਿਕਸ਼ਾ ਚਾਲਕ) ਦੀ ਮਾਂ ਕਿੱਥੇ ਰਹਿੰਦੀ ਸੀ ?

ਉੱਤਰ : ਪਿੰਡ ।

ਪ੍ਰਸ਼ਨ 79. ਬੰਤੇ ਦੀ ਬੇਬੇ ਪਿੰਡ ਕਿਉਂ ਚਲੀ ਗਈ ਸੀ ?

ਉੱਤਰ : ਨੂੰਹ (ਤਾਰੋ) ਨਾਲ ਲੜ ਕੇ ।

ਪ੍ਰਸ਼ਨ 80. ਬੰਤਾ ਮਾਂ ਦੀ ਕਿਹੜੀ ਬਿਮਾਰੀ ਦਾ ਫ਼ਿਕਰ ਕਰਦਾ ਹੈ ?

ਉੱਤਰ : ਅੱਖਾਂ ਦੇ ਰਹਿ ਜਾਣ ਦੀ ।

ਪ੍ਰਸ਼ਨ 81. ਰਾਮਾਨੰਦ ਦੇ ਬਾਗ਼ ਜਾਣ ਵਾਲੀਆਂ ਸਵਾਰੀਆਂ ਦੇ ਕਿੰਨੀਆਂ ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ ?

ਉੱਤਰ : ਪੰਜਾਂ ਕੁੜੀਆਂ ਪਿੱਛੋਂ ।

ਪ੍ਰਸ਼ਨ 82. ਰਾਮਾਨੰਦ ਦੇ ਬਾਗ਼ ਜਾਣ ਵਾਲੀਆਂ ਸਵਾਰੀਆਂ ਵਿਚੋਂ ਇਸਤਰੀ ਦਾ ਕੀ ਨਾਂ ਸੀ ?

ਉੱਤਰ : ਨਾਮੋ ।

ਪ੍ਰਸ਼ਨ 83. ਰਾਮਾਨੰਦ ਦੇ ਬਾਗ਼ ਜਾਣ ਵਾਲੀਆਂ ਸਵਾਰੀਆਂ ਨੇ ਦਰਬਾਰ ਸਾਹਿਬ ਜਾ ਕੇ ਕਿੰਨੇ ਰੁਪਏ ਦਾ ਪ੍ਰਸ਼ਾਦਿ ਕਰਾਇਆ ਸੀ ?

ਉੱਤਰ : ਸਵਾ ਪੰਜ ਰੁਪਏ ਦਾ ।

ਪ੍ਰਸ਼ਨ 84. ਰਾਮਾਨੰਦ ਦੇ ਬਾਗ਼ ਜਾਣ ਵਾਲੀਆਂ ਸਵਾਰੀਆਂ ਦੀ ਵੱਡੀ ਧੀ ਦਾ ਕੀ ਨਾਂ ਸੀ ?

ਉੱਤਰ : ਸਵਰਨੀ ।

ਪ੍ਰਸ਼ਨ 85. ਬੰਤਾ ਆਪਣੀਆਂ ਕੁੜੀਆਂ ਨੂੰ ਕਿੰਨਾ ਪੜ੍ਹਾਉਣਾ ਚਾਹੁੰਦਾ ਸੀ ?

ਉੱਤਰ : ਮੁੰਡੇ (ਫੁੰਮਣ) ਜਿੰਨਾ ।

ਪ੍ਰਸ਼ਨ 86. ਅੰਮ੍ਰਿਤਸਰ ਵਿਖੇ ਸ਼ਹੀਦਾਂ ਦਾ ਖ਼ੂਨ ਕਿੱਥੇ ਡੁੱਲ੍ਹਾ ਸੀ ?

ਉੱਤਰ : ਜਲ੍ਹਿਆਂ ਵਾਲੇ ਬਾਗ਼ ਵਿਚ ।

ਪ੍ਰਸ਼ਨ 87. ਜਲ੍ਹਿਆਂ ਵਾਲੇ ਬਾਗ਼ ਵਿਚ ਕਿਸ ਦਾ ਖੂਨ ਡੁੱਲ੍ਹਾ ਸੀ ?

ਉੱਤਰ : ਸ਼ਹੀਦਾਂ ਦਾ ।

ਪ੍ਰਸ਼ਨ 88. ਜਲ੍ਹਿਆਂ ਵਾਲੇ ਬਾਗ਼ ਵਿਚ ਸ਼ਹੀਦਾਂ ਦਾ ਖੂਨ ਕਿਸ ਦਿਨ ਡੁੱਲ੍ਹਾ ਸੀ ?

ਉੱਤਰ : ਵਿਸਾਖੀ ਵਾਲੇ ਦਿਨ ।

ਪ੍ਰਸ਼ਨ 89. ਜਲ੍ਹਿਆਂ ਵਾਲੇ ਬਾਗ਼ ਵਿਚ ਕਿਹੜੀ ਥਾਂ ਸ਼ਹੀਦਾਂ ਨਾਲ ਨੱਕੋ-ਨੱਕ ਭਰ ਗਈ ਸੀ ?

ਉੱਤਰ : ਇਕ ਖੂਹ ।

ਪ੍ਰਸ਼ਨ 90. ਜਲ੍ਹਿਆਂ ਵਾਲੇ ਬਾਗ਼ ਦੀਆਂ ਕੰਧਾਂ ਉੱਤੇ ਕੀ ਹੈ ?

ਉੱਤਰ : ਗੋਲੀਆਂ ਦੇ ਨਿਸ਼ਾਨ ।

ਪ੍ਰਸ਼ਨ 91. ਅੰਮ੍ਰਿਤਸਰ ਵਿਚ ਸ਼ਹੀਦਾਂ ਦੀ ਯਾਦਗਾਰ ਕਿਹੜੀ ਹੈ ?

ਉੱਤਰ : ਜਲ੍ਹਿਆਂ ਵਾਲਾ ਬਾਗ਼ ।

ਪ੍ਰਸ਼ਨ 92. ਚੌਂਕ ਬਾਬਾ ਸਾਹਿਬ ਜਾਣ ਵਾਲੇ ਸਵਾਰ ਦੇ ਪਿਤਾ ਦੇ ਗੋਲੀ ਕਿੱਥੇ ਵੱਜੀ ਸੀ ?

ਉੱਤਰ : ਲੱਤ ਵਿਚ ।

ਪ੍ਰਸ਼ਨ 93. ਚੌਂਕ ਬਾਬਾ ਸਾਹਿਬ ਜਾਣ ਵਾਲੇ ਸਵਾਰ ਦਾ ਪਿਤਾ ਕਿੱਥੇ ਜ਼ਖ਼ਮੀ ਹੋਇਆ ਸੀ ?

ਉੱਤਰ : ਜਲ੍ਹਿਆਂ ਵਾਲੇ ਬਾਗ਼ ਵਿਚ ।

ਪ੍ਰਸ਼ਨ 94. ਚਾਟੀਵਿੰਡ ਦਰਵਾਜ਼ੇ ਵਲ ਜਾਣ ਤੋਂ ਪਹਿਲਾਂ ਬੰਤਾ ਕੀ ਪੀਂਦਾ ਹੈ ?

ਉੱਤਰ : ਰਸ ਦੇ ਦੋ ਗਲਾਸ ।

ਪ੍ਰਸ਼ਨ 95. ਚਾਟੀਵਿੰਡ ਦਰਵਾਜ਼ੇ ਜਾਣ ਵਾਲੇ ਬੰਦੇ ਅੱਡੇ ਤੋਂ ਕਿੱਥੋਂ ਦੀ ਬੱਸ ਫੜਨੀ ਚਾਹੁੰਦੇ ਸਨ ?

ਉੱਤਰ : ਤਰਨਤਾਰਨ ਦੀ ।

ਪ੍ਰਸ਼ਨ 96. ਚਾਟੀਵਿੰਡ ਦਰਵਾਜ਼ੇ ਜਾਣ ਵਾਲੀਆਂ ਸਵਾਰੀਆਂ ਵਿਚੋਂ ਇਕ ਦਾ ਨਾਂ ਕੀ ਸੀ ?

ਉੱਤਰ : ਮੱਖਣ ।

ਪ੍ਰਸ਼ਨ 97. ਸਿਨਮਾ ਦੇਖਣ ਵਾਲੀਆਂ ਕੁੜੀਆਂ ਬੰਤੇ ਨੂੰ ਕਿਹੜੇ ਸਿਨਮੇ ਲਿਜਾਣ ਲਈ ਕਹਿੰਦੀਆਂ ਹਨ ?

ਉੱਤਰ : ਚਿੱਤਰਾ ਟਾਕੀ ।

ਪ੍ਰਸ਼ਨ 98. ਚਿੱਤਰਾ ਟਾਕੀ ਜਾਣ ਵਾਲੀਆਂ ਕੁੜੀਆਂ ਵਿਚੋਂ ਇਕ ਦਾ ਨਾਂ ਕੀ ਸੀ ?

ਉੱਤਰ : ਰੰਜੂ ।

ਪ੍ਰਸ਼ਨ 99. ਬੰਤਾ ਮੁੰਡੇ (ਫੁੰਮਣ) ਨੂੰ ਕਿੰਨੀਆਂ ਜਮਾਤਾਂ ਪੜ੍ਹਾਉਣੀਆਂ ਚਾਹੁੰਦਾ ਹੈ ?

ਉੱਤਰ : ਚੌਦਾਂ ।

ਪ੍ਰਸ਼ਨ 100. ਬੰਤਾ ‘ਸੋਨੇ ਦੀ ਚਿੜੀ’ ਕਿਸ ਨੂੰ ਕਹਿੰਦਾ ਹੈ ?

ਉੱਤਰ : ਭਾਰਤ ਨੂੰ ।

ਪ੍ਰਸ਼ਨ 101. ਭਾਰਤ ਨੂੰ ਕੌਣ ਲੁੱਟ ਕੇ ਲੈ ਗਏ ਸਨ ?

ਉੱਤਰ : ਅੰਗਰੇਜ਼ ।

ਪ੍ਰਸ਼ਨ 102. ਬੰਤਾ ਕਿੱਥੇ ਬੈਠ ਕੇ ਮੂੰਗਫਲੀ ਖਾਣ ਵਿਚ ਸਵਾਦ ਸਮਝਦਾ ਹੈ?

ਉੱਤਰ : ਧੁੱਪ ਵਿਚ ।

ਪ੍ਰਸ਼ਨ 103. ਬੰਤਾ ਕਿਸ ਦੀ ਦੁਕਾਨ ਤੋਂ ਰਿਕਸ਼ੇ ਵਿਚ ਫੂਕ ਭਰਨੀ ਚੰਗੀ ਸਮਝਦਾ ਹੈ ?

ਉੱਤਰ : ਮੀਤੇ ਦੀ ।

ਪ੍ਰਸ਼ਨ 104. ਗੁਰੂ ਬਜ਼ਾਰ ਜਾਣ ਵਾਲੀਆਂ ਸਵਾਰੀਆਂ ਵਿਚੋਂ ਇਕ ਦਾ ਨਾਂ ਕੀ ਸੀ ?

ਉੱਤਰ : ਲਾਜੋ ।

ਪ੍ਰਸ਼ਨ 105. ਗੁਰੂ ਬਜ਼ਾਰ ਜਾਣ ਵਾਲੀਆਂ ਸਵਾਰੀਆਂ ਕਿੱਥੇ ਕੁ ਉੱਤਰਨਾ ਚਾਹੁੰਦੀਆਂ ਸਨ ?

ਉੱਤਰ : ਚੁਰੱਸਤੀ ਅਟਾਰੀ ਤੋਂ ਉਰ੍ਹਾਂ ।

ਪ੍ਰਸ਼ਨ 106. ਗੁਰੂ ਬਜ਼ਾਰ ਜਾਣ ਵਾਲੀਆਂ ਜ਼ਨਾਨੀਆਂ ਜਿਸ ਮੁੰਡੇ ਦਾ ਰਿਸ਼ਤਾ ਕਰਨ ਲਈ ਜਾ ਰਹੀਆਂ ਸਨ, ਉਸ ਦਾ ਨਾਂ ਕੀ ਸੀ ?

ਉੱਤਰ : ਮਹੇਸ਼ੀ ।

ਪ੍ਰਸ਼ਨ 107. ਮਹੇਸ਼ੀ ਕਿੰਨਾ ਪੜ੍ਹਿਆ ਸੀ ?

ਉੱਤਰ : ਅੱਠਵੀਂ ਫੇਲ੍ਹ ।

ਪ੍ਰਸ਼ਨ 108. ਵਿਚੋਲਣ ਕੌਣ ਸੀ ?

ਉੱਤਰ : ਲਾਜੋ ।

ਪ੍ਰਸ਼ਨ 109. ਮਹੇਸ਼ੀ ਦੀ ਉਮਰ ਕਿੰਨੀ ਸੀ ?

ਉੱਤਰ : ਅਠਾਰਾਂ ਸਾਲ ।

ਪ੍ਰਸ਼ਨ 110. ਸ਼ੀਲਾ ਕੌਣ ਸੀ ?

ਉੱਤਰ : ਮਹੇਸ਼ੀ ਦੀ ਮਾਸੀ ।

ਪ੍ਰਸ਼ਨ 111. ਸ਼ੀਲਾ ਦੇ ਕਿੰਨੇ ਬੱਚੇ ਸਨ ?

ਉੱਤਰ : ਤਿੰਨ ਕੁੜੀਆਂ ।

ਪ੍ਰਸ਼ਨ 112. ਲਾਜੋ ਦੀ ਕਿਰਾਏਦਾਰਨੀ ਦਾ ਨਾਂ ਕੀ ਸੀ ?

ਉੱਤਰ : ਫੂਲਾਂ ਰਾਣੀ ।

ਪ੍ਰਸ਼ਨ 113. ਰਾਜੀ ਕੌਣ ਸੀ ?

ਉੱਤਰ : ਲਾਜੋ ਦੀ ਧੀ ।

ਪ੍ਰਸ਼ਨ 114. ਲਾਜੋ ਦੇ ਪਤੀ ਨੂੰ ਕਿਹੜੀ ਬਿਮਾਰੀ ਲੱਗੀ ਹੋਈ ਸੀ ?

ਉੱਤਰ : ਖੰਘ ।

ਪ੍ਰਸ਼ਨ 115. ਬਾਵੇ ਨੇ ਲਾਜੋ ਦੇ ਪਤੀ ਨੂੰ ਸੁਆਹ ਦੀ ਚੁਟਕੀ ਕਿਸ ਤਰ੍ਹਾਂ ਖਾਣ ਲਈ ਕਿਹਾ ਸੀ ?

ਉੱਤਰ : ਸ਼ਹਿਦ ਵਿਚ ਮਿਲਾ ਕੇ ।

ਪ੍ਰਸ਼ਨ 116. ਮਹੇਸ਼ੀ ਵਿਚ ਕੀ ਨੁਕਸ ਸੀ ?

ਉੱਤਰ : ਉਹ ਭੈਂਗਾ ਸੀ ।

ਪ੍ਰਸ਼ਨ 117. ਮਹੇਸ਼ੀ ਸਿਨੇਮਾ ਦੇਖਣ ਕਦੋਂ ਜਾਂਦਾ ਸੀ ?

ਉੱਤਰ : ਹਰ ਐਤਵਾਰ ।

ਪ੍ਰਸ਼ਨ 118. ਲਾਜੋ ਗਰਮੀਆਂ ਵਿਚ ਕਿਸ ਤਰ੍ਹਾਂ ਮੁੰਡਾ ਵਿਖਾਉਣ ਦੀ ਤਜਵੀਜ਼ ਰੱਖਦੀ ਸੀ ?

ਉੱਤਰ : ਧੁੱਪ ਵਾਲੀ ਐਨਕ ਲਾ ਕੇ ।

ਪ੍ਰਸ਼ਨ 119. ਬਾਰਾਂ ਵਜੇ ਤੋਂ ਪਹਿਲਾਂ ਕਿਸ ਥਾਂ ਦੇ ਦੁਕਾਨਦਾਰ ਦੁਕਾਨਾਂ ਨਹੀਂ ਖੋਲ੍ਹਦੇ ?

ਉੱਤਰ : ਚੁਰੱਸਤੀ ਅਟਾਰੀ ਦੇ ਚੌਂਕ ਵਿਚਲੇ ।

ਪ੍ਰਸ਼ਨ 120. ਬੰਤੇ ਅਨੁਸਾਰ ਸਾਰੇ ਪੁਆੜੇ ਕਿਸ ਦੇ ਪਾਏ ਹੋਏ ਹਨ ?

ਉੱਤਰ : ਪੈਸੇ ਦੇ ।


ਇਕ ਹੋਰ ਨਵਾਂ ਸਾਲ