ਇਕ – ਦੋ ਸ਼ਬਦਾਂ/ ਵਾਕਾਂ ਵਿੱਚ ਉੱਤਰ
‘ਸੋ ਕਿਉ ਮੰਦਾ ਆਖੀਐ’ : ਸ੍ਰੀ ਗੁਰੂ ਨਾਨਕ ਦੇਵ ਜੀ
ਪ੍ਰਸ਼ਨ 1. ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਦਾ ਲੇਖਕ ਕੌਣ ਹੈ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ।
ਪ੍ਰਸ਼ਨ 2. ‘ਸੋ ਕਿਉ ਮੰਦਾ ਆਖੀਐ’ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਸ ਰਚਨਾ ਵਿੱਚੋਂ ਹੈ?
ਉੱਤਰ : ‘ਆਸਾ ਦੀ ਵਾਰ’ ਵਿੱਚੋਂ।
ਪ੍ਰਸ਼ਨ 3. ‘ਸੋ ਕਿਉ ਮੰਦਾ ਆਖੀਐ’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਸ ਸ਼ਬਦ ਵਿੱਚੋਂ ਹੈ?
ਉੱਤਰ : ‘ਸੋ ਕਿਉ ਮੰਦਾ ਆਖੀਐ’ ਵਿੱਚੋਂ।
ਪ੍ਰਸ਼ਨ 4. ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਅਨੁਸਾਰ ਮਨੁੱਖ ਨੂੰ ਜਨਮ ਕੌਣ ਦਿੰਦਾ ਹੈ?
ਉੱਤਰ : ਇਸਤਰੀ।
ਪ੍ਰਸ਼ਨ 5. ਮਨੁੱਖ ਕਿਸ ਦੇ ਪੇਟ ਵਿੱਚ ਪਲਦਾ ਹੈ?
ਉੱਤਰ : ਮਨੁੱਖ ਇਸਤਰੀ ਦੇ ਪੇਟ ਵਿੱਚ ਪਲਦਾ ਹੈ।
ਪ੍ਰਸ਼ਨ 6. ਪੁਰਸ਼ ਦੀ ਮੰਗਣੀ ਅਤੇ ਵਿਆਹ ਕਿਸ ਨਾਲ ਹੁੰਦਾ ਹੈ?
ਉੱਤਰ : ਇਸਤਰੀ/ਔਰਤ ਨਾਲ਼
ਪ੍ਰਸ਼ਨ 7. ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ?
ਉੱਤਰ : ਇਸਤਰੀ ਤੋਂ
ਪ੍ਰਸ਼ਨ 8. ਇੱਕ ਪਤਨੀ/ਇਸਤਰੀ ਦੀ ਮੌਤ ਤੋਂ ਬਾਅਦ ਕਿਸ ਦੀ ਭਾਲ ਕੀਤੀ ਜਾਂਦੀ ਹੈ?
ਉੱਤਰ : ਦੂਜੀ ਇਸਤਰੀ/ਪਤਨੀ ਦੀ।
ਪ੍ਰਸ਼ਨ 9. ਰਿਸ਼ਤੇਦਾਰੀ ਤੇ ਸੰਸਾਰਿਕ ਸੰਬੰਧ ਕਿਸ ਰਾਹੀਂ ਜੁੜਦੇ ਹਨ?
ਉੱਤਰ : ਇਸਤਰੀ ਰਾਹੀਂ
ਪ੍ਰਸ਼ਨ 10. ਰਾਜਿਆਂ ਅਤੇ ਵੱਡੇ ਪੁਰਸ਼ਾਂ ਨੂੰ ਜਨਮ ਕੌਣ ਦਿੰਦਾ ਹੈ?
ਉੱਤਰ : ਇਸਤਰੀ/ਔਰਤ।
ਪ੍ਰਸ਼ਨ 11. ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਤੁਕ ਅਨੁਸਾਰ ਕਿਸ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ?
ਉੱਤਰ : ਇਸਤਰੀ ਨੂੰ।
ਪ੍ਰਸ਼ਨ 12. ਇਸਤਰੀ ਨੂੰ ਜਨਮ ਕੌਣ ਦਿੰਦਾ ਹੈ?
ਉੱਤਰ : ਇਸਤਰੀ।
ਪ੍ਰਸ਼ਨ 13. ਕਿਸ ਤੋਂ ਬਿਨਾਂ ਕੋਈ ਮਨੁੱਖ ਪੈਦਾ ਨਹੀਂ ਹੁੰਦਾ?
ਉੱਤਰ : ਇਸਤਰੀ ਤੋਂ ਬਿਨਾਂ ਕੋਈ ਮਨੁੱਖ ਪੈਦਾ ਨਹੀਂ ਹੁੰਦਾ।
ਪ੍ਰਸ਼ਨ 14. ਇਸਤਰੀ ਤੋਂ ਬਿਨਾਂ ਪੈਦਾ ਹੋਣ ਵਾਲਾ ਕੌਣ ਹੈ?
ਉੱਤਰ : ਪਰਮਾਤਮਾ/ਪ੍ਰਭੂ।
ਪ੍ਰਸ਼ਨ 15. ਚੰਗੇ ਭਾਗਾਂ ਵਾਲੇ ਕੌਣ ਹਨ?
ਉੱਤਰ : ਜਿਹੜੇ ਪ੍ਰਭੂ ਦੀ ਸਿਫ਼ਤ ਕਰਦੇ ਹਨ।
ਪ੍ਰਸ਼ਨ 16. ‘ਭੰਡਿ ਜੰਮੀਐ ਭੰਡਿ ਨਿੰਮੀਐ’ ਵਿੱਚ ਨਿੰਮੀਐ ਦਾ ਕੀ ਅਰਥ ਹੈ?
ਉੱਤਰ : ਪਾਲਣਾ ਕਰਨੀ।
ਪ੍ਰਸ਼ਨ 17. ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਤੁਕ ਦਾ ਕੀ ਭਾਵ ਹੈ?
ਉੱਤਰ : ਇਸ ਤੁਕ ਦਾ ਭਾਵ ਇਹ ਹੈ ਕਿ ਰਾਜਿਆਂ ਭਾਵ ਵੱਡੇ ਲੋਕਾਂ ਨੂੰ ਜਨਮ ਦੇਣ ਵਾਲ਼ੀ ਔਰਤ/ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ।
ਪ੍ਰਸ਼ਨ 18. ‘ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ’ ਤੁਕ ਅਨੁਸਾਰ ਇਸਤਰੀ ਤੋਂ ਬਿਨਾਂ ਪੈਦਾ ਹੋਣ ਵਾਲ਼ਾ ਕੌਣ ਹੈ?
ਉੱਤਰ: ਪਰਮਾਤਮਾ ਇਸਤਰੀ ਤੋਂ ਬਿਨਾਂ ਪੈਦਾ ਹੁੰਦਾ ਹੈ।
ਪ੍ਰਸ਼ਨ 19. ‘ਜਿਤੁ ਮੁਖਿ ਸਦਾ ਸਾਲਾਹੀਐ’ ਵਿੱਚ ਕਿਸ ਦੀ ਸਿਫ਼ਤ ਦਾ ਜ਼ਿਕਰ ਹੈ?
ਉੱਤਰ : ‘ਜਿਤੁ ਮੁਖਿ ਸਦਾ ਸਾਲਾਹੀਐ’ ਵਿੱਚ ਪਰਮਾਤਮਾ/ ਪ੍ਰਭੂ ਦੀ ਸਿਫ਼ਤ ਦਾ ਜ਼ਿਕਰ ਹੈ।
ਪ੍ਰਸ਼ਨ 20. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੁਣ ਕਿਸ ਦੇਸ ਵਿੱਚ ਹੈ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੁਣ ਪਾਕਿਸਤਾਨ ਵਿੱਚ ਹੈ?
ਪ੍ਰਸ਼ਨ 21. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਸ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੱਤਾ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੱਤਾ।
ਪ੍ਰਸ਼ਨ 22. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਖੇਤੀਬਾੜੀ ਕਰ ਕੇ ਦਸਾਂ ਨਹੁੰਆਂ ਦੀ ਕਿਰਤ ਦਾ ਰਾਹ ਦੱਸਿਆ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕਰ ਕੇ ਦਸਾਂ ਨਹੁੰਆਂ ਦੀ ਕਿਰਤ ਦਾ ਰਾਹ ਦੱਸਿਆ।
ਪ੍ਰਸ਼ਨ 23. ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਵਿੱਚ ਕੌਣ ਸਤਿਕਾਰ ਦੀ ਪਾਤਰ ਦੱਸੀ ਗਈ ਹੈ?
ਉੱਤਰ : ਇਸਤਰੀ।
ਪ੍ਰਸ਼ਨ 24. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ।
ਉੱਤਰ : ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ।
ਪ੍ਰਸ਼ਨ 25. ਇਸਤਰੀ ਕਿਸ-ਕਿਸ ਨੂੰ ਜਨਮ ਦਿੰਦੀ ਹੈ?
ਉੱਤਰ : ਇਸਤਰੀ ਰਾਜਿਆਂ/ਸ੍ਰੇਸ਼ਟ ਪੁਰਸ਼ਾਂ ਅਤੇ ਸਾਰੇ ਮਨੁੱਖਾਂ/ਇਸਤਰੀਆਂ ਨੂੰ ਜਨਮ ਦਿੰਦੀ ਹੈ।
ਪ੍ਰਸ਼ਨ 26. ਦੂਜੀ ਪਤਨੀ ਦੀ ਭਾਲ ਕਦੋਂ ਕੀਤੀ ਜਾਂਦੀ ਹੈ?
ਉੱਤਰ : ਪਹਿਲੀ ਪਤਨੀ ਦੇ ਮਰਨ ਤੋਂ ਬਾਅਦ।
ਪ੍ਰਸ਼ਨ 27. ਹੇਠ ਦਿੱਤੀਆਂ ਤੁਕਾਂ ਨੂੰ ਪੂਰਾ ਕਰੋ :
(ਓ) ਭੰਡਿ ਜੰਮੀਐ ਭੰਡਿ ਨਿੰਮੀਐ
(ਅ) ਭੰਡਹੁ ਹੋਵੈ ਦੋਸਤੀ
ਉੱਤਰ: (ੳ) ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
(ਅ) ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਪ੍ਰਸ਼ਨ 28. ਹੇਠ ਦਿੱਤੀਆਂ ਤੁਕਾਂ ਦੀਆਂ ਖ਼ਾਲੀ ਥਾਵਾਂ ਭਰੋ :
(ੳ) ਨਾਨਕ ਤੇ ਮੁਖ ……….. ਤਿਤੁ ਸਚੈ ਦਰਬਾਰਿ ॥
(ਅ) ਸੋ ਕਿਉ ਮੰਦਾ ਆਖੀਐ ਜਿਤੁ …….. ਰਾਜਾਨ॥
ਉੱਤਰ : (ੳ) ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥
(ਅ) ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪ੍ਰਸ਼ਨ 29. ਹੇਠ ਦਿੱਤਾ ਕਥਨ ਸਹੀ ਹੈ ਜਾਂ ਗਲਤ?:
‘ਸੋ ਕਿਉ ਮੰਦਾ ਆਖੀਐ’ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ।
ਉੱਤਰ : ਗ਼ਲਤ।
ਪ੍ਰਸ਼ਨ 30. ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿੱਚ ਅਵਾਜ਼ ਉਠਾਈ ਹੈ ਸਾਰੇ ਇਸ ਕਥਨ ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ?
ਉੱਤਰ : ਸਹੀ