CBSEEducationLetters (ਪੱਤਰ)Punjab School Education Board(PSEB)

ਆਟਾ ਚੱਕੀ ਬਾਰੇ ਇਲਾਕੇ ਵਾਲਿਆਂ ਨੂੰ ਅਪੀਲ


ਤੁਸੀਂ ਆਪਣੇ ਕਸਬੇ ਵਿੱਚ ਆਟਾ-ਚੱਕੀ ਲਾਈ ਹੋਈ ਹੈ। ਇਲਾਕਾ-ਨਿਵਾਸੀਆਂ ਨੂੰ ਇਸ ਬਾਰੇ ਖੁੱਲ੍ਹੀ ਚਿੱਠੀ ਰਾਹੀਂ ਜਾਣਕਾਰੀ ਦਿੰਦੇ ਹੋਏ ਕਣਕ, ਦਾਲਾਂ ਤੇ ਹੋਰ ਅਨਾਜ ਆਦਿ ਪਿਹਾਉਣ, ਰੇਟ ਤੇ ਹੋਰ ਵਿਸ਼ੇਸ਼ਤਾਵਾਂ ਦੱਸਦੇ ਹੋਏ ਅਪੀਲ ਕਰੋ।


ਸਤਨਾਮ ਆਟਾ-ਚੱਕੀ

ਮੇਨ ਬਜ਼ਾਰ,

ਭੋਗਪੁਰ (ਜਲੰਧਰ)

ਪਿਆਰੇ ਇਲਾਕਾ-ਨਿਵਾਸੀਓ,

ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਸੀਂ ਭੋਗਪੁਰ ਵਿਖੇ ਆਟਾ-ਚੱਕੀ ਲਾਈ ਹੋਈ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਗਾਹਕਾਂ ਦੀ ਸੇਵਾ ਕਰਦੇ ਆ ਰਹੇ ਹਾਂ। ਸਾਡੇ ਕੋਲ ਕਣਕ, ਮੱਕੀ, ਦਾਲਾਂ ਆਦਿ ਪੀਹਣ ਅਤੇ ਮੂੰਗੀ ਦੀ ਦਲਾਈ ਦਾ ਵਧੀਆ ਪ੍ਰਬੰਧ ਹੈ। ਸਾਡੀਆਂ ਵਿਸ਼ੇਸ਼ਤਾਵਾਂ :

¤ ਸਾਡਾ ਉਦੇਸ਼ ਹਰ ਤਰ੍ਹਾਂ ਨਾਲ ਆਪਣੇ ਗਾਹਕਾਂ ਦੀ ਤਸੱਲੀ ਕਰਵਾਉਣਾ ਹੈ।

¤ ਸਾਡੇ ਰੇਟ ਕਿਸੇ ਵੀ ਹੋਰ ਚੱਕੀ ਵਾਲ਼ੇ ਨਾਲੋਂ ਘੱਟ ਹੋਣਗੇ। ਪਰ ਇਸ ਦੇ ਬਾਵਜੂਦ ਸਾਡੇ ਕੰਮ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਹੋਵੇਗੀ।

¤ ਅਸੀਂ ਤੋਲ ਆਦਿ ਵਿੱਚ ਪੂਰੀ ਇਮਾਨਦਾਰੀ ਤੋਂ ਕੰਮ ਲੈਂਦੇ ਹਾਂ। ਸਾਡੇ ਕੋਲ ਕੋਈ ਬੱਚਾ ਵੀ ਆਟਾ ਆਦਿ ਲੈਣ ਆਉਂਦਾ ਹੈ ਤਾਂ ਅਸੀ ਉਸ ਨਾਲ ਵੀ ਪੂਰੀ ਇਮਾਨਦਾਰੀ ਨਾਲ ਪੇਸ਼ ਆਉਂਦੇ ਹਾਂ।

¤ ਸਾਡੇ ਕੋਲ ਕਣਕ ਅਤੇ ਮੱਕੀ ਦਾ ਤਾਜ਼ਾ ਪੀਸਿਆ ਹੋਇਆ ਆਟਾ ਅਤੇ ਵਧੀਆ ਵੇਸਣ ਵੀ ਬਜ਼ਾਰ ਨਾਲੋਂ ਸਸਤੇ ਰੇਟ ਤੇ ਉਪਲਬਧ ਹੁੰਦਾ ਹੈ।

ਅਸੀਂ ਆਪ ਜੀ ਨੂੰ ਭਰੋਸਾ ਦਵਾਉਂਦੇ ਹਾਂ ਕਿ ਜਿਹੜਾ ਵੀ ਗਾਹਕ ਸਾਡੇ ਕੋਲ ਇੱਕ ਵਾਰ ਆਏਗਾ ਉਹ ਸਾਡਾ ਪੱਕਾ ਗਾਹਕ ਬਣ ਜਾਵੇਗਾ।

ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ।

ਪ੍ਰਾਰਥਕ

ਸਤਨਾਮ ਸਿੰਘ ਚਾਹਲ