ਅੱਸੂ ਦਾ ਕਾਜ ਰਚਾ – ਲੋਕ ਗੀਤ ਦੇ ਪ੍ਰਸ਼ਨ – ਉੱਤਰ
ਪ੍ਰਸ਼ਨ 1 . ‘ਅੱਸੂ ਦਾ ਕਾਜ ਰਚਾ’ ਲੋਕ ਗੀਤ ਦਾ ਰੂਪ ਕੀ ਹੈ?
(ੳ) ਸੁਹਾਗ
(ਅ) ਘੋੜੀ
(ੲ) ਬੋਲੀ
(ਸ) ਮਾਹੀਆ
ਪ੍ਰਸ਼ਨ 2 . ‘ਅੱਸੂ ਦਾ ਕਾਜ ਰਚਾ’ ਸੁਹਾਗ ਕਿਸ ਵੱਲੋਂ, ਕਿਸ ਨੂੰ ਸੰਬੋਧਿਤ ਹੈ?
ਉੱਤਰ – ਧੀ ਵੱਲੋਂ ਬਾਬਲ ਨੂੰ
ਪ੍ਰਸ਼ਨ 3 . ਬੇਟੀ ਬਾਬਲ ਨੂੰ ਕਿਹੜੇ ਮਹੀਨੇ ਵਿੱਚ ਵਿਆਹ ਕਰਨ ਲਈ ਕਹਿੰਦੀ ਹੈ?
(ੳ) ਸਾਉਣ
(ਅ) ਭਾਦਰੋਂ
(ੲ) ਅੱਸੂ
(ਸ) ਫੱਗਣ
ਪ੍ਰਸ਼ਨ 4 . ਕਿਹੜੇ ਮਹੀਨੇ ਵਿੱਚ ਅੰਨ ਤਰੱਕਦਾ ਨਹੀਂ ਤੇ ਦਹੀਂ ਖੱਟਾ (ਖ਼ਰਾਬ) ਨਹੀਂ ਹੁੰਦਾ?
ਉੱਤਰ – ਅੱਸੂ ਦੇ
ਪ੍ਰਸ਼ਨ 5 . ‘ਅੱਸੂ ਦਾ ਕਾਜ ਰਚਾ’ ਸੁਹਾਗ ਵਿੱਚ ਧੀ ਬਾਬਲ ਲਈ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕਰਦੀ ਹੈ?
(ੳ) ਰਾਜਾ
(ਅ) ਧਰਮੀ
(ੲ) ਦਾਨੀ
(ਸ) ਨੇਕ
ਪ੍ਰਸ਼ਨ 6 . ਬਾਬਲ ਨੇ ਧੀ ਦੇ ਦਾਜ ਵਿੱਚ ਕੀ ਦਿੱਤਾ ਹੈ?
ਉੱਤਰ – ਅਣਮੋਲ ਮੋਤੀ
ਪ੍ਰਸ਼ਨ 8 . ਬਾਬਲ ਨੇ ਧੀ ਦੇ ਵਿਆਹ ਲਈ ਕਿੰਨਾ ਦਾਜ ਦਿੱਤਾ ਹੈ ?
ਉੱਤਰ – ਹਾਥੀ ਲੱਦ ਕੇ
ਪ੍ਰਸ਼ਨ 9 . ਝਾਂਜਰਾਂ ਕਿੰਨਾ ਦੇ ਪੈਰੀਂ ਹਨ ?
ਉੱਤਰ – ਹਾਥੀਆਂ ਦੇ
ਪ੍ਰਸ਼ਨ 10 . ‘ਅੱਸੂ ਦਾ ਕਾਜ ਰਚਾ’ ਲੋਕ ਗੀਤ ਵਿੱਚ ਅੱਸੂ ਦੇ ਮਹੀਨੇ ‘ਤੇ ਜ਼ੋਰ ਕਿਉਂ ਦਿੱਤਾ ਗਿਆ ਹੈ?
ਉੱਤਰ – ਇਸ ਲੋਕ ਗੀਤ ਵਿੱਚ ਅੱਸੂ ਦੇ ਮਹੀਨੇ ਉੱਤੇ ਜ਼ੋਰ ਇਸ ਕਰਕੇ ਦਿੱਤਾ ਗਿਆ ਹੈ, ਕਿਉਂਕਿ ਧੀ ਚਾਹੁੰਦੀ ਹੈ ਕਿ ਉਸ ਦਾ ਬਾਪ ਉਸ ਦਾ ਵਿਆਹ ਥੋੜ੍ਹਾ ਸਮਾਂ ਹੋਰ ਠਹਿਰ ਕੇ ਕਰੇ ਤੇ ਉਹ ਮਾਪਿਆਂ ਦੇ ਘਰ ਦਾ ਕੁੱਝ ਸਮਾਂ ਹੋਰ ਆਨੰਦ ਲੈ ਸਕੇ।
ਉੰਝ ਵੀ ਅੱਸੂ ਦਾ ਮਹੀਨਾ ਵਿਆਹ ਲਈ ਸ਼ੁੱਭ ਹੁੰਦਾ ਹੈ ਤੇ ਇਸ ਮਹੀਨੇ ਵਿੱਚ ਰੁੱਤ ਵੀ ਸੁਹਾਵਣੀ ਹੁੰਦੀ ਹੈ।
ਪ੍ਰਸ਼ਨ 11 . ‘ਅੱਸੂ ਦਾ ਕਾਜ ਰਚਾ’ ਵਿੱਚ ਅੰਨ – ਦਹੀਂ ਦਾ ਜ਼ਿਕਰ ਕਿਸ ਪ੍ਰਸੰਗ ਵਿੱਚ ਹੈ ?
ਉੱਤਰ – ਇਸ ਲੋਕ ਗੀਤ ਵਿੱਚ ਅੰਨ – ਦਹੀਂ ਦਾ ਜ਼ਿਕਰ ਧੀ ਦੇ ਵਿਆਹ ਤੇ ਅੱਸੂ ਮਹੀਨੇ ਦੀ ਸੁਹਾਵਣੀ ਰੁੱਤ ਦੇ ਪ੍ਰਸੰਗ ਵਿੱਚ ਕੀਤਾ ਗਿਆ ਹੈ।