CBSEEducationHistoryHistory of Punjabਅਨੁਵਾਦ (Translation)

ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ‘ਤੇ ਰਾਜਨੀਤਿਕ ਪ੍ਰਭਾਵ


ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ‘ਤੇ ਕੀ ਰਾਜਨੀਤਿਕ ਪ੍ਰਭਾਵ ਪਏ?

ਉੱਤਰ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ‘ਤੇ ਬੜੇ ਡੂੰਘੇ ਰਾਜਨੀਤਿਕ ਪ੍ਰਭਾਵ ਪਏ।

ਸਭ ਤੋਂ ਪਹਿਲਾਂ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਹੋ ਗਿਆ। ਅਬਦਾਲੀ ਨੇ 1752 ਈ. ਵਿੱਚ ਪੰਜਾਬ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ।

ਦੂਜਾ, ਅਬਦਾਲੀ ਨੇ 1761 ਈ. ਵਿੱਚ ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਬੜੀ ਕਰਾਰੀ ਹਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਹਮੇਸ਼ਾਂ ਲਈ ਅੰਤ ਹੋ ਗਿਆ।

ਤੀਜਾ, ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ। ਲੋਕਾਂ ਦੇ ਜਾਨ-ਮਾਲ ਸੁਰੱਖਿਅਤ ਨਾ ਰਹੇ। ਸਰਕਾਰੀ ਕਰਮਚਾਰੀ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਸਨ। ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹੀ।

ਚੌਥਾ, ਪੰਜਾਬ ਵਿੱਚੋਂ ਮੁਗ਼ਲਾਂ ਅਤੇ ਮਰਾਠਿਆਂ ਦੀ ਸ਼ਕਤੀ ਦੇ ਅੰਤ ਹੋਣ ਕਾਰਨ ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀਆਂ ਫ਼ੌਜਾਂ ਨੂੰ ਕਈ ਥਾਈਂ ਹਰਾਇਆ ਸੀ।

ਸਿੱਖਾਂ ਨੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।


प्रश्न. अहमद शाह अब्दाली के हमलों का पंजाब पर क्या राजनीतिक प्रभाव पड़ा?

उत्तर: अहमद शाह अब्दाली के आक्रमणों का पंजाब पर गहरा राजनीतिक प्रभाव पड़ा।

सबसे पहले पंजाब में मुगल शासन का अंत हुआ। अब्दाली ने 1752 ई. में पंजाब को अफगानिस्तान में शामिल कर लिया।

दूसरा, अब्दाली के साथ 1761 ई. में पानीपत की तीसरी लड़ाई में मराठों की बुरी हार हुई, जिसके परिणामस्वरूप पंजाब में मराठा शक्ति का हमेशा के लिए अंत हो गया।

तीसरे, अहमद शाह अब्दाली के लगातार हमलों के परिणामस्वरूप पंजाब में अराजकता फैल गयी। लोगों के जान-माल सुरक्षित नहीं रहे। सरकारी कर्मचारी जनता को लूटने में लगे हुए थे। न्याय नाम की कोई चीज़ नहीं थी।

चौथा, पंजाब से मुगल और मराठा शक्ति की समाप्ति से सिक्खों को अपनी शक्ति बढ़ाने का अवसर मिला। उन्होंने अपने छापामार युद्धों से अब्दाली की सेना को कई स्थानों पर हराया।

सिक्खों ने 1765 ई. में लाहौर पर कब्ज़ा करके अपनी आज़ादी की घोषणा कर दी।


Question. What political impact did Ahmed Shah Abdali’s attacks have on Punjab?

Answer: The invasions of Ahmed Shah Abdali had a deep political impact on Punjab.

First of all, Mughal rule ended in Punjab. Abdali included Punjab in Afghanistan in 1752 AD.

Second, the Marathas suffered a crushing defeat at Abdali in the third battle of Panipat in 1761 AD, resulting in the permanent end of Maratha power in Punjab.

Thirdly, continuous attacks by Ahmed Shah Abdali resulted in anarchy in Punjab. People’s lives and property were not safe. Government employees were engaged in looting the public. There was no such thing as justice.

Fourth, the end of Mughal and Maratha power from Punjab gave the Sikhs an opportunity to increase their power. He defeated Abdali’s army at many places through his guerilla wars.

The Sikhs declared their independence by capturing Lahore in 1765 AD.