ਅਹਿਮਦ ਸ਼ਾਹ ਅਬਦਾਲੀ ਦੀ ਅਸਫ਼ਲਤਾ


ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਸਿੱਖਾਂ ਵਿਰੁੱਧ ਅਸਫ਼ਲ ਕਿਉਂ ਰਿਹਾ? ਕੋਈ ਛੇ ਮੁੱਖ ਕਾਰਨ ਦੱਸੋ।

ਉੱਤਰ : ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਜਾਂ ਸਿੱਖਾਂ ਦੀ ਜਿੱਤ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-

1. ਸਿੱਖਾਂ ਦਾ ਮਜ਼ਬੂਤ ਇਰਾਦਾ : ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਸਿੱਖਾਂ ਦਾ ਮਜ਼ਬੂਤ ਇਰਾਦਾ ਸੀ। ਅਬਦਾਲੀ ਨੇ ਉਨ੍ਹਾਂ ‘ਤੇ ਭਾਰੀ ਅੱਤਿਆਚਾਰ ਕੀਤੇ ਪਰ ਉਨ੍ਹਾਂ ਦਾ ਹੌਂਸਲਾ ਬੁਲੰਦ ਰਿਹਾ। ਵੱਡੇ ਘੱਲੂਘਾਰੇ ਵਿੱਚ 25,000 ਤੋਂ 30,000 ਸਿੱਖ ਮਾਰੇ ਗਏ ਸਨ ਪਰ ਸਿੱਖਾਂ ਦਾ ਹੌਂਸਲਾ ਅਡੋਲ ਰਿਹਾ। ਅਜਿਹੀ ਕੌਮ ਨੂੰ ਹਰਾਉਣਾ ਕੋਈ ਸੋਖਾ ਕੰਮ ਨਹੀਂ ਸੀ।

2. ਗੁਰੀਲਾ ਯੁੱਧ ਨੀਤੀ : ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ ਯੁੱਧ ਨੀਤੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਬਣੀ। ਜਦੋਂ ਵੀ ਅਬਦਾਲੀ ਸਿੱਖਾਂ ਵਿਰੁੱਧ ਕੂਚ ਕਰਦਾ, ਸਿੱਖ ਫ਼ੌਰਨ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਂਦੇ। ਉਹ ਮੌਕਾ ਵੇਖ ਕੇ ਅਬਦਾਲੀ ਦੀਆਂ ਸੈਨਾਵਾਂ ‘ਤੇ ਹਮਲੇ ਕਰਦੇ ਅਤੇ ਲੁੱਟਮਾਰ ਕਰ ਕੇ ਮੁੜ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ। ਛਾਪਾਮਾਰ ਯੁੱਧਾਂ ਨੇ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।

3. ਪੰਜਾਬ ਦੇ ਲੋਕਾਂ ਦਾ ਅਸਹਿਯੋਗ : ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਨਾ ਹੋ ਸਕਿਆ। ਉਸ ਨੇ ਬਾਰ-ਬਾਰ ਹਮਲਿਆਂ ਦੌਰਾਨ ਨਾ ਸਿਰਫ਼ ਲੋਕਾਂ ਦੇ ਧਨ ਦੌਲਤ ਨੂੰ ਹੀ ਲੁੱਟਿਆ, ਸਗੋਂ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਵੀ ਕੀਤਾ। ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੀ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਨੂੰ ਜਿੱਤਣਾ
ਇੱਕ ਸੁਪਨੇ ਵਾਂਗ ਸੀ।

4. ਸਿੱਖਾਂ ਦਾ ਚਰਿੱਤਰ : ਸਿੱਖਾਂ ਦਾ ਚਰਿੱਤਰ ਵੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਕਾਰਨ ਬਣਿਆ। ਸਿੱਖ ਹਰ ਹਾਲ ਵਿੱਚ ਖ਼ੁਸ਼ ਰਹਿੰਦੇ ਸਨ। ਉਹ ਲੜਾਈ ਦੇ ਮੈਦਾਨ ਵਿੱਚ ਕਿਸੇ ਵੀ ਨਿਹੱਥੇ ‘ਤੇ ਕਦੇ ਹਮਲਾ ਨਹੀਂ ਕਰਦੇ ਸਨ। ਉਹ ਇਸਤਰੀਆਂ ਅਤੇ ਬੱਚਿਆਂ ਦਾ ਪੂਰਾ ਸਤਿਕਾਰ ਕਰਦੇ ਸਨ ਭਾਵੇਂ ਉਨ੍ਹਾਂ ਦਾ ਸੰਬੰਧ ਦੁਸ਼ਮਣਾਂ ਨਾਲ ਹੀ ਕਿਉਂ ਨਾ ਹੋਵੇ। ਇਨ੍ਹਾਂ ਗੁਣਾਂ ਦੇ ਸਿੱਟੇ ਵਜੋਂ ਸਿੱਖ ਪੰਜਾਬੀਆਂ ਵਿੱਚ ਹਰਮਨ-ਪਿਆਰੇ ਹੋ ਗਏ ਸਨ।

5. ਸਿੱਖਾਂ ਦੇ ਯੋਗ ਨੇਤਾ : ਅਹਿਮਦ ਸ਼ਾਹ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਉਨ੍ਹਾਂ ਦੇ ਯੋਗ ਨੇਤਾ ਸਨ। ਇਨ੍ਹਾਂ ਨੇਤਾਵਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਸਿੱਖਾਂ ਦੀ ਅਗਵਾਈ ਕੀਤੀ। ਇਨ੍ਹਾਂ ਨੇਤਾਵਾਂ ਵਿੱਚੋਂ ਪ੍ਰਮੁੱਖ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਅਤੇ ਆਲਾ ਸਿੰਘ ਸਨ।

6. ਅਬਦਾਲੀ ਦੇ ਅਯੋਗ ਪ੍ਰਤੀਨਿਧੀ : ਅਹਿਮਦ ਸ਼ਾਹ ਅਬਦਾਲੀ ਦੀ ਅਸਫ਼ਲਤਾ ਦਾ ਇੱਕ ਹੋਰ ਪ੍ਰਮੁੱਖ ਕਾਰਨ ਪੰਜਾਬ ਵਿੱਚ ਉਸ ਦੇ ਅਯੋਗ ਪ੍ਰਤੀਨਿਧੀ ਸਨ। ਉਨ੍ਹਾਂ ਵਿੱਚ ਪ੍ਰਸ਼ਾਸਨਿਕ ਯੋਗਤਾ ਦੀ ਘਾਟ ਸੀ। ਇਸ ਕਾਰਨ ਪੰਜਾਬ ਦੇ ਲੋਕ ਉਨ੍ਹਾਂ ਦੇ ਵਿਰੁੱਧ ਹੁੰਦੇ ਚਲੇ ਗਏ।


प्रश्न. अहमद शाह अब्दाली सिखों के विरुद्ध असफल क्यों रहा? कोई छह मुख्य कारण बताइये।

उत्तर: अहमद शाह अब्दाली की विफलता या सिक्खों की विजय के लिए निम्नलिखित कारण उत्तरदायी थे-

1. सिक्खों की दृढ़ इच्छाशक्ति : अहमद शाह अब्दाली की असफलता का एक प्रमुख कारण सिक्खों की दृढ़ इच्छाशक्ति थी। अब्दाली ने उन पर भारी अत्याचार किये लेकिन उनके हौंसले बुलंद रहे। वड्डे घल्लूघारे में 25,000 से 30,000 सिख मारे गए, लेकिन सिखों का हौंसला अडिग रहा। ऐसी कौम को हराना कोई आसान काम नहीं था।

2. गुरिल्ला युद्ध नीति: सिखों द्वारा अपनाई गई गुरिल्ला युद्ध नीति अहमद शाह अब्दाली की विफलता का एक मुख्य कारण थी। जब भी अब्दाली ने सिखों के विरुद्ध चढ़ाई की तो सिखों ने तुरंत जंगलों और पहाड़ों में शरण ले ली। वे अब्दाली की सेना पर आक्रमण करते थे और लूटपाट करके वापस जंगलों में चले जाते थे। छापामार युद्धों ने अब्दाली की रातों की नींद हराम कर दी थी।

3. पंजाब की जनता का असहयोग: अहमद शाह अब्दाली की हार का एक मुख्य कारण यह था कि उसे पंजाब की जनता का समर्थन नहीं मिल सका। बार-बार हमलों के दौरान उसने न केवल लोगों का धन लूटा, बल्कि हजारों निर्दोष लोगों की हत्या भी की। फलस्वरूप पंजाब की जनता को उनसे कोई सहानुभूति नहीं रही। ऐसी स्थिति में अहमद शाह अब्दाली द्वारा पंजाब पर विजय प्राप्त करना एक सपने की तरह था।

4. सिक्खों का चरित्र: सिक्खों का चरित्र भी अहमद शाह अब्दाली की असफलता का कारण बना। सिक्ख हर परिस्थिति में खुश रहते थे। उन्होंने युद्ध के मैदान में कभी भी किसी निहत्थे पर हमला नहीं किया था। वे महिलाओं और बच्चों का पूरा सम्मान करते थे, भले ही वे दुश्मनों से संबंधित क्यों न हों। इन गुणों के परिणामस्वरूप, सिख पंजाबियों के बीच लोकप्रिय हो गए।

5. सिक्खों के योग्य नेता: अहमद शाह अब्दाली के विरुद्ध सिक्खों की जीत का महत्वपूर्ण कारण उनके योग्य नेता थे। इन नेताओं ने बड़ी योग्यता और बुद्धिमत्ता से सिखों का नेतृत्व किया। इन नेताओं में प्रमुख थे : नवाब कपूर सिंह, जस्सा सिंह अहलूवालिया, जस्सा सिंह रामगढ़िया और आला सिंह।

6. अब्दाली के अयोग्य प्रतिनिधि: अहमद शाह अब्दाली की असफलता का दूसरा बड़ा कारण पंजाब में उसके अयोग्य प्रतिनिधि थे। उनमें प्रशासनिक क्षमता का अभाव था। इससे पंजाब की जनता उनके ख़िलाफ़ हो गयी।


Question. Why was Ahmed Shah Abdali unsuccessful against the Sikhs? Give any six main reasons.

Answer: The following reasons were responsible for the failure of Ahmed Shah Abdali or the victory of the Sikhs-

1. Strong will of the Sikhs: One of the main reasons for the failure of Ahmed Shah Abdali was the strong will of the Sikhs. Abdali tortured them severely but their spirits remained high. 25,000 to 30,000 Sikhs were killed in Vadda Ghallughara, but the courage of the Sikhs remained firm. Defeating such a community was not an easy task.

2. Guerrilla warfare policy: The guerrilla warfare policy adopted by the Sikhs was one of the main reasons for the failure of Ahmed Shah Abdali. Whenever Abdali marched against the Sikhs, the Sikhs immediately took refuge in the forests and mountains. They used to attack Abdali’s army and after looting they went back to the forests. Guerrilla wars had given Abdali sleepless nights.

3. Non-cooperation of the people of Punjab: One of the main reasons for the defeat of Ahmed Shah Abdali was that he could not get the support of the people of Punjab. During repeated attacks, he not only looted people’s wealth but also killed thousands of innocent people. As a result, the people of Punjab had no sympathy for him. In such a situation, conquering Punjab by Ahmed Shah Abdali was like a dream.

4. Character of the Sikhs: The character of the Sikhs also became the reason for the failure of Ahmed Shah Abdali. Sikhs remained happy in every situation. He never attacked any unarmed person on the battlefield. They had full respect for women and children, even if they belonged to the enemies. As a result of these qualities, Sikhs became popular among Punjabis.

5. Capable leaders of the Sikhs: The important reason for the victory of the Sikhs against Ahmed Shah Abdali was their capable leaders. These leaders led the Sikhs with great ability and wisdom. Prominent among these leaders were: Nawab Kapoor Singh, Jassa Singh Ahluwalia, Jassa Singh Ramgarhia, and Ala Singh.

6. Abdali’s incompetent representatives: The second major reason for the failure of Ahmed Shah Abdali was his incompetent representatives in Punjab. He lacked administrative ability. Due to this, the people of Punjab turned against him.