ਅਸਾਂ ਨੇ ਕੀ…….. ਦੇ ਡੇਲੇ।
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ।
ਲਾੜਾ ਬੈਠਾ ਐਂ ਜਾਪੇ,
ਜਿਉਂ ਛੱਪੜ ਕੰਢੇ ਡੱਡੂ।
ਅਸਾਂ ਨੇ ਕੀ ਕਰਨੇ, ਪੱਤਾਂ ਬਾਝ ਕਰੇਲੇ।
ਅਸਾਂ ਨੇ ਕੀ ਕਰਨੇ, ਪੱਤਾਂ ਬਾਝ ਕਰੇਲੇ।
ਲਾੜੇ ਦਾ ਚਾਚਾ ਐਂ ਝਾਕੇ ਜਿਵੇਂ ਚਾਮਚੜਿੱਕ ਦੇ ਡੇਲੇ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਤੇ ਸ਼ਰੀਕਣਾਂ ਆਦਿ ਲਾੜੇ ਤੇ ਉਸ ਦੇ ਚਾਚੇ ਨੂੰ ਮਖੌਲ ਕਰਦੀਆਂ ਹਨ।
ਵਿਆਖਿਆ : ਸਿੱਠਣੀ ਦਿੰਦੀਆਂ ਔਰਤਾਂ ਆਖਦੀਆਂ ਹਨ ਕਿ ਅਸੀਂ ਬੇਰੁੱਤੇ ਕੱਦੂ ਕੀ ਕਰਨੇ ਹਨ। ਲਾੜਾ ਬੈਠਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਛੱਪੜ ਕੰਢੇ ਡੱਡੂ ਹੋਵੇ। ਅਸੀਂ ਪੱਤਿਆਂ ਤੋਂ ਬਿਨਾਂ ਕਰੇਲੇ ਕੀ ਕਰਨੇ ਹਨ। ਲਾੜੇ ਦਾ ਚਾਚਾ ਇਸ ਤਰ੍ਹਾਂ ਝਾਕਦਾ/ਦੇਖਦਾ ਹੈ ਜਿਵੇਂ ਚਾਮਚੜਿੱਕ ਦੇ ਡੇਲੇ ਹੋਣ।