CBSEHistoryHistory of Punjab

ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ ਅਤੇ ਮੀਰ ਮੰਨੂੰ


ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ ਅਤੇ ਮੀਰ ਮੰਨੂੰ—ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ (ABDUS SAMAD KHAN, ZAKARIYA KHAN AND MIR MANNU-THEIR RELATIONS WITH THE SIKHS)


ਪ੍ਰਸ਼ਨ 1. 1716 ਈ. ਵਿੱਚ ਪੰਜਾਬ ਦਾ ਸੂਬੇਦਾਰ ਕੌਣ ਸੀ?

ਉੱਤਰ : ਅਬਦੁਸ ਸਮਦ ਖ਼ਾਂ

ਪ੍ਰਸ਼ਨ 2. ਫ਼ਰੁਖਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ਕਿਸ ਖ਼ਿਤਾਬ ਨਾਲ ਨਿਵਾਜਿਆ ਸੀ?

ਉੱਤਰ : ਰਾਜ ਦੀ ਤਲਵਾਰ

ਪ੍ਰਸ਼ਨ 3. ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਸਮਝੌਤਾ ਕਦੋਂ ਹੋਇਆ?

ਉੱਤਰ : 1721 ਈ. ਵਿੱਚ

ਪ੍ਰਸ਼ਨ 4. ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਸਮਝੌਤਾ ਕਿਸ ਨੇ ਕਰਵਾਇਆ ਸੀ?

ਉੱਤਰ : ਭਾਈ ਮਨੀ ਸਿੰਘ ਜੀ ਨੇ

ਪ੍ਰਸ਼ਨ 5. ਜ਼ਕਰੀਆ ਖ਼ਾਂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?

ਉੱਤਰ : 1726 ਈ. ਵਿੱਚ

ਪ੍ਰਸ਼ਨ 6. ਹੈਦਰੀ ਝੰਡੇ ਦੀ ਘਟਨਾ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ ਸੀ?

ਉੱਤਰ : ਜ਼ਕਰੀਆ ਖ਼ਾਂ

ਪ੍ਰਸ਼ਨ 7. ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਸਮਝੌਤਾ ਕਦੋਂ ਹੋਇਆ ਸੀ?

ਉੱਤਰ : 1733 ਈ. ਵਿੱਚ

ਪ੍ਰਸ਼ਨ 8. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ?

ਉੱਤਰ : 1734 ਈ. ਵਿੱਚ

ਪ੍ਰਸ਼ਨ 9. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸਨੇ ਕੀਤਾ ਸੀ?

ਉੱਤਰ : ਨਵਾਬ ਕਪੂਰ ਸਿੰਘ ਨੇ

ਪ੍ਰਸ਼ਨ 10. ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

ਉੱਤਰ : 1738 ਈ. ਵਿੱਚ

ਪ੍ਰਸ਼ਨ 11. ਨਾਦਰ ਸ਼ਾਹ ਨੇ ਭਾਰਤ ‘ਤੇ ਕਦੋਂ ਹਮਲਾ ਕੀਤਾ ਸੀ?

ਉੱਤਰ : 1739 ਈ. ਵਿੱਚ

ਪ੍ਰਸ਼ਨ 12. ਮੱਸਾ ਰੰਗੜ ਕੌਣ ਸੀ?

ਉੱਤਰ : ਪਿੰਡ ਮੰਡਿਆਲਾ ਦਾ ਚੌਧਰੀ

ਪ੍ਰਸ਼ਨ 13. ਬਾਲ ਹਕੀਕਤ ਰਾਏ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

ਉੱਤਰ : 1742 ਈ. ਵਿੱਚ

ਪ੍ਰਸ਼ਨ 14. ਜ਼ਕਰੀਆ ਖ਼ਾਂ ਦੀ ਮੌਤ ਕਦੋਂ ਹੋਈ ਸੀ?

ਉੱਤਰ : 1745 ਈ. ਵਿੱਚ

ਪ੍ਰਸ਼ਨ 15. ਪਹਿਲਾ ਘੱਲੂਘਾਰਾ ਜਾਂ ਛੋਟਾ ਘੱਲੂਘਾਰਾ ਕਿੱਥੇ ਹੋਇਆ ਸੀ?

ਉੱਤਰ : ਕਾਹਨੂੰਵਾਨ

ਪ੍ਰਸ਼ਨ 16. ਪਹਿਲਾ ਜਾਂ ਛੋਟਾ ਘੱਲੂਘਾਰਾ ਕਦੋਂ ਵਾਪਰਿਆ ਸੀ?

ਉੱਤਰ : 1746 ਈ. ਵਿੱਚ

ਪ੍ਰਸ਼ਨ 17. ਮੀਰ ਮੰਨੂੰ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?

ਉੱਤਰ : 1748 ਈ. ਵਿੱਚ

ਪ੍ਰਸ਼ਨ 18. ਅਦੀਨਾ ਬੇਗ਼ ਕੌਣ ਸੀ?

ਉੱਤਰ : ਜਲੰਧਰ ਦੁਆਬ ਦਾ ਫੌਜਦਾਰ

ਪ੍ਰਸ਼ਨ 19. ਮੀਰ ਮੰਨੂੰ ਦੀ ਮੌਤ ਕਦੋਂ ਹੋਈ ਸੀ?

ਉੱਤਰ : 1753 ਈ. ਵਿੱਚ

ਪ੍ਰਸ਼ਨ 20. ਮੀਰ ਮੰਨੂੰ ਸਿੱਖਾਂ ਵਿਰੁੱਧ ਕਿਉਂ ਅਸਫਲ ਰਿਹਾ?

ਉੱਤਰ : (i) ਅਦੀਨਾ ਬੇਗ਼ ਦੀ ਦੋਰੰਗੀ ਨੀਤੀ ਕਾਰਨ

(ii) ਸਿੱਖਾਂ ਦੀ ਗੁਰਿੱਲਾ ਯੁੱਧ ਨੀਤੀ ਕਾਰਨ

(iii) ਮੀਰ ਮੰਨੂੰ ਦੇ ਅੱਤਿਆਚਾਰ ਕਾਰਨ

ਪ੍ਰਸ਼ਨ 21. ਮੁਗ਼ਲਾਨੀ ਬੇਗ਼ਮ ਪੰਜਾਬ ਦੀ ਸੂਬੇਦਾਰ ਕਦੋਂ ਬਣੀ ਸੀ?

ਉੱਤਰ : 1753 ਈ. ਵਿੱਚ