ਅਣਡਿੱਠਾ ਪੈਰ੍ਹਾ ਉਹ ਪੈਰ੍ਹਾ ਹੁੰਦਾ ਹੈ ਜਿਹੜਾ ਵਿਦਿਆਰਥੀ ਨੇ ਪਹਿਲਾਂ ਨਾ ਪੜ੍ਹਿਆ ਹੋਵੇ। ਪ੍ਰੀਖਿਆ ਵਿਚ ਅਣਡਿੱਠੇ ਪੈਰ੍ਹੇ ਉੱਤੇ ਅਧਾਰਤ ਕੁੱਝ ਪ੍ਰਸ਼ਨ ਹੁੰਦੇ ਹਨ ਜਿੰਨ੍ਹਾਂ ਦੇ ਉੱਤਰ ਵਿਦਿਆਰਥੀਆਂ ਨੇ ਪੈਰ੍ਹਾ ਪੜ੍ਹ ਕੇ ਅਤੇ ਆਪਣੀ ਸੂਝ ਦਾ ਇਸਤੇਮਾਲ ਕਰਕੇ ਦੇਣੇ ਹੁੰਦੇ ਹਨ।
ਪੈਰ੍ਹੇ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਵਿਦਿਆਰਥੀ ਉਸ ਪੈਰ੍ਹੇ ‘ਤੇ ਅਧਾਰਤ ਪ੍ਰਸ਼ਨਾਂ ਦੇ ਜਵਾਬ ਦੇਣ ਲਾਇਕ ਹੋ ਜਾਂਦਾ ਹੈ। ਅਣਡਿੱਠੇ ਪੈਰ੍ਹੇ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
- ਦਿੱਤੇ ਹੋਏ ਪੈਰ੍ਹੇ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਅਤੇ ਵਿਚਾਰਾਂ ਨੂੰ ਸਮਝਣ ਤੋਂ ਬਾਅਦ ਹੀ ਪ੍ਰਸ਼ਨਾਂ ਦਾ ਹੱਲ ਕਰੋ।
- ਉਸਦੇ ਉੱਤਰ ਵਾਲੀਆਂ ਪੰਕਤੀਆਂ ਨੂੰ ਰੇਖਾਂਕਿਤ ਕੀਤਾ ਜਾ ਸਕਦਾ ਹੈ।
- ਪ੍ਰਸ਼ਨਾਂ ਦੇ ਉੱਤਰ ਪੈਰ੍ਹੇ ਦੇ ਮੂਲ ਵਿਚਾਰਾਂ ਤੇ ਅਧਾਰਤ ਹੋਣੇ ਚਾਹੀਦੇ ਹਨ। ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਟਿੱਪਣੀ ਤੋਂ ਬਚਣਾ ਚਾਹੀਦਾ ਹੈ।
- ਬੇਲੋੜੇ ਵਿਸਤਾਰ ਦੀ ਵੀ ਲੋੜ ਨਹੀਂ ਹੁੰਦੀ।
- ਉੱਤਰ ਸੰਖੇਪ ਤੇ ਸਿੱਧਾ ਹੋਣਾ ਚਾਹੀਦਾ ਹੈ।
- ਉੱਤਰ ਸਾਫ਼, ਸਰਲ ਅਤੇ ਸ਼ੁੱਧ ਬੋਲੀ ਵਿਚ ਲਿਖਣਾ ਚਾਹੀਦਾ ਹੈ।
- ਪੈਰ੍ਹੇ ਦਾ ਸੰਖੇਪ ਤੀਜੇ ਪੁਰਖ (Third person) ਵਿਚ ਲਿਖਣਾ ਚਾਹੀਦਾ ਹੈ।