ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸਾਡੇ ਦੇਸ਼ ਵਿੱਚ ਕਈ ਪ੍ਰਕਾਰ ਦੇ ਪੰਛੀ ਪਾਏ ਜਾਂਦੇ ਹਨ। ਇਹਨਾਂ ਵਿੱਚੋਂ ਮੋਰ ਬੜਾ ਮਨਮੋਹਣਾ ਅਤੇ ਸੁੰਦਰ ਪੰਛੀ ਹੈ। ਇਸ ਦਾ ਸਰੀਰ ਗੂੜ੍ਹੇ ਨੀਲੇ ਰੰਗ ਦਾ ਹੁੰਦਾ ਹੈ। ਇਸ ਦੀ ਗਰਦਨ ਲੰਮੀ ਹੁੰਦੀ ਹੈ। ਮੋਰ ਦੇ ਲੰਮੇ-ਲੰਮੇ ਖੰਭਾਂ ਉੱਤੇ ਚੰਦ ਜਿਹੇ ਆਕਾਰ ਬਣੇ ਹੁੰਦੇ ਹਨ ਜਿੰਨ੍ਹਾਂ ਦਾ ਰੰਗ ਗੂੜਾ ਜਾਮਨੀ, ਨੀਲਾ ਅਤੇ ਹਰਾ ਹੁੰਦਾ ਹੈ। ਲੰਮੇ ਅਤੇ ਭਾਰੀ ਖੰਭ ਹੋਣ ਦੇ ਕਾਰਣ ਮੋਰ ਜ਼ਿਆਦਾ ਉਚਾਈ ਤੱਕ ਉੱਡ ਨਹੀਂ ਸਕਦਾ। ਮੋਰਨੀ ਦੇ ਖੰਭ ਬੜੇ ਛੋਟੇ ਹੁੰਦੇ ਹਨ। ਮੋਰ ਅਕਸਰ ਬਾਗ਼-ਬਗ਼ੀਚਿਆਂ, ਖੇਤਾਂ ਅਤੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਅਕਾਸ਼ ਵਿੱਚ ਜਦੋਂ ਬੱਦਲ ਚੜ੍ਹ ਆਉਂਦੇ ਹਨ ਤਾਂ ਮੋਰ ਪ੍ਰਸੰਨ ਹੋ ਕੇ ਖੰਭ ਫੈਲਾ ਕੇ ਨੱਚਣ ਲੱਗਦਾ ਹੈ ਨੱਚਦੇ ਸਮੇਂ ਮੋਰ ਬਹੁਤ ਸੁਹਣਾ ਲੱਗਦਾ ਹੈ।
ਪ੍ਰਸ਼ਨ 1. ਮੋਰ ਕਿਹੋ ਜਿਹਾ ਪੰਛੀ ਹੈ?
ਪ੍ਰਸ਼ਨ 2. ਮੋਰ ਪ੍ਰਸੰਨ ਹੋ ਕੇ ਕੀ ਕਰਦਾ ਹੈ?
ਪ੍ਰਸ਼ਨ 3. ਮੋਰ ਦੇ ਖੰਭਾਂ ਦਾ ਰੰਗ ਕਿਹੜਾ ਹੁੰਦਾ ਹੈ?
ਪ੍ਰਸ਼ਨ 4. ਮੋਰ ਦੀ ਗਰਦਨ ਅਤੇ ਖੰਭ ਕਿਹੋ ਜਿਹੇ ਹੁੰਦੇ ਹਨ?
ਪ੍ਰਸ਼ਨ 5. ਮੋਰ ਉੱਚੀ ਉਡਾਰੀ ਕਿਉਂ ਨਹੀਂ ਮਾਰ ਸਕਦਾ?