ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਹੋਰ ਬੱਚੇ ਤੇ ਸੌਂ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ ; ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ। ਮੇਰੀ ਪਤਨੀ ਉਸ ਦੇ ਨਾਲ ਲੰਮੀ ਪੈ ਕੇ ਉਸ ਨੂੰ ਸੁਆਉਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਈਏ ਪਰ ਕਾਕੇ ਦੇ ਸੌਣ ਤੀਕ ਕਿਸ ਤਰ੍ਹਾਂ ਜਾ ਸਕਦੇ ਸਾਂ? ਨਾਲੇ ਉਸ ਨੂੰ ਚੁੱਕਣਾ ਵੀ ਔਖਾ ਸੀ। ਇਸ ਲਈ ਮੈਂ ਪਹਿਲਾਂ ਇਕੱਲੇ ਹੀ ਜਾਣ ਦਾ ਫ਼ੈਸਲਾ ਕੀਤਾ। ਮੇਰੀ ਪਤਨੀ ਮਗਰੋਂ ਆ ਕੇ ਮੇਰੇ ਨਾਲ ਰਲ ਸਕਦੀ ਸੀ।
“ਚੰਗਾ, ਮੈਂ ਚੱਲਨਾ ਵਾਂ’’, ਮੈਂ ਮੰਜੀ ਤੋਂ ਉੱਠਦੇ ਹੋਏ ਕਿਹਾ।“ਜਦੋਂ ਸੌਂ ਗਿਆ, ਤੂੰ ਵੱਡੀ ਪਾਰਕ ਵਿੱਚ ਆ ਜਾਵੀਂ, ਮੈਂ ਉੱਥੇ ਹੀ ਹੋਵਾਂਗਾ।” ਪਾਰਕ ਬਹੁਤ ਵੱਡੀ ਸੀ। ਹੇਠਾਂ ਸਾਫ਼-ਪੱਧਰੀ ਜ਼ਮੀਨ ’ਤੇ ਘਾਹ ਉਗਾਇਆ ਹੋਇਆ ਸੀ ਤੇ ਆਲੇ-ਦੁਆਲੇ ਤਾਰ ਲੱਗੀ ਹੋਈ ਸੀ। ਲੰਘਣ ਲਈ ਵਿੱਚ-ਵਿੱਚ, ਕਿਤੇ-ਕਿਤੇ ਖੱਪੇ ਛੱਡੇ ਹੋਏ ਸਨ।
ਪ੍ਰਸ਼ਨ 1. ਸਭ ਤੋਂ ਛੋਟਾ ਬੱਚਾ ਕੀ ਕਰ ਰਿਹਾ ਸੀ?
(ੳ) ਜਾਗ ਰਿਹਾ ਸੀ
(ਅ) ਖੇਡ ਰਿਹਾ ਸੀ
(ੲ) ਰੋ ਰਿਹਾ ਸੀ
(ਸ) ਗੱਲਾਂ ਕਰ ਰਿਹਾ ਸੀ
ਪ੍ਰਸ਼ਨ 2. ਛੋਟਾ ਬੱਚਾ ਅਜੇ ਕਿਉਂ ਜਾਗ ਰਿਹਾ ਸੀ?
(ੳ) ਦਿਨੇ ਚੋਖਾ ਚਿਰ ਸੁੱਤਾ ਰਿਹਾ ਸੀ
(ਅ) ਦੂਜੇ ਬੱਚਿਆਂ ਨਾਲ ਖੇਡ ਰਿਹਾ ਸੀ
(ੲ) ਦੂਜੇ ਬੱਚਿਆਂ ਨਾਲ ਪੜ੍ਹ ਰਿਹਾ ਸੀ
(ਸ) ਉਪਰੋਕਤ ਕਥਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 3. ਕਾਕੇ ਦੇ ਸੌਣ ਤੱਕ ਲੇਖਕ ਤੇ ਉਸਦੀ ਪਤਨੀ ਦੀ ਕੀ ਸਲਾਹ ਸੀ?
(ੳ) ਪੜ੍ਹਨ ਦੀ
(ਅ) ਨਾਵਲ ਪੜ੍ਹਨ ਦੀ
(ੲ) ਸਾਈਕਲ ਚਲਾਉਣ ਦੀ
(ਸ) ਸੈਰ ਕਰਨ ਦੀ
ਪ੍ਰਸ਼ਨ 4. ਲੇਖਕ ਦੀ ਪਤਨੀ ਨੇ ਉਸਨੂੰ ਕਿੱਥੇ ਮਿਲਣਾ ਸੀ?
(ੳ) ਸੜਕ ਉੱਤੇ
(ਅ) ਮਾਰਕੀਟ ਵਿੱਚ
(ੲ) ਪਾਰਕ ਵਿੱਚ
(ਸ) ਮੰਦਰ ਵਿੱਚ
ਪ੍ਰਸ਼ਨ 5. ਪਾਰਕ ਦੀ ਜ਼ਮੀਨ ਕਿਹੋ ਜਿਹੀ ਸੀ?
(ੳ) ਸਾਫ਼-ਪੱਧਰੀ
(ਅ) ਉੱਚੀ-ਨੀਵੀਂ
(ੲ) ਪਥਰੀਲੀ
(ਸ) ਗੰਦਗੀ