CBSEclass 11 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਸੱਚ ਦਾ ਚੰਦਰਮਾ


ਸੱਚ ਦਾ ਚੰਦਰਮਾ – ਭਗਤ ਰਵਿਦਾਸ ਜੀ

ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਫ਼ਕੀਰਾਂ, ਨਾਥਾਂ, ਜੋਗੀਆਂ, ਭਗਤਾਂ ਤੇ ਸੂਫੀਆਂ ਦਾ ਦੇਸ਼ ਹੈ। ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ, ਅਰਜਨ ਨੂੰ ਸੰਬੋਧਨ ਕਰਕੇ ਕਹਿੰਦੇ ਹਨ – “ਹੇ ਅਰਜਨ! ਜਦੋਂ – ਜਦੋਂ ਵੀ ਧਰਮ ਦਾ ਹਰਾਸ ਹੁੰਦਾ ਹੈ, ਉਸ ਸਮੇਂ ਧਰਮ ਦੀ ਰੱਖਿਆ ਕਰਨ ਲਈ, ਸਾਧੂਆਂ ਦੇ ਬਚਾਅ ਲਈ ਤੇ ਪਾਪਾਂ ਦੇ ਨਾਸ਼ ਲਈ, ਧਰਮ ਨੂੰ ਉਭਾਰਨ ਲਈ ਮੈਂ ਆਪਣੇ – ਆਪ ਨੂੰ ਯੁੱਗ – ਯੁੱਗ ਵਿੱਚ ਪ੍ਰਗਟ ਕਰਦਾ ਹਾਂ।” ਇਸੇ ਤਰ੍ਹਾਂ ਭਗਤ ਰਵਿਦਾਸ ਦੇ ਆਗਮਨ ਤੋਂ ਪਹਿਲਾਂ ਭਾਰਤ ਦੀ ਹਾਲਤ ਬੜੀ ਤਰਸਯੋਗ ਸੀ, ਕਿਉਂਕਿ ਏਥੋਂ ਦੀ ਧਾਰਮਿਕ, ਰਾਜਨੀਤਕ, ਆਰਥਕ ਤੇ ਸੱਭਿਆਚਾਰਕ ਹਾਲਤ ਵਿੱਚ ਏਨੀ ਗਿਰਾਵਟ ਆ ਚੁੱਕੀ ਸੀ ਕਿ ਸਮਾਜ ਵਿੱਚ ਪਸ਼ੂਪਣ ਦੀ ਪ੍ਰਧਾਨਤਾ ਪਾਈ ਜਾਣ ਲੱਗ ਪਈ। ਲੋਕ ਇਨਸਾਨੀਅਤ ਦਾ ਜੀਵਨ ਜਿਊਣਾ ਭੁੱਲ ਚੁੱਕੇ ਸਨ। ਬ੍ਰਾਹਮਣ – ਵਰਗ ਦੀ ਉੱਚਤਾ, ਜਾਤ – ਪਾਤ, ਛੂਤ – ਛਾਤ ਸਮਾਜ ਵਿੱਚ ਪੂਰੀ ਤਰ੍ਹਾਂ ਘਰ ਕਰ ਬੈਠੇ ਸਨ। ਸਮਾਜ ਚਾਰ ਵਰਗਾਂ – ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ। ਪਹਿਲੇ ਵਰਗ ਦਾ ਕੰਮ ਆਪ ਵਿੱਦਿਆ ਪੜ੍ਹਨਾ ਤੇ ਦੂਜਿਆਂ ਵਰਗਾਂ ਨੂੰ ਵਿੱਦਿਆ ਪੜ੍ਹਾਉਣਾ ਸੀ। ਦੂਜਾ ਵਰਗ ਦੇਸ਼ ਦੀ ਰੱਖਿਆ ਕਰਨ ਲਈ ਹਰ ਸਮੇਂ ਤਤਪਰ ਰਹਿੰਦਾ ਸੀ ਤੇ ਵੈਸ਼ ਖੇਤੀਬਾੜੀ ਤੇ ਵਣਜ ਆਦਿ ਦਾ ਕੰਮ ਕਰਦੇ ਸਨ। ਚੌਥਾ ਵਰਗ ਇਨ੍ਹਾਂ ਸਾਰਿਆਂ ਦੀ ਸੇਵਾ ਕਰਨ ਵਿੱਚ ਕਿਸੇ ਗੱਲੋਂ ਵੀ ਕਸਰ ਨਹੀਂ ਸੀ ਛੱਡਦਾ। ਥੱਲੇ ਦਾ ਵਰਗ ਜੋ ਕਿ ਆਪਣੇ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾਈ ਜਾ ਰਿਹਾ ਸੀ ਪਰ ਉਸ ਵਿਰੁੱਧ ਨਫ਼ਰਤ ਦਾ ਬੀਜ ਐਸਾ ਪੁੰਗਰਿਆ ਕਿ ਉਨ੍ਹਾਂ ਨੂੰ ਅਛੂਤ ਸਮਝਿਆ ਜਾਣ ਲੱਗ ਪਿਆ। ਇਨਸਾਨ, ਇਨਸਾਨ ਤੋਂ ਕੋਹਾਂ ਦੂਰ ਨੱਠਣ ਦਾ ਯਤਨ ਕਰਨ ਲੱਗਾ ਕਿਉਂਕਿ ਡਰ ਸੀ ਕਿ ਉਸ ਦਾ ਪਰਛਾਵਾਂ ਵੀ ਉੱਚ ਵਰਗ ਨੂੰ ਪਲੀਤ ਨਾ ਕਰ ਦੇਵੇ। ਉਸ ਸਮੇਂ ਰਵਿਦਾਸ ਜੀ ਮਹਾਰਾਜ ਦੱਬੇ – ਕੁਚਲੇ ਵਰਗ ਦੀ ਰੱਖਿਆ ਕਰਨ ਲਈ ਤੇ ਇਸ ਨੂੰ ਨਵਾਂ ਜੀਵਨ, ਨਵਾਂ ਜੋਸ਼ ਤੇ ਨਵਾਂ ਜਜ਼ਬਾ, ਇਨਸਾਨ ਵਾਂਗ ਜੀਵਨ ਜਿਊਣ ਲਈ ਆਸ ਦੀ ਕਿਰਨ ਪ੍ਰਦਾਨ ਕਰਨ ਲਈ, ਸਚਾਈ ਦਾ ਚੰਦਰਮਾ ਬਣ ਕੇ ਭਾਰਤੀ ਅਕਾਸ਼ ਵਿੱਚ ਉਦੈ ਹੋਏ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਭਗਤ ਰਵਿਦਾਸ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੀ ਹਾਲਤ ਕਿਹੋ ਜਿਹੀ ਸੀ?

() ਬਹੁਤ ਵਧੀਆ
() ਬਹੁਤ ਤਰਸਯੋਗ
() ਪ੍ਰਸੰਸਾਜਨਕ
() ਸ਼ਾਂਤਮਈ

ਪ੍ਰਸ਼ਨ 2 . ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?

() ਦੋ
() ਤਿੰਨ
() ਚਾਰ
() ਪੰਜ

ਪ੍ਰਸ਼ਨ 3 . ਵਰਗ ਵੰਡ ਨੇ ਕਿਹੜੀ ਬੁਰਾਈ ਨੂੰ ਪੱਕਿਆਂ ਕੀਤਾ?

() ਜਾਤ ਪਾਤ ਅਤੇ ਛੂਤ – ਛਾਤ
() ਦਹੇਜ ਪ੍ਰਥਾ
() ਭ੍ਰਿਸ਼ਟਾਚਾਰ
() ਰਿਸ਼ਵਤਖੋਰੀ

ਪ੍ਰਸ਼ਨ 4 . ਅਛੂਤ ਕਿੰਨ੍ਹਾ ਨੂੰ ਸਮਝਿਆ ਜਾਣ ਲੱਗਾ, ਉਨ੍ਹਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਤੇ ਇਨ੍ਹਾਂ ਦੀ ਸਾਰ ਕਿਸ ਨੇ ਲਈ?

() ਉੱਚ ਜਾਤੀ ਦੇ ਲੋਕਾਂ ਨੂੰ
() ਧਾਰਮਿਕ ਲੋਕਾਂ ਨੂੰ
() ਅਨਪੜ੍ਹ ਲੋਕਾਂ ਨੂੰ
() ਸ਼ੂਦਰ ਸ਼੍ਰੇਣੀ ਦੇ ਲੋਕਾਂ ਨੂੰ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਸੱਚ ਦਾ ਚੰਦਰਮਾ : ਭਗਤ ਰਵਿਦਾਸ ਜੀ
() ਸ਼ੂਦਰ ਸ਼੍ਰੇਣੀ
() ਬ੍ਰਾਹਮਣ ਵਰਗ
() ਸ਼੍ਰੀ ਕ੍ਰਿਸ਼ਨ ਜੀ