ਅਣਡਿੱਠਾ ਪੈਰਾ : ਸਰਪ੍ਰਸਤੀ ਦਾ ਕਾਲ
ਜਦੋਂ ਰਣਜੀਤ ਸਿੰਘ 12 ਵਰ੍ਹਿਆਂ ਦੇ ਸੀ ਤਾਂ 1792 ਈ. ਵਿੱਚ ਉਨ੍ਹਾਂ ਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਗਈ ਸੀ। ਕਿਉਂਕਿ ਰਣਜੀਤ ਸਿੰਘ ਹਾਲੇ ਨਾਬਾਲਗ ਸੀ, ਇਸ ਲਈ ਰਾਜ ਪ੍ਰਬੰਧ ਦਾ ਕੰਮ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ। ਰਾਜ ਕੌਰ ਵਿੱਚ ਪ੍ਰਸ਼ਾਸਨਿਕ ਯੋਗਤਾ ਨਹੀਂ ਸੀ। ਇਸ ਲਈ ਉਨ੍ਹਾਂ ਨੇ ਸ਼ਾਸਨ ਪ੍ਰਬੰਧ ਦਾ ਕੰਮ ਆਪਣੇ ਇੱਕ ਚਹੇਤੇ ਦੀਵਾਨ ਲਖਪਤ ਰਾਏ ਨੂੰ ਸੌਂਪ ਦਿੱਤਾ।
1796 ਈ. ਵਿੱਚ ਜਦੋਂ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਗਿਆ ਤਾਂ ਉਨ੍ਹਾਂ ਦੀ ਸੱਸ ਸਦਾ ਕੌਰ ਵੀ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਲੈਣ ਲੱਗ ਪਈ। ਇਸ ਤਰ੍ਹਾਂ 1792 ਈ. ਤੋਂ ਲੈ ਕੇ 1797 ਈ. ਤਕ ਸ਼ਾਸਨ ਪ੍ਰਬੰਧ ਤਿੰਨ ਵਿਅਕਤੀਆਂ-ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ। ਇਸ ਲਈ ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ।
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਮਹਾਂ ਸਿੰਘ ਸੀ।
ਪ੍ਰਸ਼ਨ 2. ਰਾਜ ਕੌਰ ਕੌਣ ਸੀ?
ਉੱਤਰ : ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਜੀ ਦਾ ਨਾਂ ਸੀ।
ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ਸੀ? ਉਸਦਾ ਸੰਬੰਧ ਕਿਸ ਮਿਸਲ ਦੇ ਨਾਲ ਸੀ?
ਉੱਤਰ : (i) ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਮਹਿਤਾਬ ਕੌਰ ਨਾਲ ਹੋਇਆ।
(ii) ਉਸ ਦਾ ਸੰਬੰਧ ਕਨ੍ਹਈਆ ਮਿਸਲ ਦੇ ਨਾਲ ਸੀ।
ਪ੍ਰਸ਼ਨ 4. ਸਦਾ ਕੌਰ ਕੌਣ ਸੀ?
ਉੱਤਰ : ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਨਾਂ ਸੀ।