ਅਣਡਿੱਠਾ ਪੈਰਾ : ਸ਼ਹੀਦ ਭਗਤ ਸਿੰਘ ਜੀ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸ਼ਹੀਦ ਕਿਸੇ ਕੌਮ ਲਈ ਆਪਣੀ ਜਾਨ ਦੇਣ ਵਾਲੇ ਆਦਮੀ ਨੂੰ ਆਖਿਆ ਜਾਂਦਾ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਬਹੁਤ ਸਾਰੇ ਭਾਰਤ ਵਾਸੀਆਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਹਨਾਂ ਸ਼ਹੀਦਾਂ ਵਿੱਚ ਭਗਤ ਸਿੰਘ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ। ਭਗਤ ਸਿੰਘ ਨੇ 23 ਸਾਲ ਦੀ ਭਰ ਜੁਆਨੀ ਦੀ ਉਮਰ ਵਿੱਚ ਦੇਸ਼ ਲਈ ਫ਼ਾਂਸੀ ਚੜ੍ਹ ਕੇ ਆਪਣੀ ਜਾਨ ਦੇ ਦਿੱਤੀ। ਭਗਤ ਸਿੰਘ ਜਿਹੀ ਬਹਾਦਰੀ, ਦ੍ਰਿੜਤਾ, ਨਿਡਰਤਾ ਅਤੇ ਦੇਸ਼ ਭਗਤੀ ਦੀ ਉਦਾਹਰਨ ਦੁਨੀਆਂ ਦੇ ਇਤਿਹਾਸ ਵਿੱਚ ਘੱਟ ਹੀ ਮਿਲਦੀ ਹੈ। ਅਜ਼ਾਦੀ ਪ੍ਰਾਪਤ ਕਰਨ ਦੇ ਦੋ ਰਸਤੇ ਸਨ – ਇਕ ਸ਼ਾਂਤਮਈ ਅਤੇ ਦੂਜਾ ਹਥਿਆਰਬੰਦ। ਭਗਤ ਸਿੰਘ ਨੇ ਹਥਿਆਰਬੰਦ ਰਾਹ ਚੁਣਿਆ।
ਪ੍ਰਸ਼ਨ 1. ਭਗਤ ਸਿੰਘ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕਿਹੜਾ ਰਾਹ ਚੁਣਿਆ?
ਪ੍ਰਸ਼ਨ 2. ਸ਼ਹੀਦ ਕਿਸਨੂੰ ਆਖਿਆ ਜਾਂਦਾ ਹੈ?
ਪ੍ਰਸ਼ਨ 3. ਭਗਤ ਸਿੰਘ ਨੂੰ ਕਿੰਨੀ ਉਮਰ ਵਿੱਚ ਸ਼ਹੀਦ ਕੀਤਾ ਗਿਆ?
ਪ੍ਰਸ਼ਨ 4. ਅਜ਼ਾਦੀ ਪ੍ਰਾਪਤ ਕਰਨ ਦੇ ਕਿਹੜੇ ਦੇ ਰਸਦੇ ਸਨ?
ਪ੍ਰਸ਼ਨ 5. ਭਗਤ ਸਿੰਘ ਜਿਹੀ ਕਿਹੜੀ ਉਦਾਹਰਨ ਦੁਨੀਆਂ ਦੇ ਇਤਿਹਾਸ ਵਿੱਚ ਘੱਟ ਹੀ ਮਿਲਦੀ ਹੈ?