ਪੁਰਾਤਨ ਸਮੇਂ ਦੀ ਉੱਤਮ ਕਲਾਕਾਰੀ
ਆਰੀਆਂ ਦੇ ਆਉਣ ਨਾਲ ਭਾਰਤ ਵਿੱਚ ਲੋਹੇ ਦੀ ਵਰਤੋਂ ਆਰੰਭ ਹੋਈ ਅਤੇ ਅਸ਼ੋਕ ਅਤੇ ਮੌਰੀਆ ਵੰਸ਼ ਦੇ ਰਾਜ ਵੇਲੇ ਪਹਿਲੀ ਵਾਰ ਇਮਾਰਤਾਂ ਅਤੇ ਬੁੱਤ ਬਣਨੇ ਸ਼ੁਰੂ ਹੋਏ। ਪਾਟਲੀਪੁੱਤਰ ਦੇ ਵੱਡੇ ਮਹਿਲ ਵਿੱਚ ਛੇ ਥੰਮ੍ਹ ਉਸ ਵੇਲੇ ਦੇ ਰਾਜ ਦਰਬਾਰ ਦੀ ਕਲਾ ਦਾ ਸੁੰਦਰਾ ਨਮੂਨਾ ਹਨ, ਪਰ ਇਹ ਕਲਾ ਸਾਰਨਾਥ ਦੇ ਥੰਮ੍ਹ ਵਿੱਚ ਜੋ ਪੰਜਾਹ ਫੁੱਟ ਉੱਚਾ ਹੈ, ਆਪਣੀ ਸਿਖਰ ਉੱਤੇ ਦਿਸਦੀ ਹੈ। ਕਈ ਵਿਚਾਰਵਾਨਾਂ ਦਾ ਮੱਤ ਹੈ ਕਿ ਸਾਰਨਾਥ ਦਾ ਸਤੰਭ ਬਣਾਉਣ ਲਈ ਕਾਰੀਗਰ ਬਾਹਰੋਂ ਆਏ ਸਨ, ਪਰ ਇਹ ਨਮੂਨਾ ਕਿਸੇ ਵੀ ਹੋਰ ਦੇਸ਼ ਨਾਲ ਮੇਲ ਨਹੀਂ ਖਾਂਦਾ। ਇਸ ਦਾ ਆਪਣਾ ਇੱਕ ਅੱਡਰਾ ਹੀ ਨਿੱਜਤਵ ਹੈ। ਏਸੇ ਤਰ੍ਹਾਂ ਅਸ਼ੋਕ ਦੇ ਸਮੇਂ ਦੇ ਹੋਰ ਅਨੇਕਾਂ ਸਤੰਭ ਮਿਲਦੇ ਹਨ ਅਤੇ ਸਾਰੇ ਹੀ ਬੁੱਧ ਮਤ ਦਾ ਪ੍ਰਭਾਵ ਮੰਨਣੇ ਚਾਹੀਦੇ ਹਨ। ਸਰ ਜੋਹਨ ਮਾਰਸ਼ਲ ਨੇ ਇੰਨ੍ਹਾਂ ਨੂੰ ਸਟਾਈਲ ਅਤੇ ਤਕਨੀਕ ਵਿੱਚ ਮਾਸਟਰ ਪੀਸ ਮੰਨਿਆ ਹੈ ਅਤੇ ਉਹ ਇਸ ਨੂੰ ਪੁਰਾਤਨ ਸੰਸਾਰ ਦੇ ਸਭ ਨਮੂਨਿਆਂ ਤੋਂ ਉੱਤਮ ਗਿਣਦਾ ਹੈ। ਪ੍ਰਸਿੱਧ ਇਤਿਹਾਸਕਾਰ ਵਿਨਸੈਟ ਸਮਿਥ ਨੇ ਲਿਖਿਆ ਹੈ, “ਪੱਥਰ ਘਾੜੇ ਦੀ ਕਲਾ ਆਪਣੀ ਪੂਰਨਤਾ ਤੱਕ ਪੁੱਜੀ ਦਿੱਸਦੀ ਹੈ।” ਅਤੇ ਉਸ ਨੇ ਇਸ ਵਿੱਚ ਉਹ ਪ੍ਰਾਪਤੀ ਕੀਤੀ ਹੈ ਜੋ ਵੀਹਵੀਂ ਸਦੀ ਦੀ ਸ਼ਕਤੀ ਤੋਂ ਵੀ ਪਰ੍ਹੇ ਹੈ। ਤੀਹ – ਤੀਹ, ਚਾਲੀ – ਚਾਲੀ ਫੁੱਟ ਲੰਮੀ ਪੱਥਰ ਦੇ ਵੱਡੇ ਟੋਟੇ ਇਤਨੀ ਸੂਖ਼ਮਤਾ ਨਾਲ ਘੜੇ ਗਏ ਹਨ ਅਤੇ ਉਨ੍ਹਾਂ ਨੂੰ ਅਜਿਹਾ ਪਾਲਸ਼ ਕੀਤਾ ਗਿਆ ਕਿ ਆਧੁਨਿਕ ਸਮੇਂ ਦਾ ਕੋਈ ਕਾਰੀਗਰ ਵੀ ਅਜਿਹਾ ਨਹੀਂ ਕਰ ਸਕਦਾ।”
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਭਾਰਤ ਵਿੱਚ ਲੋਹੇ ਦੀ ਵਰਤੋਂ ਕਦੋਂ ਅਰੰਭ ਹੋਈ?
(ੳ) ਆਰੀਆਂ ਦੇ ਆਉਣ ਨਾਲ
(ਅ) ਯਹੂਦੀਆਂ ਦੇ ਆਉਣ ਨਾਲ
(ੲ) ਮੁਗਲਾਂ ਦੇ ਆਉਣ ਨਾਲ
(ਸ) ਅੰਗਰੇਜ਼ਾਂ ਦੇ ਆਉਣ ਨਾਲ
ਪ੍ਰਸ਼ਨ 2 . ਰਾਜ ਦਰਬਾਰ ਦੀ ਕਲਾ ਦਾ ਸੁੰਦਰ ਨਮੂਨਾ ਕਿਹੜਾ ਤੇ ਕਿਹੜੇ ਵੇਲੇ ਦਾ ਹੈ?
(ੳ) ਚਾਰ ਮੀਨਾਰ
(ਅ) ਛੇ ਥੰਮ੍ਹ
(ੲ) ਤਾਜ ਮਹੱਲ
(ਸ) ਮੂਰਤੀਆਂ
ਪ੍ਰਸ਼ਨ 3 . ਕਲਾਕਾਰੀ ਦੀ ਸਿਖ਼ਰ ਕਿਸ ਤੋਂ ਮਿਲਦੀ ਹੈ?
(ੳ) ਸਾਰਨਾਥ ਦੇ ਥੰਮ੍ਹ ‘ਤੋਂ
(ਅ) ਕੂਤੁਬ ਮੀਨਾਰ ‘ਤੋਂ
(ੲ) ਚਾਰਮੀਨਾਰ ‘ਤੋਂ
(ਸ) ਸੁੰਦਰ ਇਮਾਰਤਾਂ ‘ਤੋਂ
ਪ੍ਰਸ਼ਨ 4 . ‘ਸਤੰਭ’ ਸ਼ਬਦ ਦਾ ਅਰਥ ਦੱਸੋ।
(ੳ) ਉੱਚੀ ਦੀਵਾਰ
(ਅ) ਥੰਮ੍ਹ
(ੲ) ਖੰਭਾ
(ਸ) ਉੱਚੀ ਇਮਾਰਤ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਪੁਰਾਤਨ ਸਮੇਂ ਦੀ ਉੱਤਮ ਕਲਾਕਾਰੀ
(ਅ) ਸਾਰਨਾਥ ਦਾ ਥੰਮ੍ਹ
(ੲ) ਪਾਟਲੀਪੁੱਤਰ
(ਸ) ਬੁੱਧ ਮੱਤ