ਅਣਡਿੱਠਾ ਪੈਰਾ: ਡਾ. ਰਵਿੰਦਰਨਾਥ ਟੈਗੋਰ
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਡਾ. ਰਵਿੰਦਰਨਾਥ ਟੈਗੋਰ ਭਾਰਤ ਦੇ ਮਹਾਨ ਲੇਖਕ, ਕਲਾਕਾਰ ਤੇ ਦੇਸ਼-ਭਗਤ ਹੋਏ ਹਨ। ਆਪ ਦੀ ਜ਼ਿਆਦਾ ਪ੍ਰਸਿੱਧੀ ਇੱਕ ਕਵੀ ਦੇ ਰੂਪ ਵਿੱਚ ਹੋਈ। ਇਨ੍ਹਾਂ ਦੀ ਮਹਾਨ ਕਾਵਿ-ਰਚਨਾ ‘ਗੀਤਾਂਜਲੀ’ ਤੇ ਆਪ ਨੂੰ ਨੋਬਲ ਪੁਰਸਕਾਰ ਮਿਲਿਆ। ਉਂਝ ਇਹ ਇੱਕ ਸੰਗੀਤਕਾਰ ਹੋਣ ਦੇ ਨਾਲ-ਨਾਲ ਇੱਕ ਚਿੱਤਰਕਾਰ ਵੀ ਸਨ। ਟੈਗੋਰ ਨੂੰ ਆਪਣੀ ਮਾਂ-ਬੋਲੀ ਨਾਲ ਬਹੁਤ ਪਿਆਰ ਸੀ। ਉਨ੍ਹਾਂ ਨੇ ਜੋ ਕੁਝ ਵੀ ਲਿਖਿਆ ਆਪਣੀ ਮਾਂ ਬੋਲੀ ਬੰਗਾਲੀ ਵਿੱਚ ਹੀ ਲਿਖਿਆ। ਆਪ ਨੇ ‘ਸ਼ਾਂਤੀ-ਨਿਕੇਤਨ’ ਨਾਂ ਦਾ ਇੱਕ ਸਕੂਲ ਵੀ ਬਣਾਇਆ, ਜਿੱਥੇ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਸੀ। ਜਿੱਥੇ ਬੱਚੇ ‘ਤੇ ਪੜ੍ਹਾਈ ਦਾ ਕੋਈ ਬੋਝ ਨਹੀਂ ਸੀ ਪਾਇਆ ਜਾਂਦਾ, ਇਹ ਸ਼ਾਂਤੀ ਨਿਕੇਤਨ ਸਕੂਲ ਅੱਜ-ਕੱਲ੍ਹ ਵਿਸ਼ਵ-ਵਿਦਿਆਲਾ ਬਣ ਚੁੱਕਾ ਹੈ।
ਪ੍ਰਸ਼ਨ 1. ਡਾ. ਰਵਿੰਦਰ ਨਾਥ ਟੈਗੋਰ ਦੀ ਪ੍ਰਸਿੱਧੀ ਕਿਸ ਰੂਪ ਵਿੱਚ ਹੋਈ?
ਪ੍ਰਸ਼ਨ 2. ਉਹਨਾਂ ਵਿੱਚ ਹੋਰ ਕੀ-ਕੀ ਗੁਣ ਸਨ?
ਪ੍ਰਸ਼ਨ 3. ਟੈਗੋਰ ਨੂੰ ਕਿਸ ਭਾਸ਼ਾ ਨਾਲ ਪਿਆਰ ਸੀ?
ਪ੍ਰਸ਼ਨ 4. ਸ਼ਾਂਤੀ ਨਿਕੇਤਨ ਇਸ ਵੇਲੇ ਕੀ ਬਣ ਚੁੱਕਾ ਹੈ?