ਅਣਡਿੱਠਾ ਪੈਰਾ – ਅੰਧ ਵਿਸ਼ਵਾਸ ਅਤੇ ਲੋਕਾਂ ਦੀ ਸੋਚ
ਸਾਡੇ ਆਲੇ – ਦੁਆਲੇ ਘਰਾਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਅਤੇ ਸਾਰੇ ਦੇਸ਼ ਵਿੱਚ ਅਣਗਿਣਤ ਲੋਕ ਹਨ, ਜਿਹੜੇ ਦਿਸਦੇ ਨਾਲੋਂ ਅਣਦਿਸਦੇ ਵਿੱਚ ਬਹੁਤਾ ਵਿਸ਼ਵਾਸ ਰੱਖਦੇ ਹਨ।
ਆਲੇ – ਦੁਆਲੇ ਵਾਪਰਦੀਆਂ ਕੁਦਰਤੀ ਘਟਨਾਵਾਂ ਜਦੋਂ ਉਨ੍ਹਾਂ ਦੀ ਸਮਝ ਵਿੱਚ ਨਹੀਂ ਆਉਂਦੀਆਂ ਤਾਂ ਉਹ ਉਨ੍ਹਾਂ ਨੂੰ ਰੱਬੀ ਕਰਾਮਾਤਾਂ ਜਾਂ ਚਮਤਕਾਰ ਸਮਝ ਬੈਠਦੇ ਹਨ। ਸਮਝੋਂ ਪਰੇ ਦੀਆਂ ਘਟਨਾਵਾਂ ਜਾਂ ਕੁਦਰਤੀ ਵਰਤਾਰਿਆਂ ਨੂੰ ਵਿਗਿਆਨਕ ਢੰਗ ਨਾਲ਼ ਪਰਖਣ ਦੀ ਨਾ ਆਮ ਲੋਕਾਂ ਨੂੰ ਸਮਝ ਹੈ ਅਤੇ ਨਾ ਹੀ ਸਮਰੱਥਾ ਅਤੇ ਨਾ ਹੀ ਅਜਿਹੇ ਵਿਗਿਆਨੀ ਹਨ ਜਿਹੜੇ ਸਮਝਾਉਣ ਲਈ ਤਤਪਰ ਹੋਣ।
ਏਸੇ ਕਰਕੇ ਬਹੁਤੇ ਅਨਪੜ੍ਹ ਅਤੇ ਅਧਪੜ੍ਹ ਲੋਕ ਵਹਿਮਾਂ – ਭਰਮਾਂ ਵਿੱਚ ਫਸ ਕੇ ਮੜ੍ਹੀਆਂ – ਮੂਰਤੀਆਂ ਅੱਗੇ ਮੱਥੇ ਰਗੜਦੇ ਫਿਰਦੇ ਹਨ।
ਪ੍ਰਸ਼ਨ 1 . ਇਸ ਪੈਰੇ ਨੂੰ ਸਿਰਲੇਖ ਦਿਓ।
ਪ੍ਰਸ਼ਨ 2 . ਲੋਕ ਵਹਿਮਾਂ – ਭਰਮਾਂ ਵਿੱਚ ਕਿਉਂ ਫਸਦੇ ਹਨ?
ਪ੍ਰਸ਼ਨ 3 . ਰੱਬੀ ਕਰਾਮਾਤਾਂ ਅਤੇ ਚਮਤਕਾਰਾਂ ਤੋਂ ਕੀ ਭਾਵ ਹੈ?
ਸ਼ਬਦਾਂ ਦੇ ਅਰਥ :
ਦਿਸਦੇ = ਜੋ ਨਜ਼ਰ ਆ ਰਿਹਾ ਹੋਵੇ
ਅਣਦਿਸਦੇ = ਜੋ ਨਜ਼ਰ ਨਾ ਆਵੇ