ਅਖਾਣ ਅਤੇ ਮੁਹਾਵਰੇ
ਰ
1. ਰੱਸੀ ਸੜ ਗਈ, ਪਰ ਵੱਟ ਨਾ ਗਿਆ – ਜਦ ਕੋਈ ਆਦਮੀ ਅਮੀਰ ਤੋਂ ਗਰੀਬ ਹੋ ਜਾਏ ਉੱਚੀ ਪਦਵੀ ਤੋਂ ਡਿੱਗ ਪਏ, ਪਰ ਫਿਰ ਵੀ ਆਪਣੀ ਆਕੜ ਨਾ ਛੱਡੇ, ਤਾਂ ਇਹ ਅਖਾਣ ਬੋਲਦੇ ਹਨ।
2. ਰੱਜ ਨੂੰ ਚੱਜ – ਜਦ ਦੱਸਣਾ ਹੋਵੇ ਕਿ ਪੱਲੇ ਹੋਣ ਨਾਲ ਹਰ ਕਿਸੇ ਨੂੰ ਵਿਆਹ ਢੰਗਾਂ ਤੇ ਸੁਆਰਥਾਂ ਆਦਿ ਤੇ ਖ਼ਰਚ ਕਰਨ ਦੀ ਜਾਚ ਆ ਜਾਂਦੀ ਹੈ।
3. ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ – ਜੋ ਆਦਮੀ ਆਪ ਕਿਸੇ ਚੀਜ਼ ਦਾ ਲੋੜਵੰਦ ਹੋਵੇ, ਤੇ ਉਹ ਉਸ ਨੂੰ ਮਿਲਦੀ ਜਾਪੇ, ਤਾਂ ਉਹ ਆਪਣੇ ਲਈ ਹੀ ਉਹ ਚੀਜ਼ ਪ੍ਰਾਪਤ ਕਰੇਗਾ ਦੂਜੇ ਨੂੰ ਨਹੀਂ ਦੇਵੇਗਾ।
4. ਰੱਬ ਮਿਲਾਈ ਜੋੜੀ, ਇਕ ਅੰਨ੍ਹਾਂ ਤੇ ਇਕ ਕੋਹੜੀ – ਜਦੋਂ ਦੋ ਇਕੋ ਜਿਹੇ ਨਿਖਿਧ ਬੰਦਿਆਂ ਦੀ ਜੋੜੀ ਬਣੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
5. ਰੁੜ੍ਹਦਾ ਖ਼ਰਬੂਜ਼ਾ, ਪਿੱਤਰਾਂ ਦੇ ਨਮਿਤ / ਇੱਲ ਝੁਟੀ ਧਾੜੀ, ਜਠੇਰਿਆਂ ਦੇ ਸਿਰ ਚਾੜ੍ਹੀ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਕੋਈ ਚੀਜ਼ ਹੱਥੋਂ ਜਾਂ ਰਹੀ ਜਾਂ ਖਰਾਬ ਹੋ ਰਹੀ ਹੋਵੇ ਤੇ ਉਹ ਚੀਜ਼ ਕਿਸੇ ਨੂੰ ਦੇਕੇ ਅਹਿਸਾਨ ਜਤਾਣ ਦੀ ਕੋਸ਼ਿਸ਼ ਕੀਤੀ ਜਾਏ।