ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਿਰ ਮਾਰਨਾ : ਮਨ੍ਹਾਂ ਕਰਨਾ, ਕਹਿਣਾ ਨਾ ਮੰਨਣਾ
ਸਿਰ ਮੁੰਨਿਆ : ਜਿਸ ਨੇ ਸਿਰ ਦੇ ਵਾਲ ਕਟਾਏ ਹੋਣ
ਸਿਰ ਮੌੜ : ਸਭ ਤੋਂ ਉੱਚਾ, ਸ਼ਿਰੋਮਣੀ, ਮੋਹਰੀ
ਸਿਰ ਲੱਥ : ਬਹਾਦਰ, ਮਰਜੀਵੜਾ, ਨਿਰਭੈ ਯੋਧਾ
ਸਿਰ ਵਾਰਨਾ : ਆਪਾ ਕੁਰਬਾਨ ਕਰਨਾ, ਸਭ ਕੁਝ ਕੁਰਬਾਨ ਕਰ ਦੇਣਾ
ਸਿਰਹਾਣਾ : ਸਰ੍ਹਾਣਾ, ਤਕੀਆ, ਢੋਹ, टेव
ਸਿਰਕਾ : ਅੰਗੂਰ ਅਥਵਾ ਇੱਖ ਦੇ ਰਸ ਨੂੰ ਸਾੜ ਕੇ ਬਣਾਇਆ ਇਕ ਖੱਟਾ ਰਸ ਜੋ ਆਚਾਰ, ਚਟਨੀ ਤੇ ਦਵਾਈਆਂ ਵਿਚ ਵਰਤਿਆ ਜਾਂਦਾ ਹੈ
ਸਿਰਕੀ : ਕਾਨੇ ਦੀ ਬਣੀ ਹੋਈ ਖਿੜਕੀ, ਖਿੜਕਾ, ਫਾਂਟਾ, ਛਿਮਕਾ, ਕੁਟੀ
ਸਿਰਖੰਡੀ : ਇਕ ਛੰਦ
ਸਿਰਜਣ : ਬਣਾਉਣ ਦਾ ਭਾਵ, ਉਸਾਰੀ, ਰਚਨਾ
ਸਿਹਜਣਹਾਰ : ਸਿਰਜਣਾ ਕਰਨ ਵਾਲਾ, ਸਿਰਜਣ ਕਰਤਾ, ਰਚਨਾਕਾਰ, ਉਸਰਈਆ, ਨਿਰਮਾਤਾ, ਕਵੀ, ਲੇਖਕ
ਸਿਰਜਣਾ : ਉਸਾਰੀ, ਰਚਨਾ, ‘ਨਿਰਮਾਣ, ਤਿਆਰੀ
ਸਿਰਜਣਾਤਮਕ : ਸਿਰਜਣਾ ਨਾਲ ਸੰਬੰਧਿਤ, ਰਚਨਾਤਮਕ, ਉਸਾਰੂ, ਸਿਰਜਨ ਤੱਤਾਂ ਨਾਲ ਭਰਪੂਰ
ਸਿਰਨਾਉਣੀ : ਔਰਤਾਂ ਨੂੰ ਮਹੀਨੇ ਪਿਛੋਂ ਆਉਣ ਵਾਲੀ ਰਿਤੂ, ਮਾਹਵਾਰੀ, ਕਪੜੇ, ਮਹੀਨਾ, ਮਾਸਕ ਧਰਮ, ਰਜਸਵਲਾ, ਰਿਤੂ ਚਕਰ, ਰਜੋ ਧਰਮ
ਸਿਰਨਾਵਾਂ : ਪਤਾ, ਥਹੁ, ਟਿਕਾਣਾ
ਸਿਰਫ਼ : ਕੇਵਲ, ਇੰਨਾ, ਨਿਰਾ, ਬਸ
ਸਿਰਲੇਖ : ਸਿਰਨਾਵਾਂ, ਸੁਰਖੀ, ਮੁਖਬੰਧ, .ਮੋਟੇ ਅੱਖਰਾਂ ‘ਚ ਲਿਖੀ ਖ਼ਬਰ ਜਾਂ ਰਚਨਾ ਦਾ ਨਾਂ
ਸਿਰੜ : ਜ਼ਿੱਦ, ਹਠ, ਹੌਂਸਲਾ, ਮਜ਼ਬੂਤੀ, ਪੱਕਾ ਇਰਾਦਾ, ਦ੍ਰਿੜਤਾ
ਸਿਰੜੀ : ਪੱਕਾ, ਹਠੀ, ਜ਼ਿੱਦੀ, ਦ੍ਰਿੜ, ਤਕੜਾ, ਕੱਟੜ
ਸਿਰਾਂਦ : ਕਿਸੇ ਕੋਟ ਜਾਂ ਬਿਸਤਰੇ ਦਾ ਉਤਲਾ ਸਿਰਾ
ਸਿਰਾ : ਅਖੀਰਲਾ ਹਿੱਸਾ, ਉਤਲਾ ਹਿੱਸਾ, ਮੁਹਰਲਾ ਹਿੱਸਾ, ਸਭ ਤੋਂ ਉੱਤੇ ਦਾ ਕੰਢਲਾ, ਬੰਨਾ, ਕਿਨਾਰਾ
ਸਿਰੀ : ਆਦਰਯੋਗ ਵਸਤੂਆਂ ਅਤੇ ਵਿਅਕਤੀਆਂ ਤੋਂ ਪਹਿਲਾਂ ਲਗਦਾ ਇਕ ਆਦਰਸੂਚਕ ਸ਼ਬਦ
ਸਿਰੋਪਾ : ਸਿਰੋਪਾਉ
ਸਿਲ : ਸ਼ਿਲਾ, ਪੱਥਰ, ਵੱਟਾ, ਸਰੀਰ ਦੀ ਇਕ ਨਾੜੀ, ਖੇਤ ਵਿਚ ਵਢਾਈ ਮਗਰੋਂ ਡਿੱਗੇ ਹੋਏ ਦਾਣੇ
ਸਿਲਸਿਲਾ : ਕੜੀ, ਜੰਜ਼ੀਰ, ਸੰਖਲਾ, ਕ੍ਰਮ, ਬੰਸ, ਪੀੜ੍ਹੀ, ਪ੍ਰਬੰਧ, ਕਤਾਰ, ਤਰਤੀਬ, ਨੇਮ
ਸਿਲਸਿਲੇਵਾਰ : ਤਰਤੀਬਵਾਰ, ਕ੍ਰਮਵਾਰ, ਕੜੀਰੂਪ, ਵਾਰੀ ਵਾਰੀ, ਲਾਈਨਵਾਰ
ਸਿਲਕ : ਰੇਸ਼ਮ, ਰੇਸ਼ਮੀ ਕਪੜਾ
ਸਿਲਮਾ : ਸੋਨੇ, ਚਾਂਦੀ ਜਾਂ ਤਾਂਬੇ ਦੀ ਤਾਰ ਜਾਂ ਧਾਗਾ ਜਿਹੜਾ ਕਸੀਦਾ ਕੱਢਣ ਦੇ ਕੰਮ ‘ਚ ਵਰਤਿਆ ਜਾਂਦਾ ਹੈ
ਸਿਲਵਰ : ਚਾਂਦੀ, ਰੂਪਾ
ਸਿੱਲ੍ਹ : ਸਲ੍ਹਾਬ, ਸਿੰਮ, ਨਮੀ, ਗਿੱਲਾਪਨ, ਗਿੱਲ
ਸਿੱਲ੍ਹਾ : ਗਿੱਲ੍ਹਾ, ਤਰ, ਸਲ੍ਹਾਬਿਆ, ਵੱਤਰ
ਸਿਲਾ : ਸਿੱਟਾ, ਫਲ, ਨਤੀਜਾ, ਬਦਲਾ, ਇਨਾਮ
ਸਿਲਾ ਦੇਣਾ : ਫਲ ਦੇਣਾ, ਬਦਲਾ ਦੇਣਾ, ਇਨਾਮ ਦੇਣਾ, ਭੁਗਤਾਨ
ਸਿਲਾਈ : ਸਵਾਈ, ਸਿਉਣਾ, ਸੀਣਾ, ਤਰੁਪਣਾ
ਸਿਲੀ : ਛੋਟੀ ਸਿਲ, ਸਾਣ, ਵੱਟਾ