ਸਿੰਧੂ ਘਾਟੀ ਦੀ ਸੱਭਿਅਤਾ
ਪ੍ਰਸ਼ਨ 1. ਸਿੰਧੂ ਘਾਟੀ ਸੱਭਿਅਤਾ ਦਾ ਕਾਲ ਕਿਹੜਾ ਹੈ?
ਉੱਤਰ : 2250 ਈ: ਪੂ: ਤੋਂ 1750 ਈ: ਪੂ: ਤੱਕ ਦਾ ਕਾਲ।
ਪ੍ਰਸ਼ਨ 2. ਅਜੋਕੇ ਪੰਜਾਬ ਵਿੱਚ ਸਿੰਧੂ ਘਾਟੀ ਨਾਲ ਸੰਬੰਧਿਤ ਸਥਾਨ ਕਿਹੜੇ ਹਨ?
ਉੱਤਰ : ਕੋਟਲਾ ਨਿਹੰਗ ਖਾਂ (ਰੋਪੜ), ਘੜਾਮ (ਪਟਿਆਲਾ) ਅਤੇ ਸੰਘੋਲ (ਲੁਧਿਆਣਾ)
ਪ੍ਰਸ਼ਨ 3. ਮੋਹਿੰਜੋਦੜੋ ਅਤੇ ਹੜੱਪਾ ਕਿੱਥੇ ਹਨ?
ਉੱਤਰ : ਪਾਕਿਸਤਾਨ ਵਿੱਚ
ਪ੍ਰਸ਼ਨ 4. ਹੜੱਪਾ ਗੜ੍ਹੀ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੈ?
ਉੱਤਰ : ਲੰਬਾਈ 410 ਮੀਟਰ, ਚੌੜਾਈ 195 ਮੀਟਰ
ਪ੍ਰਸ਼ਨ 5. ਮੋਹਿੰਜੋਦੜੋ ਤੋਂ ਸਿੰਧੂ ਘਾਟੀ ਨਾਲ ਸੰਬੰਧਿਤ ਕਿੰਨੀਆਂ ਮੋਹਰਾਂ ਮਿਲੀਆਂ ਹਨ?
ਉੱਤਰ : 1200
ਪ੍ਰਸ਼ਨ 6. ਕਿਹੜੇ ਦੋ ਭਾਰਤੀ ਪੁਰਾ ਖੋਜ ਦੇ ਕਰਮਚਾਰੀਆਂ ਨੇ ਸਿੰਧੂ ਘਾਟੀ ਸੱਭਿਅਤਾ ਦੀ ਖੋਜ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਸੀ?
ਉਤੱਰ : ਆਰ. ਡੀ. ਬੈਨਰਜੀ ਅਤੇ ਦਯਾਰਾਮ ਸਾਹਵੀ ਨੇ
ਪ੍ਰਸ਼ਨ 7. ਸਿੰਧੂ ਘਾਟੀ ਦੇ ਲੋਕ ਅਧਿਕਤਰ ਕਿਸ ਦੇਵਤੇ ਦੀ ਪੂਜਾ ਕਰਦੇ ਸਨ?
ਉੱਤਰ : ਪਸ਼ੂ ਪਤੀ ਅਰਥਾਤ ਸ਼ਿਵ ਜੀ ਦੀ
ਪ੍ਰਸ਼ਨ 8. ਕੀ ਸਿੰਧੂ ਘਾਟੀ ਦੇ ਲੋਕ ਦੇਵੀ ਮਾਤਾ ਦੀ ਪੂਜਾ ਕਰਦੇ ਸਨ?
ਉੱਤਰ : ਹਾਂ
ਪ੍ਰਸ਼ਨ 9. ਸਿੰਧੂ ਘਾਟੀ ਦੇ ਲੋਕਾਂ ਦੀ ਮੁੱਖ ਨਿਪੁੰਨਤਾ ਕਿਸ ਕੰਮ ਵਿੱਚੋ ਪਾਈ ਗਈ ਹੈ?
ਉੱਤਰ : ਨਗਰ ਯੋਜਨਾ ਬਣਾਉਣ ਵਿੱਚ
ਪ੍ਰਸ਼ਨ 10. ਸਿੰਧੂ ਘਾਟੀ ਦੇ ਨਗਰਾਂ ਦੇ ਕਿੰਨੇ ਭਾਗ ਹੁੰਦੇ ਸਨ?
ਉੱਤਰ : ਦੋ